





Total views : 5616970








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਗੱਗੋਮਾਹਲ ਵਿਖੇ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੋਂ ਓਟ ਆਸਰਾ ਲੈ ਕੇ ਹਲਕਾ ਵਿਧਾਇਕ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਥੇ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੀਆਂ ਅਧਿਕਾਰੀਆਂ ਸਮੇਤ ਡਿਫੈਂਸ ਕਮੇਟੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਮੌਜੂਦ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਮੂਹਿਕ ਸਹੁੰ ਖੁਆਉਣ ਦੀ ਰਸਮ ਅਦਾਇਗੀ ਦਰਮਿਆਨ ਕਰਵਾਈ ