





Total views : 5947332







Total views : 5947332ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਬੀ.ਐਨ.ਈ ਬਿਊਰੋ
ਪੰਜਾਬ ਪੁਲਿਸ ਨੂੰ ਗੁਰਦਾਸਪੁਰ ‘ਚ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।ਇਹ ਮਾਮਲਾ ਪਿਛਲੇ ਹਫਤੇ ਬੜੀ ਚਰਚਾ ਵਿੱਚ ਰਿਹਾ ਸੀ, ਜਦੋਂ ਪਿੰਡ ਆਦਿਆ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਹੱਤਿਆ ਕੀਤੀ ਗਈ ਸੀ। ਇਸ ਖੋਜ ਵਿੱਚ ਪੁਲਿਸ ਨੇ ਅਜਿਹਾ ਖੁਲਾਸਾ ਕੀਤਾ ਹੈ ਕਿ ਇੰਦਰਜੀਤ ਸਿੰਘ ਮਾਮਲੇ ਵਿੱਚ ਕਮਿਟੀ ਕਾਂਡ ਵਿੱਚ ਸਿੱਧਾ ਸ਼ਾਮਲ ਸੀ ਅਤੇ ਉਸਨੇ ਮੁੱਖ ਆਰੋਪੀਆਂ ਨਾਲ ਮਿਲ ਕੇ ਇਨ੍ਹਾਂ ਹੱਤਿਆਵਾਂ ਦੀ ਯੋਜਨਾ ਬਣਾਈ ਸੀ।

ਇਸ ਦੀ ਪੁਸ਼ਟੀ ਗੁਰਦਾਸਪੁਰ ਦੇ ਐੱਸ ਐੱਸ ਪੀ ਆਦਿਤਿਆ ਨੇ ਕੀਤੀ। ਦੱਸ ਦੇਈਏ ਕਿ ਇਸ ਘਟਨਾ ਵਿੱਚ ਪਹਿਲਾਂ ਮੁਲਜ਼ਮ ਦਿਲਾਵਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲ ਹੀ ਵਿੱਚ ਉਸ ਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਸ ਨੇ ਕੁਝ ਵੱਡੇ ਖੁਲਾਸੇ ਕੀਤੇ। ਦਿਲਾਵਰ ਸਿੰਘ ਨੇ ਕਿਹਾ ਕਿ ਵਾਰਦਾਤ ਦੌਰਾਨ ਗੋਲੀਆਂ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਚਲਾਈਆਂ ਸਨ, ਪਰ ਉਸਨੇ ਦਾਅਵਾ ਕੀਤਾ ਕਿ ਉਹ ਖੁਦ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਸੀ, ਸਿਰਫ਼ ਉਹ ਉਨ੍ਹਾਂ ਦੇ ਨਾਲ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-