ਡਾਂਸਰ ਲੜਕੀ ਦੀ ਵਾਇਰਲ ਵੀਡੀਓ ਮਾਮਲੇ ‘ਚ ਪੁਲਿਸ ਵੱਲੋਂ ਇਕ ਪੁਲਿਸ ਮੁਲਾਜਮ ਸਮੇਤ 4 ਵਿਰੁੱਧ ਕੇਸ ਦਰਜ

4674258
Total views : 5505324

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖੰਨਾ/ਰਵਿੰਦਰ ਢਿੱਲੋਂ,ਸਮਰਾਲਾ ਦੇ ਮੈਰਿਜ ਪੈਲਸ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਟੇਟਸ ਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਕੁੱਝ ਲੜਕਿਆਂ ਨਾਲ ਟਕਰਾਅ ਹੋ ਜਾਂਦਾ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋਈ। ਜਿਸ ਤੋਂ ਬਾਅਦ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਤੇ 294,506,509 IPC ਧਾਰਾ ਦੇ ਤਹਿਤ ਪਰਚਾ ਦਰਜ ਕੀਤਾ।

ਡੀਐਸਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਖੰਨਾ ਦੀਆਂ ਸਖਤ ਅੰਦੇਸ਼ਾ ਅਨੁਸਾਰ ਤੁਰੰਤ ਐਕਸ਼ਨ ਲਿੱਤਾ ਗਿਆ ਜਿਸ ਦੇ ਤਹਿਤ ਜਗਰੂਪ ਸਿੰਘ ਅਤੇ ਤਿੰਨ ਸਾਥੀਆਂ 294,506,509 IPC ਧਾਰਾ ਦੇ ਤਹਿਤ ਪਰਚਾ ਦਰਜ਼ ਕੀਤਾ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਗਰੂਪ ਸਿੰਘ ਖੁਦ ਵੀ ਪੁਲਿਸ ਮੁਲਾਜ਼ਮ ਹੈ ਜੋ  ਗਰੂਪ ਸਿੰਘ ਹੈ, ਜੋ ਇੱਕ ਡੀਐਸਪੀ ਦਾ ਰੀਡਰ ਦੱਸਿਆ ਜਾ ਰਿਹਾ ਹੈ  ਅਤੇ ਲੁਧਿਆਣਾ ਵਿਖੇ ਡਿਊਟੀ ਤੇ ਤੈਨਾਤ ਹੈ। ਅਤੇ ਤਿੰਨ ਅਣਪਛਾਤਿਆਂ ਦੀ ਵੀ ਪਹਿਚਾਣ ਜਲਦ ਹੀ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News