ਖੰਡ ਮਿੱਲ ਸੇਰੋ ਸ਼ੁਰੂ ਕਰਨ ਦੀ ਮੰਗ ਕਰ ਰਹੇ ਗ੍ਰਿਫਤਾਰ 17 ਕਿਸਾਨ ਆਗੂ ਬਿਨਾ ਸ਼ਰਤ ਰਿਹਾਅ! ਕਿਸਾਨ ਜਥੇਬੰਦੀਆਂ ਵਲੋ ਕੀਤਾ ਗਿਆ ਭਰਵਾਂ ਸਵਾਗਤ

4877623
Total views : 5839423

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸ਼ੇਰੋਂ ਖੰਡ ਮਿੱਲ ਸੰਘਰਸ਼ ਜਾਰੀ ਰਹੇਗਾ — ਐਸ ਕੇ ਐਮ

ਤਰਨਤਾਰਨ / ਬਾਰਡਰ ਨਿਊਜ ਸਰਵਿਸ 

ਸੇਰੋ ਖੰਡ ਮਿੱਲ ਨੂੰ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ 17 ਕਿਸਾਨ ਆਗੂ ਜਿਨ੍ਹਾਂ ਨੂੰ 3 ਮਾਰਚ ਤੱਕ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਗਿਆ ਸੀ , ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਦਬਾਅ ਸਦਕਾ ਅੱਜ ਬਿਨਾਂ ਸ਼ਰਤ ਰਿਹਾਅ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਵਾਸ ਤੇ ਮੀਟਿੰਗ ਕੀਤੀ ਗਈ , ਜਿਸ ਵਿੱਚ ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਸ਼ੇਰੋਂ ਖੰਡ ਮਿੱਲ ਨੂੰ ਚਲਾਉਣ ਦੀ ਜ਼ੋਰਦਾਰ ਮੰਗ ਕੀਤੀ। ਮੰਤਰੀ ਸਾਹਿਬ ਨੇ ਕੇਸ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾਂ ਜਾਰੀ ਕਰਦਿਆਂ ਕੀਤੇ ਗਏ ਕੇਸ ਵਾਪਸ ਲੈਣ ਲਈ ਕਿਹਾ ।
ਅੱਜ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਅਤੇ ਮਲਾਜਮ ਆਗੂਆਂ ਨੇ ਰਿਹਾਅ ਹੋਏ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ,ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ,ਗੁਰਦਿਆਲ ਸਿੰਘ ਵਰਨਾਲਾ ਸਮੇਤ ਸਮੁੱਚੇ ਸਤਾਰਾਂ ਕਿਸਾਨ ਆਗੂਆਂ ਦਾ ਸਿਰੋਪਾਓ ਅਤੇ ਹਾਰ ਪਾ ਕੇ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ ।

ਹੋਰ ਕਿਸਾਨ ਮਜ਼ਦੂਰ ਧਿਰਾਂ ਸੰਘਰਸ਼ ਵਿੱਚ ਸ਼ਮੂਲੀਅਤ ਦਾ ਸੱਦਾ

ਇਸ ਮੌਕੇ ਆਗੂਆਂ ਐਲਾਨ ਕੀਤਾ ਕਿ ਖੰਡ ਮਿੱਲ ਚਾਲੂ ਕਰਾਉਣ ਦਾ ਸੰਘਰਸ਼ ਜਾਰੀ ਰਹੇਗਾ, ਬੱਸ ਉਡੀਕ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਦੀ ਗੱਲਬਾਤ ਕਿਸਾਨ ਆਗੂਆਂ ਨਾਲ ਛੇਤੀ ਕਰਾਉਂਦਾ ਹੈ ਕਿ ਨਹੀਂ। ਉਹਨਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਇੱਕੋ ਇੱਕ ਖੇਤੀ ਅਧਾਰਿਤ ਮਿੱਲ ਦੀ ਜ਼ਮੀਨ ਵੇਚਣਾ ਤਰਨ ਤਾਰਨ ਦੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧੋਖਾ ਹੈ,ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਰਿਹਾਅ ਹੋਏ ਸਾਥੀਆਂ ਨੂੰ ਲੈਣ ਪਹੁੰਚੇ ਕਿਸਾਨ ਮਜ਼ਦੂਰ ਆਗੂਆਂ ਵਿੱਚ ਮਹਾਂਬੀਰ ਸਿੰਘ ਗਿੱਲ, ਜਤਿੰਦਰ ਸਿੰਘ ਛੀਨਾ, ਸਾਹਿਬ ਸਿੰਘ ਡੱਲ, ਪ੍ਰਗਟ ਸਿੰਘ ਜਾਮਾਰਾਏ, ਪੂਰਨ ਸਿੰਘ ਮਾੜੀ ਮੇਘਾ, ਤਰਸੇਮ ਸਿੰਘ ਲੋਹਾਰ, ਦਵਿੰਦਰ ਸੋਹਲ, ਮਨਜੀਤ ਸਿੰਘ ਬੱਗੂ, ਕੇਵਲ ਸਿੰਘ ਕੰਬੋਕੇ, ਸਤਪਾਲ ਸਿੰਘ ਨੱਥੋਕੇ, ਗੁਰਚਰਨ ਸਿੰਘ ਸਭਰਾ , ਅਜੈਬ ਸਿੰਘ ਦੀਨਪੁਰ, ਮਨਜਿੰਦਰ ਸਿੰਘ ਲਾਲੀ , ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ, ਤਾਰਾ ਸਿੰਘ ਖਹਿਰਾ ਤੋਂ ਇਲਾਵਾ ਮੁਲਾਜ਼ਮ ਆਗੂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਮੰਗਲ ਸਿੰਘ ਨਾਗੋਕੇ, ਪੂਰਨ ਦਾਸ, ਤਰਜੀਤ ਸਿੰਘ, ਬਚਿੱਤਰ ਸਿੰਘ, ਅਵਤਾਰ ਕ੍ਰਿਸ਼ਨ, ਕੁਲਦੀਪ ਸਿੰਘ, ਅੰਗਰੇਜ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News