





Total views : 5947288







Total views : 5947288ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਵਧੀਕ ਡਿਪਟੀ ਕਮਿਸ਼ਨਰ (ਜ) ਤਰਨ ਤਾਰਨ ਦੀ ਸੁਰੱਖਿਆ ਗਾਰਦ ‘ਚ ਤਾਇਨਾਤ ਹੈਂਡ ਕਾਸਟੇਬਲ ਦਵਿੰਦਰ ਸਿੰਘ ਨੂੰ ਪੁਲੀਸ ਵਿਭਾਗ ਨੇ ਉਨ੍ਹਾਂ ਦੀ ਡਿਊਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਹੈਂਡ ਕਾਸਟੇਬਲ ਦੇ ਅਹੁਦੇ ਤੋਂ ਪਦ ਉੱਨਤ ਕਰਦੇ ਹੋਏ ਏਐਸਆਈ ਨਿਯੁਕਤ ਕੀਤਾ ਹੈ।
ਏ.ਐਸ.ਆਈ ਵਜੋਂ ਪਦ ਉੱਨਤ ਹੋਣ ‘ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਵੱਲੋਂ ਦਵਿੰਦਰ ਸਿੰਘ ਨੂੰ ਏਐਸਆਈ ਅਹੁਦੇ ਤੇ ਪਦ ਉੱਨਤ ਹੋਣ ਦੀ ਵਧਾਈ ਦੇਂਦੇ ਹੋਏ ਪਦ ਉੱਨਤੀ ਦਾ ਸਟਾਰ ਲਾਇਆ ਹੈ। ਇਸ ਮੌਕੇ ਤਰੱਕੀਯਾਬ ਹੋਏ ਏ.ਐਸ.ਆਈ ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਹੀ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਨਿਭਾਂਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-