ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀਐਸਪੀ ਮਜੀਠਾ ਦੀ ਅਗਵਾਈ ਵਿੱਚ ਢਿਆ ਗਿਆ ਫਲੈਗ ਮਾਰਚ

4674152
Total views : 5505134

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀਐਸਪੀ ਮਜੀਠਾ ਜਸਪਾਲ ਸਿੰਘ ਦੀ ਅਗਵਾਈ ਵਿੱਚ ਮਜੀਠਾ, ਕੱਥੂਨੰਗਲ ਅਤੇ ਚਵਿੰਡਾ ਦੇਵੀ ਕਸਬੇ ਵਿੱਚ ਐਸ ਐਚ ਓ ਮਜੀਠਾ ਲਖਵਿੰਦਰ ਸਿੰਘ, ਐਸ ਐਚ ਓ ਕੱਥੂਨੰਗਲ ਸੁਰਿੰਦਰਪਾਲ ਸਿੰਘ, ਚੋਂਕੀ ਇੰਚਾਰਜ ਚਵਿੰਡਾ ਦੇਵੀ ਨਰਿੰਦਰਪਾਲ ਸਿੰਘ, ਚੋਂਕੀ ਇੰਚਾਰਜ ਜੈਂਤੀਪੁਰ ਜਤਿੰਦਰ ਸਿੰਘ ਅਤੇ ਭਾਰੀ ਪੁਲਿਸ ਬਲ ਸਹਿਤ ਫਲੈਗ ਮਾਰਚ ਕੱਢਿਆ ਗਿਆ।

ਇਸ ਮੌਕੇ ਡੀਐਸਪੀ ਮਜੀਠਾ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀ ਚੱਕਣ ਦਿੱਤਾ ਜਾਵੇਗਾ ਅਤੇ ਹਲਕੇ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਕਾਇਮ ਰੱਖਣ ਲਈ ਜ਼ਰੂਰੀ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋਕਤੰਤਰ ਹੱਕ ਦਾ ਇਸਤੇਮਾਲ ਬੇਖੌਫ ਹੋ ਕੇ ਕਰਨ। ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਫੋਟੋ ਕੈਪਸਨ-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਵਿੰਡਾ ਦੇਵੀ ਦੇ ਮੇਨ ਬਜ਼ਾਰਾਂ ਵਿਖੇ ਫਲੈਗ ਮਾਰਚ ਕੱਢਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਅਫਸਰ ਅਤੇ ਪੁਲਿਸ ਪਾਰਟੀ ਦੇ ਜਵਾਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News