





Total views : 5839423







Total views : 5839423ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪੱਤਰਕਾਰ ਭਾਈਚਾਰੇ ਨੇ ਮੀਡੀਆ ‘ਤੇ ਹੋ ਰਹੇ ਹਮਲਿਆ ਦਾ ਕੜਾ ਨੋਟਿਸ ਲੈਦਿਆ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਜਿਲ੍ਹਾ ਡੀ ਸੀ ਦੇ ਦਫਤਰ ਦੇ ਬਾਹਰ ਮੁਜਾਗਰਾ ਕੀਤਾ ਤੇ ਮੁੱਖ ਮੰਤਰੀ ਦੇ ਨਾਮ ਡੀ ਸੀ ਰਾਹੀ ਇੱਕ ਮੰਗ ਪੱਤਰ ਵੀ ਦਿੱਤਾ।
ਪੱਤਰਕਾਰਾਂ ਨੇ ਡੀ ਸੀ ਦਫਤਰ ਦੇ ਬਾਹਰ ਮੁਜਾਹਰਾ ਕੀਤਾ ਜਿਸ ਨੂੰ ਸੰਬੋਧਨ ਕਰਦਿਆ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰੀ ਦਾ ਕੰਮ ਕਾਫੀ ਜ਼ੋਖਮ ਭਰਿਆ ਹੈ ਤੇ ਇਸ ਖਿੱਤੇ ਵਿੱਚ ਦੋਸਤ ਘੱਟ ਤੇ ਦੁਸ਼ਮਣ ਵਧੇਰੇ ਬਣਦੇ ਹਨ। ਪੱਤਰਕਾਰਾਂ ਤੇ ਹਰ ਰੋਜ਼ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ ਤੇ ਕਈ ਵਾਰੀ ਤਾਂ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਦੇ ਕਾਰਨ ਪੁਲ਼ੀਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੱਤਰਕਾਰ ਦੇ ਖਿਲਾਫ ਹੀ ਕਾਰਵਾਈ ਕਰ ਦਿੰਦੀ ਹੈ।ਪੱਤਰਕਾਰਾਂ ਨੂੰ ਫਿਰ ਇਨਸਾਫ ਲੈਣ ਲਈ ਸੜਕਾਂ ਤੇ ਆਉਣਾ ਪੈਦਾ ਹੈ।
ਉਹਨਾਂ ਕਿਹਾ ਕਿ ਇਕੱਲੇ ਪੱਤਰਕਾਰਾਂ ਤੇ ਹੀ ਨਹੀਂ ਸਗੋਂ ਕਈ ਵਾਰੀ ਸੱਚ ਲਿਖਣ ਕਾਰਨ ਅਖਬਾਰੀ ਅਦਾਰਿਆਂ ਨਾਲ ਸਰਕਾਰ ਆਢਾ ਲਗਾ ਲੈਦੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਟੋਲ ਪਲਾਜ਼ਾ ਤੇ ਉਹਨਾਂ ਪੱਤਰਕਾਰਾਂ ਨੂੰ ਛੋਡ ਦਿੱਤੀ ਜਾਂਦੀ ਹੈ ਜਿਹਨਾਂ ਕੋਲ ਲੋਕ ਸੰਪਰਕ ਵਿਭਾਗ ਦਾ ਕਾਰਡ ਹੁੰਦਾ ਹੈ ਪਰ ਲੁਧਿਆਣਾ ਦਾ ਲਾਡੋਵਾਲੀ ਵਾਲਾ ਟੋਲ ਪਲਾਜ਼ਾ ਇਸ ਛੋਟ ਨੂੰ ਪ੍ਰਵਾਨ ਨਹੀ ਕਰਦਾ।ਪੱਤਰਕਾਰ ਭਾਈਚਾਰੇ ਨੂੰ ਮੈਰਿਟ ਦੇ ਅਧਾਰ ਤੇ ਸਰਕਾਰੀ ਕਾਰਡ ਜਾਰੀ ਕੀਤੇ ਜਾਣ।
ਇਸ ਦੇ ਨਾਲ ਹੀ ਪੱਤਰਕਾਰਾਂ ਨੂੰ ਦਿੱਤੀ ਗਈ ਫਰੀ ਬੱਸ ਸਫਰ ਦੀ ਸਹੂਲਤ ਆਈ ਕਾਰਡ ਤੇ ਹੀ ਦਿੱਤੀ ਜਾਵੇ। ਫੀਲਡ ਵਿੱਚ ਕੰਮ ਕਰਦੇ ਪੱਤਰਕਾਰ ਦੀ ਮੌਤ ਹੋ ਜਾਣ ਤੇ ਪੱਤਰਕਾਰ ਦੇ ਪਰਿਵਾਰ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।ਸਾਰੇ ਪੱਤਰਕਾਰਾਂ ਦੀ ਪੈਨਸ਼ਨ ਲਗਾਈ ਜਾਵੇ ਤੇ ਪੈਨਸ਼ਨ 12000 ਤੋਂ ਵਧਾ ਕੇ 25000 ਕੀਤੀ ਜਾਵੇ।ਇਸੇ ਤਰ੍ਹਾਂ ਯੂ ਟਿਊਬਰ ਜਿਹਨਾਂ ਦੀ ਵਿਊਜ ਇੱਕ ਲੱਖ ਤੋਂ ਉਪਰ ਹਨ ਉਹਨਾਂ ਨੂੰ ਵੀ ਸਰਕਾਰੀ ਕਾਰਡ ਜਾਰੀ ਕੀਤੇ ਜਾਣ।ਇਸ ਮੁਜਾਹਰੇ ਨੂੰ ਮਮਤਾ ਸ਼ਰਮਾ, ਖੁਸ਼ਬੂ ਸ਼ਰਮਾ, ਸਿਮਰਨ ਰਾਜਪੂਤ, ਰਾਜੇਸ਼ ਕੁਮਾਰ ਸ਼ਰਮਾ, ਕੰਵਲਜੀਤ ਸਿੰਘ, ਹਰਦੇਵ ਪ੍ਰਿੰਸ ਤੇ ਜੋਗਿੰਦਰ ਜੋੜਾ ਰਣਜੀਤ ਸਿੰਘ ਰਾਣਾਨੇਸ਼ਟਾ, ਮਿੱਕੀ ਗੁਮਟਾਲਾ, ਦਇਆ ਸਿੰਘ ਨੇ ਵੀ ਸੰਬੌਧਨ ਕੀਤਾ ਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਇਸ ਵਿੱਚ ਸ਼ਾਮਲ ਹੋਇਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-