ਏ.ਸੀ.ਪੀ ਸਮੇਤ ਐਸ.ਐਚ.ਓ ਮੁਅੱਤਲ ! ਮਾਮਲਾ ਹਸਪਤਾਲ ਦੇ ਬਾਹਰ ਵਾਪਰੇ ਗੋਲੀ ਕਾਂਡ ਦੇ ਮਾਮਲੇ ‘ਚ ਲਾਪ੍ਰਵਾਹੀ ਵਰਤਣ ਦਾ

4877623
Total views : 5839423

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬਾਰਡਰ ਨਿਊਜ ਸਰਵਿਸ 

ਜਲੰਧਰ ਦੇ ਹਸਪਤਾਲ ਵਿਚ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਗਿਆ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਗੋਲੀ ਕਾਂਡ ਵਿਚ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਮਾਡਲ ਟਾਊਨ ਦੇ ਏਸੀਪੀ ਪਰਮਿੰਦਰ ਸਿੰਘ ਅਤੇ ਐਸਐਚਓ ਰਵਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਤੋਂ ਇਲਾਵਾ ਦੋ-ਤਿੰਨ ਹੋਰ ਮਾਮਲਿਆਂ ‘ਚ ਵੀ ਕੰਮ ‘ਚ ਕੁਤਾਹੀ ਪਾਈ ਗਈ ਹੈ, ਜਿਸ ਕਾਰਨ ਏਸੀਪੀ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਵਿਭਾਗੀ ਜਾਂਚ ਜਾਰੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਤੈਅ ਹੋਵੇਗੀ। ਹਾਲ ਹੀ ਵਿਚ, ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਇਕ ਡਾਕਟਰ ਦੀ ਕਾਰ ਅਤੇ ਘਰ ‘ਤੇ ਗੋਲੀਆਂ ਚਲਾਈਆਂ ਸਨ।  

ਦੱਸ ਦੇਈਏ ਕਿ ਹਸਪਤਾਲ ‘ਤੇ ਇਕ ਬਦਮਾਸ਼ ਨੇ ਤਾਬੜਤੋੜ ਫਾਇਰਿੰਗ ਕੀਤੀ ਸੀ। ਉਸ ਨੇ 3 ਸੈਕੰਡ ਵਿਚ 4 ਗੋਲੀਆਂ ਚਲਾਈਆਂ ਸਨ। ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ। ਫੁਟੇਜ ਵਿਚ ਦਿਖ ਰਿਹਾ ਹੈ ਕਿ ਇਕ ਨੌਜਵਾਨ ਬਾਈਕ ‘ਤੇ ਆਉਂਦਾ ਹੈ, ਉਸ ਨੇ ਹੈਲਮੇਟ ਪਹਿਨਿਆ ਹੋਇਆ ਹੈ। ਫਾਇਰਿੰਗ ਦੌਰਾਨ ਵੀ ਉਸ ਨੇ ਹੈਲਮੇਟ ਨਹੀਂ ਉਤਾਰਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਬਾਈਕ ‘ਤੇ ਫਰਾਰ ਹੋ ਗਿਆ।

ਘਟਨਾ ਬੀਤੀ ਰਾਤ ਲਗਭਗ 9 ਵਜੇ ਦੀ ਹੈ। ਸੂਚਨਾ ਮਿਲਦੇ ਹੀ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚੀ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਪਛਾਣ ਲਈ ਟੈਕਨੀਕਲ ਟੀਮਾਂ ਨੂੰ ਲਗਾਇਆ। ਫਿਲਹਾਲ ਘਟਨਾ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।ਗੋਲੀਆਂ ਚੱਲਣ ਦੀ ਘਟਨਾ ਸਮੇਂ ਹਸਪਤਾਲ ਵਿਚ ਸਟਾਫ ਦੇ ਕੁਝ ਲੋਕ ਮੌਜੂਦ ਸਨ। ਗੋਲੀਆਂ ਦੀ ਆਵਾਜ਼ ਦੇ ਬਾਅਦ ਸਟਾਫ ਦਹਿਸ਼ਤ ਵਿਚ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਕਿਹਾ ਕਿ ਹਸਪਤਾਲ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਹਮਲਾਵਰ ਨੇ ਲਗਭਗ 4 ਤੋਂ 5 ਰਾਊਂਡ ਫਾਇਰ ਕੀਤੇ ਹਨ। ਮੁਲਜ਼ਮ ਦੀ ਪਛਾਣ ਲਈ ਉਸ ਦੀ ਬਾਈਕ ਦੇ ਨੰਬਰ ਤੋਂ ਐਡ੍ਰੈਸ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮ ਨੇ ਹੈਲਮੇਟ ਪਾਇਆ ਹੋਇਆ ਸੀ, ਇਸ ਲਈ ਉਸ ਦਾ ਚਿਹਰਾ ਨਹੀਂ ਦਿਖ ਸਕਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News