





Total views : 5839423







Total views : 5839423ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਐਮਰਜੈਂਸੀ ਇਲਾਜ, ਆਕਸੀਜਨ ਅਤੇ ਮੈਡੀਕਲ ਰਿਕਾਰਡ ਨਾ ਹੋਣ ਦੇ ਦੋਸ਼
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਸਰਹੱਦੀ ਇਲਾਕੇ ਦੇ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਕਮਿਊਨਿਟੀ ਹੈਲਥ ਸੈਂਟਰ ਲੋਪੋਕੇ ਵਿੱਚ 13 ਜਨਵਰੀ 2026 ਨੂੰ ਲੋਹੜੀ ਵਾਲੇ ਦਿਨ ਵਿਨੋਦ ਕੁਮਾਰ ਨਾਂ ਦੇ ਨੌਜਵਾਨ ਵੱਲੋਂ ਹਸਪਤਾਲ ਦੇ ਸਟਾਫ਼ ਤੋਂ ਤੰਗ ਆ ਕਿ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਜਾਂਚ ਕਰਨ ਸਬੰਧੀ ਬਣਾਈ ਗਈ ਪੰਜ ਮੈਂਬਰੀ ਮੈਡੀਕਲ ਬੋਰਡ ਦੀ ਜਾਂਚ ਰਿਪੋਰਟ ‘ਤੇ ਗੰਭੀਰ ਸਵਾਲ ਉਠਾਏ ਗਏ ਹਨ। ਬੋਰਡ ਨੇ ਜਿਸ ਦੇ ਵਿਚ ਡਾ. ਜੋਧਵੀਰ ਸਿੰਘ – ਐਮ.ਐਸ. ਸਰਜਰੀ, ਸਿਵਲ ਹਸਪਤਾਲ ਅੰਮ੍ਰਿਤਸਰ,ਡਾ. ਸਾਮਿਆ ਕੋਹਲੀ – ਐਮ.ਡੀ. ਐਨੇਸਥੀਸੀਆ,ਡਾ. ਈਸ਼ਾ ਧਵਨ – ਐਮ.ਡੀ. ਸਾਇਕੈਟਰੀ,ਡਾ. ਰਜਨੀਸ਼ ਕੁਮਾਰ – ਐਮ.ਡੀ. ਮੈਡੀਸਨਡਾ. ਰਜਿੰਦਰ ਪਾਲ ਕੌਰ – ਸਹਾਇਕ ਸਿਵਲ ਸਰਜਨ ਮੈਂਬਰ ਸ਼ਾਮਲ ਹਨ ਨੇ ਆਪਣੀ ਰਿਪੋਰਟ ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਨੂੰ ਸੌਂਪ ਦਿੱਤੀ ਹੈ। ਸੀਐਚਸੀ ਲੋਪੋਕੇ ਦੇ ਟ੍ਰੀਟਿੰਗ ਡਾਕਟਰ ਡਾ. ਸਾਹਿਲ ਭਾਰਦਵਾਜ ਅਤੇ ਸਟਾਫ਼ ਐਸ/ਐਨ ਗਗਨਪ੍ਰੀਤ ਕੌਰ, ਐਸ/ਐਨ ਪਰਮਜੀਤ ਕੌਰ, ਐਸ/ਐਨ ਨਵਨੀਤ ਕੌਰ ਨੂੰ ਬਿਆਨ ਦੇਣ ਲਈ ਤਲਬ ਕੀਤਾ ਗਿਆ ਸੀ।
