ਬੰਡਾਲਾ ਵਿੱਖੇ ਦਿਨ ਦਿਹਾੜੇ ਚੱਲੀਆ ਗੋਲੀਆਂ ਨਾਲ ਇਕ ਨੌਜਵਾਨ ਦੀ ਮੌਤ

4674295
Total views : 5505383

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਥਾਣਾ ਜੰਡਿਆਲਾ ਦੇ ਅਧੀਨ ਆਉਦੇ ਪਿੰਡ ਬੰਡਾਲਾ ਵਿੱਖੇ ਟਰੈਕਟਰ ਟਰਾਲੀ ਤੇ ਸ੍ਰੀ ਅੰਨਦਪੁਰ ਨੂੰ ਜਾ ਰਹੇ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਵਿਆਕਤਾਆ ਨੇ ਅੰਨੇਵਾਹ ਗੋਲੀਆ ਚਲਾ ਕੇ ਇੱਕ ਨੋਜਵਾਨ ਦਾ ਕਤਲ ਕਰਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰ ਪਿੰਡ ਦਾਉਕੇ ਥਾਣਾ ਘਰਿੰਡਾ ਦੇ ਜੱਜਬੀਰ ਸਿੰਘ ( 30 ) ਪੁੱਤਰ ਹਰਜਿੰਦਰ ਸਿੰਘ ਆਪਣੇ ਪਿੰਡ ਤੋ ਸੰਗਤ ਲੈਕੇ ਸ੍ਰੀ ਅੰਨਦਪੁਰ ਸਾਹਿਬ ਨੂੰ ਜਾ ਰਿਹਾ ਸੀ ਕਿ ਜਦੋ ਉਸ ਦੀ ਟਰਾਲੀ ਪਿੰਡ ਬੰਡਾਲਾ ਪਹੁੰਚੀ ਤਾ ਤਰਨ ਤਾਰਨ ਵੱਲੋ ਮੋਟਰਸਾਈਕਲ ਤੇ ਆ ਰਹੇ ਦੋ ਅਣਪਛਾਤੇ ਹਮਾਲਾਵਰਾ ਨੇ ਟਰੈਕਟਰ ਚਲਾ ਰਹੇ ਜੱਜਬੀਰ ਸਿੰਘ ਤੇ ਤਿਨ ਗੋਲੀਆ ਚਲਾ ਦਿਤੀਆ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ ।

ਜੱਜਬੀਰ ਨੂੰ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਜਖਮਾ ਦੀ ਤਾਬ ਨਾ ਝਲਦਾ ਹੋਇਆ ਉਹ ਦੱਮ ਤੋੜ ਗਿਆ ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੰਡਿਆਲਾ ਦੇ ਐਸ. ਐਚ. ਓ , ਅਤੇ ਡੀ. ਐਸ .ਪੀ ਰਵਿੰਦਰ ਸਿੰਘ ਮੋਕੇ ਤੇ ਪਹੰਚ ਕੇ ਤਫਤੀਸ ਸੁਰੂ ਕਰ ਦਿਤੀ ਹੈ । ਪੁਲਿਸ ਨੇ ਅੱਡਾ ਬੰਡਾਲਾ ਵਿੱਖੇ ਦੁਕਾਨ ਤੇ ਲੱਗੇ ਸੀ ਸੀ ਟੀ ਵੀ ਦੀ ਫੁਟਜ ਨੂੰ ਖੰਗਾਲ ਕੇ ਅਣਪਛਾਤੇ ਵਿਅਕਤੀਆ ਦਾ ਖੁਰਾ ਖੋਜਿਆ । ਮ੍ਰਿਤਕ ਜੱਜਬੀਰ ਸਿੰਘ ਦੀ ਪੱਤਨੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਕਈ ਵਾਰ ਸਾਨੂੰ ਧਮਕੀਆ ਮਿਲਦੀਆ ਸਨ ਕਿ ਤੇਰੇ ਘਰ ਵਾਲੇ ਨੂੰ ਅਸੀ ਮਾਰ ਦੇਵਾਗੇ , ਅਤੇ ਆਖੀਰ ਵਿੱਚ ਉਨਾ ਦੇ ਵੱਲੋ ਇਹ ਵੱਡਾ ਕਦਮ ਚੁੰਕਿਆ ਗਿਆ ਕੇ ਮੋਕੇ ਤੇ ਹੀ ਇਨਾ ਦਰੰਦਿਆ ਨੇ ਮੇਰੇ ਪਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਪਤਨੀ ਨੇ ਪੁਲਿਸ ਕੋਲੋ ਇਨਸਾਫ ਦੀ ਮੰਗ ਕੀਤੀ ਹੈ । ਪਰਿਵਾਰ ਨੇ ਹੋਰ ਦੱਸਦਿਆ ਕਿਹਾ ਕਿ ਸ਼ਾਡੇ ਗਵਾਡ ਵਿੱਚ ਰਹਿੰਦੇ ਪਰਿਵਾਰ ਦੇ ਨਾਲ ਸਾਡੀ ਪੁਰਾਣੀ ਰੰਜਿਸ ਚਲ ਰਹੀ ਸੀ ਜਿਸ ਦੇ ਚਲਦੀਆ ਉਹਨਾ ਵੱਲੋ ਹੀ ਮੇਰੇ ਪਤੀ ਨੂੰ ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ । ਪੁਲਿਸ ਨੇ ਕਾਤਲਾ ਵਿਰੁਧ ਕੇਸ ਦਰਜ ਕਰਕੇ ਉਨਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾ ਭੇ ਜ ਦਿੱਤੀਆ ਹਨ । ਡੀ ਐਸ ਪੀ ਰਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੋਸੀ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ । ਮ੍ਰਿਤਕ ਜੱਜਬੀਰ ਸਿੰਘ ਦਾ ਸਿੱਵਲ ਹਸਪਤਾਲ ਤੋ ਪੋਸਟ ਮਾਰਟਮ ਕਰਵਾਉਣ ਉਪੰਰਤ ਲਾਸ ਵਾਰਸਾ ਦੇ ਹਵਾਲੇ ਕਰ ਦਿਤੀ ਗਈ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News