





Total views : 5839423







Total views : 5839423ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਪੰਜਾਬ ਪੁਲਿਸ ਵਿੱਚੋ ਸੇਵਾਮੁਕਤ ਹੋਏ ਪੁਲਿਸ ਅਧਿਕਾਰੀਆ ਤੇ ਕਰਮਚਾਰੀਆਂ ਨੇ ‘ਭਗਵਾਨ ਪਰਸੂ ਰਾਮ ਵੈਲਫੇਅਰ ‘ ਗਰੁੱਪ ਦਾ ਗਠਨ ਕਰਦਿਆਂ ਕਿਹਾ ਕਿ ਉਹ ਪਹਿਲਾ ਪੁਲਿਸ ਵਿਭਾਗ ਵਿੱਚ ਰਹਿ ਕੇ ਵਰਦੀ ਪਹਿਨ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹਨ , ਹੁਣ ਮਹਿਕਮੇ ਵਿੱਚੋ ਸੇਵਾਮੁਕਤ ਹੋ ਕੇ ਲੋਕਾਂ ਦੀ ਸੇਵਾ ਕਰਨਗੇ। ਬਟਾਲਾ ਰੋਡ ਵਿਖੇ ਅਯੋਜਿਤ ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਪੁੱਜੇ ਸੇਵਾਮੁਕਤ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਆ ਰਹੀਆ ਮੁਸ਼ਕਿਲਾਂ ਤੇ ਚਣੌਤੀਆ ‘ਤੇ ਖੁਲਕੇ ਵਿਚਾਰ ਵਟਾਦਰਾਂ ਕਰਦਿਆ ਇਸ ਗਰੁੱਪ ਨੂੰ ਬੁਲੰਦੀਆ ਤੱਕ ਲਿਜਾਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇ ਬੋਲਦਿਆ ਸੇਵਾਮੁਕਤ ਇੰਸਪੈਕਟਰ ਸੰਜੀਵ ਕੁਮਾਰ ਸ਼ਰਮਾਂ ਨੇ ਕਿਹਾ ਕਿ ਜਲਦੀ ਇਸ ਗਰੁੱਪ ਦੇ ਗਠਨ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋ ਇਲਾਵਾ ਡੀ.ਜੀ.ਪੀ ਪੰਜਾਬ ਤੇ ਏ.ਡੀ.ਜੀ.ਪੀ ਲਾਅ ਐਡ ਆਰਡਰ ਨੂੰ ਜਾਣੂ ਕਰਾਇਆ ਜਾਏਗਾ।
ਵੱਡੀ ਗਿਣਤੀ ‘ਚ ਸੇਵਾਮੁਕਤ ਪੁਲਿਸ ਕਰਮਚਾਰੀ ਤੇ ਅਧਿਕਾਰੀ ਜੁੜਨ ਲੱਗੇ-ਸੇਵਾਮੁਕਤ ਇੰਸ: ਸੰਜੀਵ ਕੁਮਾਰ
ਸ਼ਰਮਾਂ
ਉਨਾ ਨੇ ਕਿਹਾ ਕਿ ਇਸ ਗਰੁੱਪ ਦਾ ਮਨੋਰਥ ਲੋਕ ਸੇਵਾ ਤੇ ਪੁਲਿਸ ਦੇ ਸੇਵਾਮੁਕਤ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਾਉਣਾ ਹੋਵੇਗਾ ਨਾ ਕਿ ਨਿੱਜੀ ਕਿੜਾ ਕੱਢਣ ਲਈ ਆਮ ਸ਼ਹਿਰੀਆਂ ਨੂੰ ਪ੍ਰੇਸ਼ਾਨ ਕਰਨਾ ਹੋਵੇਗਾ । ਉਨਾਂ ਨੇ ਸ਼ਹਿਰ ਵਾਸੀ ਉਨਾਂ ਦੇ ਪ੍ਰੀਵਾਰ ਹਨ ਤੇ ਕਿਸੇ ਨਾਲ ਵੀ ਹੁੰਦੀ ਵਧੀਕੀ ਸਮੇ ਗਠਿਤ ਕੀਤਾ ਗਰੁੱਪ ਉਨਾਂ ਨਾਲ ਖੜੇਗਾ, ਇੰਸ: ਸੰਜੀਵ ਕੁਮਾਰ ਦਾਅਵਾ ਕੀਤਾ ਕਿ ਵੱਡੀ ਗਿਣਤੀ ‘ਚ ਪੁਲਿਸ ਦੇ ਸੇਵਾਮੁਕਤ ਜਵਾਨ ਉਨਾਂ ਨਾਲ ਆ ਰਹੇ ਹਨ। ਅੱਜ ਦੀ ਮੀਟਿੰਗ ‘ਚ ਸ੍ਰੀ ਸੰਜੀਵ ਕੁਮਾਰ ਸ਼ਰਮਾਂ ਤੋ ਇਲਾਵਾ ਸ੍ਰੀ ਅਸਵਨੀ ਕੁਮਾਰ ਸ੍ਰੀ ਪੰਨਾ ਲਾਲ, ਸ੍ਰੀ ਸੰਜੀਵ ਸਰਮਾ, ਸ੍ਰੀ ਵਿਜੇ ਕੁਮਾਰ ਰੀਡਰ, ਸ੍ਰੀ ਅਸੋਕ ਕੁਮਾਰ ਭਨੋਟ, ਸੈਕਟਰੀ ਸੰਜੀਵ ਕੁਮਾਰ, ਸ੍ਰੀ ਅਸੋਕ ਕੁਮਾਰ, ਸ੍ਰੀ ਵਿਜੈ ਕੁਮਾਰ, ਸ੍ਰੀ ਵਿਜੈ ਸਰਮਾ, ਸ੍ਰੀ ਯਸ਼ਪਾਲ ਸਰਮਾ, ਸ੍ਰੀ ਰਵਿੰਦਰ ਕੁਮਾਰ, ਸ੍ਰੀ ਮੁਕੇਸ ਕੁਮਾਰ, ਸ੍ਰੀ ਇਦਰਜੀਤ ਸਰਮਾ, ਸ੍ਰੀ ਰਵੀ ਕਾਲੀਆਂ, ਸ੍ਰੀ ਦਵਿੰਦਰ ਵਸਿਸਟ, ਸ੍ਰੀ ਦਵਿੰਦਰ ਜੋਸੀ, ਸ੍ਰੀ ਤਰਸੇਮ ਮੰਨਣ, ਸ੍ਰੀ ਅਯੂਧਿਆ ਜੋਸੀ, ਸ੍ਰੀ ਰਾਮੇਸ ਕੁਮਾਰ ਸਾਮਿਲ ਹੋਏ ਸਾਰੇ ਮੈਬਰਾ ਨੇ ਗਰੂਪ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸਾਬੰਧੀ ਅਪਣੇ ਅਪਣੇ ਵਿਚਾਰ ਪ੍ਰਗਟ ਕੀਤੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-