ਹਸਪਤਾਲ ਸਟਾਫ ਦੀ ਭੂਮਿਕਾ, ਇਲਾਜ ਦੀ ਕਮੀ ਅਤੇ ਜਾਂਚ ਰਿਪੋਰਟ ਦੀ ਪਾਰਦਰਸ਼ਤਾ ‘ਤੇ ਉਠੇ ਸਵਾਲਾਂ ਨੇ ਮਾਮਲੇ ਨੂੰ ਗੰਭੀਰ ਬਣਾਇਆ-ਹਾਈ ਪਾਵਰ ਮੈਡੀਕਲ ਬੋਰਡ ਨੂੰ ਬੇਨਤੀ ਹੈ ਕਿ ਸਰਜਨ ਡਾ ਜਸਕਰਨ ਸਿੰਘ ਜਿਸ ਨੂੰ ਮਰੀਜ਼ ਦੀ ਵਿਗੜੀ ਸਿਹਤ ਸੰਬੰਧੀ ਰਾਏ ਲੈਣ ਲਈ ਸੱਦਿਆ ਗਿਆ ਸੀ ( ਡਾ ਸਾਹਿਲ ਭਾਰਤਵਾਜ ਅਤੇ ਸਟਾਫ਼ ਦੇ ਲਿਖਤੀ ਬਿਆਨ ਅਨੁਸਾਰ ),ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਸਰਜਨ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇ। ਸਰਜਨ ਡਾ. ਜਸਕਰਨ ਸਿੰਘ ਨੇ ਮਰੀਜ਼ ਨੂੰ ਚੈੱਕ ਕਰਕੇ ਜੋ ਰਾਏ ਦਿੱਤੀ ਉਹ ਲਿਖਤੀ ਲਈ ਜਾਵੇ ਅਤੇ ਸਿਵਲ ਸਰਜਨ ਵੱਲੋਂ ਜੋ ਪੜਤਾਲ ਰਿਪੋਰਟ ਨੂੰ ਸਹਿਮਤੀ ਦਿੱਤੀ ਗਈ ਦੇ ਬਾਰੇ ਲਿਖਤੀ ਲਿਆ ਜਾਵੇ ਕਿ ਉਨ੍ਹਾਂ ਨੇ ਸਹਿਮਤੀ ਦੇਣ ਸਮੇਂ ਕਿਹੜੇ ਮਾਪਦੰਡ ਨੂੰ ਅਧਾਰ ਬਣਾਇਆ। ਸ਼ਿਕਾਇਤਕਰਤਾ ਨੇ ਇਸ ਰਿਪੋਰਟ ਨੂੰ ਰੱਦ ਕਰਕੇ ਨਵਾਂ ਹਾਈ ਪਾਵਰ ਅਤੇ ਸੁਤੰਤਰ ਮੈਡੀਕਲ ਬੋਰਡ ਬਣਾਉਣ ਦੀ ਮੰਗ ਕੀਤੀ ਹੈ।ਮਜੀਠਾ ਰੋਡ ਸਥਿਤ ਮੂਨ ਐਵੇਨਿਊ ਦੇ ਰਹਿਣ ਵਾਲੇ ਪਰਵੀਨ ਕੁਮਾਰ ਨੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਨੂੰ ਦਿੱਤੀ ਇੱਕ ਵਿਸਥਾਰਪੂਰਕ ਅਰਜ਼ੀ ਵਿੱਚ ਦੋਸ਼ ਲਗਾਇਆ ਹੈ ਕਿ ਮੌਜੂਦਾ ਜਾਂਚ ਰਿਪੋਰਟ ਵਿੱਚ “ਗੰਭੀਰ ਵਿਰੋਧਾਭਾਸ, ਗੁੰਮ ਦਸਤਾਵੇਜ਼ ਅਤੇ ਅਣਦੇਖੇ ਸਬੂਤ” ਹਨ, ਜਿਸ ਨਾਲ ਜਾਂਚ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਾਂਚ ਰਿਪੋਰਟ ਇਸ ਅਹਿਮ ਸਮੇਂ ਦੌਰਾਨ ਡਾਕਟਰਾਂ ਜਾਂ ਸਟਾਫ ਵੱਲੋਂ ਕੀ ਕਾਰਵਾਈ ਕੀਤੀ ਗਈ, ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੰਦੀ।ਅਰਜ਼ੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਹਸਪਤਾਲ ਕੰਪਲੈਕਸ ਦੇ ਅੰਦਰ ਪਾਣੀ ਦੀ ਟੈਂਕੀ ਦੀ ਗ੍ਰਿਲ ਨਾਲ ਵਿਨੋਦ ਕੁਮਾਰ ਨੂੰ ਲਟਕਦਾ ਹੋਇਆ ਲਭਿਆ । ਸ਼ਿਕਾਇਤਕਰਤਾ ਦੇ ਅਨੁਸਾਰ ਹਸਪਤਾਲ ਸਟਾਫ ਨੇ ਨਾ ਤਾਂ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਦੋਂ ਉਹ ਉਸਨੂੰ ਲੱਭ ਰਹੇ ਸਨ।