ਅੰਮ੍ਰਿਤਸਰ ਜ਼ਿਲ੍ਹੇ ਅੰਦਰ ਪੰਜਵੀਂ ਜਮਾਤ ਦੇ 27298 ਵਿਦਿਆਰਥੀਆਂ ਨੇ 1221 ਪ੍ਰੀਖਿਆ ਕੇਂਦਰਾਂ ਵਿੱਚ ਅੰਗਰੇਜ਼ੀ ਵਿਸ਼ੇ ਦਾ ਦਿੱਤਾ ਇਮਤਿਹਾਨ-ਸੰਧੂ

4947126
Total views : 5947193

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬੀ.ਐਨ.ਈ ਬਿਊਰੋ

ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ੁਰੂ ਹੋਈ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਪਹਿਲੇ ਦਿਨ ਜ਼ਿਲਾ ਅੰਮ੍ਰਿਤਸਰ ਵਿਖੇ ਬਣਾਏ ਗਏ ਕੁੱਲ 1221 ਪ੍ਰੀਖਿਆ ਕੇਂਦਰਾਂ ਵਿੱਚ 27298 ਪ੍ਰਖਿਆਰਥੀਆਂ ਨੇ ਹਿੱਸਾ ਲਿਆ l

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ 6 ਮਾਰਚ ਤੋਂ ਸ਼ੁਰੂ ਹੋਈ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਪਹਿਲੇ ਦਿਨ ਅੰਗਰੇਜ਼ੀ ਵਿਸ਼ੇ ਦੇ ਇਮਤਿਹਾਨ ਲਈ ਜਿਲੇ ਅੰਦਰ ਪੈਂਦੇ ਕੁੱਲ ਸਰਕਾਰੀ ਅਤੇ ਨਿੱਜੀ 1337 ਸਕੂਲਾਂ ਵਿੱਚ ਸਿੱਖਿਆ ਹਾਸਿਲ ਕਰ ਰਹੇ 27504 ਵਿਦਿਆਰਥੀਆਂ ਲਈ 1221 ਪ੍ਰੀਖਿਆ ਕੇਂਦਰ ਬਣਾਏ ਗਏ ਸਨl ਜਿਨਾਂ ਵਿੱਚ ਅੱਜ ਅੰਗਰੇਜ਼ੀ ਵਿਸ਼ੇ ਦੀ ਹੋਈ ਪ੍ਰੀਖਿਆ ਵਿੱਚ 27,298 ਵਿਦਿਆਰਥੀਆਂ ਨੇ ਭਾਗ ਲਿਆ ਜਦ ਕਿ 206 ਵਿਦਿਆਰਥੀ ਪ੍ਰੀਖਿਆ ਕੇਂਦਰਾਂ ਤੋਂ ਦੂਰ ਰਹੇl l ਸ. ਸੰਧੂ ਨੇ ਦਾਅਵਾ ਕੀਤਾ ਕਿ ਜਿਲੇ ਅੰਦਰ ਅੱਜ ਹੋਈ ਪੰਜਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਇਮਤਿਹਾਨ ਸ਼ਾਂਤੀ ਪੂਰਵਕ ਨੇਪਰੇ ਚੜਿਆ l ਇਸ ਸਮੇਂ ਉਨਾਂ ਨਾਲ ਸੁਪਰਡੈਂਟ ਅਨਿਲ ਕੁਮਾਰ ਮਹਾਜਨ, ਪਰਮਿੰਦਰ ਸਿੰਘ ਸਰਪੰਚ ਜ਼ਿਲਾ ਮੀਡੀਆ ਕੋਆਰਡੀਨੇਟਰ, ਅਮਨਦੀਪ ਸਿੰਘ ਮਹਿਲਾਂਵਾਲਾ, ਅਮਰਪ੍ਰੀਤ ਸਿੰਘ ਨਿਜ਼ਾਮਪੁਰਾ, ਬਿਕਰਮਜੀਤ ਸਿੰਘ ਰਈਆ, ਸ੍ਰੀਮਤੀ ਜਗਦੀਪ ਕੌਰ, ਪ੍ਰਾਇਮਰੀ ਪ੍ਰੀਖਿਆ ਇੰਚਾਰਜ ਹਰਪ੍ਰੀਤ ਸਿੰਘ ਸਮੇਤ ਹੋਰ ਹਾਜਰ ਸਨlਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News