Total views : 5504812
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਰ/ਉਪਿੰਦਰਜੀਤ ਸਿੰਘ
ਬੀਬੀਕੇ ਡੀਏਵੀ ਕਾਲਜ ਫ਼ਾਰ ਵੂਮੈਨ ਦੀ ਐਨਐਸਐਸ ਯੂਨਿਟ ਨੇ ਇੱਕ ਹਫ਼ਤੇ ਦੇ ਐਨਐਸਐਸ ਕੈਂਪ ਦੌਰਾਨ ਸਮਾਜ ਸੇਵਾ ਪ੍ਰੋਗਰਾਮਾਂ ਦੀ ਲੜੀ ਦਾ ਆਯੋਜਨ ਕੀਤਾ। ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਸਮਾਜਿਕ ਜ਼ਿੰਮੇਵਾਰੀ ਨੂੰ, ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਹੱਲ ਕਰਨਾ ਸੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਸਮਾਜ ਦੀ ਸੇਵਾ ਕਰਨ ਵਾਸਤੇ ਬਣਾਏ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਵਾਤਾਵਰਣ ਜਾਗੁਰਕਤਾ, ਸਿੱਖਅਕ ਸਹਾਇਤਾ ਅਤੇ ਸਮਾਜਿਕ ਮੇਲਜੋਲ’ ਦੇ ਖੇਤਰ ਵਿੱਚ ਪਹਿਲ ਕਰਨਾ, ਵਾਲੇ ਪ੍ਰੋਗਰਾਮ ਕਾਲਜ ਕਰਾਉਂਦਾ ਰਹੇਗਾ, ਜਿਸ ਨਾਲ ਸਮਾਜ ਦੀ ਭਲਾ ਹੋ ਸਕੇ।
ਇਸੇ ਤਰ੍ਹਾਂ ਗੋਦ ਲਏ ਪਿੰਡ ਮੀਰਾਕੋਟ ਕਲਾਂ ਅਤੇ ਮੀਰਾਕੋਟ ਖੁਰਦ ਪਿੰਡਾਂ ਵਿੱਚ ਵੱਖ-ਵੱਖ ਲੋਕ ਇਹ ਕੰਮ ਕਰਨ ਵਿੱਚ ਲੱਗੇ ਹੋਏ ਹਨ। ਕੰਪੀਊਟਰ ਸਾਇੰਸ ਵਿਭਾਗ ਦੇ ਡਾ. ਸੁਸ਼ੀਲ ਕੁਮਾਰ ਨੇ ਸਾਈਬਰ ਖਤਰਿਆਂ ਤੋਂ ਨਜਿੱਠਣ ਲਈ ਲੋਕਾਂ ਨੂੰ ਜਾਣੂ ਕਰਵਾਇਆ। ਇਸ ਪਿੰਡ ਦੇ ਗੁਰਦੁਆਰੇ ਵਿੱਚ ਬੂਟੇ ਅਤੇ ਜੂਟ ਦੇ ਬੈਗ ਵੰਡ ਕੇ ਪਲਾਸਟਿਕ ਦੀ ਵਰਤੋਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ ਅਤੇ ਕਾਲਜ ਦੇ “ਕੋਰਾ ਕਾਗਜ਼” ਕਲੱਬ ਵੱਲੋਂ ਗਰੀਬ ਵਿਿਦਆਰਥੀਆਂ ਨੂੰ ਕਾਪੀਆਂ ਵੰਡ ਕੇ ਉਹਨਾਂ ਦੀ ਸਹਾਇਤਾ ਕੀਤੀ ਗਈ।