ਦਵਾਈਆਂ ਦੇ ਰਿਕਾਰਡ ਵਿੱਚ ਵੀ ਗ਼ੈਰ-ਇਕਸਾਰਤਾ ਦੇ ਦੋਸ਼ ਲਗਾਏ ਗਏ ਹਨ। ਜਿੱਥੇ ਅਧਿਕਾਰਕ ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕਿ ਮਰੀਜ਼ ਨੂੰ ਤਿੰਨ ਟੀਕੇ ਲਗਾਏ ਗਏ, ਉੱਥੇ ਇੱਕ ਸਟਾਫ ਮੈਂਬਰ ਨੇ ਜਾਂਚ ਦੌਰਾਨ ਕਥਿਤ ਤੌਰ ‘ਤੇ ਕਿਹਾ ਕਿ ਇੱਕ ਟੀਕਾ ਨਹੀਂ ਲਗਾਇਆ ਗਿਆ ਕਿਉਂਕਿ ਮਰੀਜ਼ ਬਿਸਤਰੇ ਤੋਂ ਚਲਾ ਗਿਆ ਸੀ।ਹਸਪਤਾਲ ਦੀ ਨਿਗਰਾਨੀ ਪ੍ਰਣਾਲੀ ਸੰਬੰਧੀ ਵੀ ਸਵਾਲ ਉਠਾਏ ਗਏ ਹਨ।ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਮੌਜੂਦਾ ਜਾਂਚ ਰਿਪੋਰਟ ਨੂੰ ਰੱਦ ਕੀਤਾ ਜਾਵੇ ਅਤੇ ਸੀਨੀਅਰ ਅਤੇ ਸੁਤੰਤਰ ਮੈਡੀਕਲ ਮਾਹਿਰਾਂ ਦਾ ਇੱਕ ਨਵਾਂ ਹਾਈ ਪਾਵਰ ਮੈਡੀਕਲ ਬੋਰਡ ਜਾਂਚ ਲਈ ਬਣਾਇਆ ਜਾਵੇ।ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਨਵਾਂ ਬੋਰਡ ਐਮਰਜੈਂਸੀ ਰਜਿਸਟਰ, ਟ੍ਰੀਟਮੈਂਟ ਚਾਰਟ, ਦਵਾਈਆਂ ਦੇ ਰਿਕਾਰਡ, ਡਿਊਟੀ ਰੋਸਟਰ,ਸੀ ਸੀ ਟੀ ਵੀ ਸਿਸਟਮ ਰਿਕਾਰਡ, ਕਾਲ ਰਿਕਾਰਡਿੰਗ ਅਤੇ ਹੋਰ ਸਬੰਧਤ ਸਬੂਤਾਂ ਦੀ ਪੂਰੀ ਜਾਂਚ ਕਰੇ। ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਜਾਂਚ ਪ੍ਰਕਿਰਿਆ ਵਿੱਚ ਗੜਬੜੀਆਂ ਸਾਬਤ ਹੁੰਦੀਆਂ ਹਨ ਤਾਂ ਪਹਿਲਾਂ ਬਣੇ ਮੈਡੀਕਲ ਬੋਰਡ ਦੇ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ।ਸ਼ਿਕਾਇਤਕਰਤਾ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਨਾਲ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਜ਼ਿੰਮੇਵਾਰੀ ਤੈਅ ਹੋ ਸਕੇ ਅਤੇ ਸਿਹਤ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਕਾਇਮ ਰਹੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-