





Total views : 5895074







Total views : 5895074ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਬੀਤੇ ਦਿਨ ਗੁਰਚਰਨਾਂ ਵਿੱਚ ਜਾ ਬਿਰਾਜੇ ਗਿਆਨੀ ਕੁਲਵੰਤ ਸਿੰਘ ਵਿਛੋਏ ਵਾਲਿਆ ਨਮਿਤ ਉਨਾਂ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਗੁ: ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਹਾਜੂਰੀ ਰਾਗੀ ਸਿੰਘਾਂ ਵਲੋ ਜਿਥੇ ਰਸਮਈ ਸ਼ਬਦ ਕੀਰਤਨ ਰਾਹੀ ਸ਼ਰਧਾ ਦੇ ਫੁੱਲ਼ ਅਰਪਿਤ ਕੀਤੇ ਗਏ ਉਥੇ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਵਲੋ ਅੰਤਿਮ ਅਰਦਾਸ ਕੀਤੀ ਗਈ।


ਜਿਸ ਉਪਰੰਤ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਤੋ ਇਲਾਵਾ ਹੋਰ ਸ਼ਖਸੀਅਤਾਂ ਵਲੋ ਭੇਜੇ ਸ਼ੋਕ ਸੰਦੇਸ ਸਟੇਜ ਸੰਚਾਲਕ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਵਲੋ ਪੜੇ ਗਏ।ਗਿਆਨੀ ਕੁਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ਼ ਭੇਟ
ਕਰਦਿਆ ਵਧਾਇਕ ਜਸਬੀਰ ਸਿੰਘ ਸੰਧੂ, ਸਾਬਕਾ ਵਧਾਇਕ ਸੁਨੀਲ ਦੱਤੀ,
ਭਾਜਪਾ ਆਗੂ ਸ: ਇੰਦਰਜੀਤ ਸਿੰਘ ਬਾਸਰਕੇ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ,ਸਾਬਕਾ ਵਧਾਇਕ ਸੁਨੀਲ ਦੱਤੀ, ਆਦਿ ਨੇ ਕਿਹਾ ਕਿ ਗਿਆਨੀ ਕੁਲਵੰਤ ਸਿੰਘ ਗੁਣਾਂ ਦੀ ਗੁਥਲੀ ਸਨ , ਜਿੰਨਾ ਨੇ ਆਪਣੇ ਲੜਕਿਆ ਨੂੰ ਉਚ ਤਾਲੀਮ ਦੁਆ ਕੇ ਚੰਗੇ ਅਹੁਦਿਆ ਤੇ ਲਗਵਾਇਆ ੳੇੁਥੇ ਹਮੇਸ਼ਾ ਪ੍ਰੀਵਾਰ ਨੂੰ ਚੰਗੇ ਸੰਸਕਾਰ ਦਿੱਤੇ , ਜਿਸ ਕਰਕੇ ਉਨਾਂ ਦਾ ਪ੍ਰੀਵਾਰ ਨਾਮੀ ਪ੍ਰੀਵਾਰਾਂ ‘ਚ ਇਕ ਹੈ।
ਜਿਥੇ ਉਨਾਂ ਦੇ ਸਪੁੱਤਰ ਸਾਬਕਾ ਤਹਿਸੀਲਦਾਰ ਸ: ਲਖਵਿੰਦਰਪਾਲ ਸਿੰਘ ਗਿੱਲ਼ ਤੇ ਸ: ਸ: ਹਰਮਿੰਦਰਪਾਲ ਸਿੰਘ ਗਿੱਲ ਸੇਵਾਮੁਕਤ ਜਾਇੰਟ ਡਾਇਰੈਕਟਰ ਖੇਤੀਬਾੜੀ ਨੂੰ ਵੱਖ ਵੱਖ ਸਭਾ ਸੁਸ਼ਾਇਟੀਆਂ ਵਲੋ ਸਿਰਪਾਉ ਭੇਟ ਕੀਤੇ ਗਏ। ਇਸ ਸਮੇ ਹਾਜਰ ਸਖਸੀਅਤਾਂ ‘ਚ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ,ਵਧਾਇਕ ਡਾ: ਕੰਵਰਵਿਜੈਪ੍ਰਤਾਪ , ਸਾਬਕਾ ਵਧਾਇਕ ਮਨਜੀਤ ਸਿੰਘ ਮੰਨਾ, ਭਾਜਪਾ ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ,ਜਤਿੰਦਰ ਸਿੰਘ ਗਿੱਲ, ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਭਾਟੀਆ.ਸਾਬਕਾ ਏ.ਡੀ.ਸੀ ਰਣਬੀਰ ਸਿੰਘ ਮੂਧਲ, ਸ: ਤਜਿੰਦਰਪਾਲ ਸਿੰਘ ਸੰਧੂ ਤੋ ਇਲਾਵਾ ਵੱਡੀ ਗਿਣਤੀ ‘ਚ ਨਾਮੀ ਸ਼ਖਸੀਅਤਾਂ ਹਾਜਰ ਸਨ। ਅੰਤ ਵਿੱਚ ਗਿੱਲ ਪ੍ਰੀਵਾਰ ਨੇ ਆਈਆ ਸਖਸੀਅਤਾਂ ਤੇ ਹਾਜਰੀਨ ਦਾ ਧੰਨਵਾਦ ਕੀਤਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-