ਇਸੇ ਤਰ੍ਹਾਂ ਗੋਦ ਲਏ ਪਿੰਡ ਮਾਲਾਵਾਲੀ ਅਤੇ ਟੱਬੋਵਾਲੀ ਵਿੱਚ ਸ਼੍ਰੀਮਤੀ ਸੁਰਭੀ ਸੇਠੀ, ਕਾਮਰਸ ਵਿਭਾਗ ਨੇ ‘ਪਤੰਗ ਉਡਾਉਣ ਵਿੱਚ ਚੀਨੀ ਡੋਰਾਂ ਦੀ ਵਰਤੋਂ ਦੇ ਨੁਕਸਾਨਦੇਹ ਨਤੀਜੇ’ ਵਿਸ਼ੇ *ਤੇ ਭਾਸ਼ਣ ਦਿੱਤਾ। ਡਾ. ਨਿਧੀ ਅਗਰਵਾਲ, ਕਾਮਰਸ ਵਿਭਾਗ ਨੇ ਵੀ ‘ਐਸ.ਡੀ.ਜੀ.6 ਦੇ ਫਰੇਮਵਰਕ ਦੇ ਅੰਦਰ ਪਾਣੀ ਦੀ ਸੰਭਾਲੋ ਵਿਸ਼ੇ `ਤੇ ਭਾਸ਼ਣ ਦਿੱਤਾ। ਇਸ ਤੋਂ ਬਾਅਦ, ਹੋਮ ਸਾਈਂਸ ਵਿਭਾਗ ਤੋਂ ਸ਼੍ਰੀਮਤੀ ਸੋਨਾਲੀ ਅਤੇ ਸ਼੍ਰੀਮਤੀ ਦੇਵਿਕਾ ਨੇ ਹੁਨਰ ਵਿਕਾਸ ਦੁਆਰਾ ਮਹਿਲਾ ਸਸ਼ਕਤੀਕਰਨ `ਤੇ ਪ੍ਰਾਇਮਰੀ ਫੋਕਸ ਦੇ ਨਾਲ `ਫੈਬਰਿਕ `ਤੇ ਬਲਾਕ ਪ੍ਰਿੰਟਿੰਗ’ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਤੋਂ ਇਲਾਵਾ, ਐੱਨਐੱਸਐੱਸ ਵਲੰਟੀਅਰਾਂ ਨੇ ਜੂਟ ਦੇ ਥੈਲੇ ਵੰਢ ਕੇ ਪਲਾਸਟਿਕ ਦੀ ਵਰਤੋਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ ਅਤੇ ਕਾਲਜ ਦੇ ਕੋਰਾ ਕਾਗਜ਼ ਕਲੱਬ ਵੱਲੋਂ ਗਰੀਬ ਵਿਿਦਆਰਥੀਆਂ ਵਿੱਚ ਨੋਟਬੁੱਕਾਂ ਵੰਡ ਕੇ ਉਹਨਾਂ ਦੀ ਸਹਾਇਤਾ ਕੀਤੀ ਗਈ।
ਐਨ.ਐਸ.ਐਸ. ਵਾਲੰਟੀਅਰਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਲਈ “ਗੁਰੂ ਰਾਮ ਦਾਸ ਬਿਰਧ ਆਸ਼ਰਮ” ਦਾ ਦੌਰਾ ਵੀ ਕੀਤਾ। ਇਸ ਦੌਰੇ ਦੌਰਾਨ, ਐਨ.ਐਸ.ਐਸ ਕੈਂਪ ਦੌਰਾਨ, ਵਲੰਟੀਅਰਾਂ ਨੇ ਨੱਚ ਕੇ, ਗਿਟਾਰ ਵਜਾ ਕੇ, ਬੁਝਾਰਤਾਂ ਪੁੱਛ ਕੇ, ਕਵਿਤਾਵਾਂ ਸੁਣਾ ਕੇ ਅਤੇ ਗੀਤ ਗਾ ਕੇ ਬਜ਼ੁਰਗਾਂ ਦਾ ਮਨੋਰੰਜਨ ਕੀਤਾ।
ਦੁਰਗਿਆਣਾ ਮੰਦਰ ਦੇ ਨਾਲ ਲੱਗਦੇ ਝੁੱਗੀ-ਝੌਂਪੜੀ ਵਾਲੇ ਖੇਤਰ ਵਿੱਚ ਇੱਕ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਝੁੱਗੀ-ਝੌਂਪੜੀ ਵਾਲੇ ਖੇਤਰ ਦੇ ਆਰਥਿਕ ਤੌਰ `ਤੇ ਪਛੜੇ ਲੋਕਾਂ ਨੂੰ ਕੰਬਲ, ਸਨੈਕਸ ਅਤੇ ਮਠਿਆਈਆਂ ਵੰਡੀਆਂ ਗਈਆਂ। ਰਾਸ਼ਟਰੀ ਯੁਵਾ ਦਿਵਸ (ਸਵਾਮੀ ਵਿਵੇਕਾਨੰਦ ਜਯੰਤੀ) ਨੌਜਵਾਨਾਂ ਦੀ ਗਤੀਸ਼ੀਲ ਊਰਜਾ ਅਤੇ ਸਮਰੱਥਾ ਨੂੰ ਸਨਮਾਨ ਅਤੇ ਪ੍ਰੇਰਿਤ ਕਰਨ ਲਈ ਮਨਾਇਆ ਗਿਆ, ਜਿਸ ਨਾਲ ਨੌਜਵਾਨ ਪੀੜ੍ਹੀ ਵਿੱਚ ਭਾਈਚਾਰੇ ਅਤੇ ਲੀਡਰਸ਼ਿਪ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਗਈ।