





Total views : 5839423







Total views : 5839423ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਬਾਰਡਰ ਨਿਊਜ ਸਰਵਿਸ
ਰਣਜੀਤ ਸਿੰਘ ਐਨਕਾਉਂਟਰ ਮਾਮਲੇ ਨੇ ਨਵਾਂ ਮੋੜ ਲਿਆ ਹੈ। ਮੁਕਾਬਲੇ ਵਿੱਚ ਮਾਰੇ ਦੱਸੇ ਜਾਣ ਵਾਲੇ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਅਦਾਲਤ ਵੱਲੋਂ ਮਾਮਲੇ ਨਾਲ ਸਬੰਧਿਤ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀਪੀਐਸ ਡਿਟੇਲਜ਼ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ।
ਜੀਪੀਐਸ ਦੀ ਲੋਕੇਸ਼ਨ ਵੀ ਮੁਹੱਈਆ ਕਰਾਵਾਉਣ ਲਈ ਕਿਹਾ; ਸੀਆਈਏ ਮੁਖੀ ਗੁਰਮੀਤ ਸਿੰਘ ਦੇ ਜ਼ਖ਼ਮ ਬਾਰੇ ਐੱਸਐੱਮਓ ਤੋਂ ਰਿਪੋਰਟ ਮੰਗੀ
ਮਾਮਲੇ ਦੀ ਪੈਰਵੀ ਕਰ ਰਹੀ ਲੀਗਲ ਟੀਮ ਐਡਵੋਕੇਟ ਅਜੈ ਮਰਵਾਹਾ (ਸੁਪਰੀਮ ਕੋਰਟ), ਐਡਵੋਕੇਟ ਰਵੀ ਦੀਪ ਬਡਿਆਲ (ਸੁਪਰੀਮ ਕੋਰਟ) ਅਤੇ ਐਡਵੋਕੇਟ ਭਜਨਪ੍ਰੀਤ ਸਿੰਘ ਗੁਰਦਾਸਪੁਰ ਵੱਲੋਂ ਜੋ ਅਰਜ਼ੀ ਕੋਰਟ ਨੂੰ ਦਿੱਤੀ ਗਈ ਸੀ, ਉਸ ਵਿੱਚ ਅਦਾਲਤ ਵੱਲੋਂ ਸਾਰੇ ਪੁਲੀਸ ਅਧਿਕਾਰੀਆਂ ਐੱਸਐੱਸਪੀ, ਗੁਰਦਾਸਪੁਰ, ਥਾਣਾ ਮੁਖੀ ਦੋਰਾਂਗਲਾ, ਥਾਣਾ ਮੁਖੀ ਪੁਰਾਣਾ ਸ਼ਾਲਾ, ਸੀਆਈਏ ਮੁਖੀ ਗੁਰਮੀਤ ਸਿੰਘ ਅਤੇ ਇਸ ਮੁਕਾਬਲੇ ਵਿੱਚ ਸ਼ਾਮਲ ਹੋਰ ਪੁਲੀਸ ਕਰਮਚਾਰੀ ਅਤੇ ਪੀੜਤ ਰਣਜੀਤ ਸਿੰਘ ਦੇ ਫ਼ੋਨ ਨੰਬਰਾਂ ਦੇ ਵੇਰਵੇ ਜਾਂਚ ਅਧਿਕਾਰੀ ਅਤੇ ਸੇਵਾ ਪ੍ਰਦਾਤਾ ਟੈਲੀਕਾਮ ਕੰਪਨੀ ਨੂੰ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ। ਸਬੰਧਿਤ ਟੈਲੀਕਾਮ ਕੰਪਨੀ ਨੂੰ 20 ਫਰਵਰੀ 2026 ਤੋਂ 28 ਫਰਵਰੀ 2026 ਤੱਕ ਦੇ ਇਨ੍ਹਾਂ ਅਧਿਕਾਰੀਆਂ ਦੇ ਕਾਲ ਵੇਰਵੇ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸੇ ਤਰ੍ਹਾਂ ਇਨ੍ਹਾਂ ਅਧਿਕਾਰੀਆਂ ਦੇ ਜੀਪੀਐਸ ਸਥਾਨਾਂ ਨੂੰ ਵੀ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਘਟਨਾ ਨੇੜੇ ਸਥਾਪਤ ਸੀਸੀਟੀਵੀ ਫੁਟੇਜ, ਜੇਕਰ ਕੋਈ ਹੈ, ਨੂੰ ਸੁਰੱਖਿਅਤ ਰੱਖ ਕੇ ਜਾਂਚ ਦਾ ਹਿੱਸਾ ਬਣਾਇਆ ਜਾਵੇ। ਇਸੇ ਤਰ੍ਹਾਂ ਰਣਜੀਤ ਸਿੰਘ ਦੇ ਕਾਲ ਵੇਰਵੇ ਵੀ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-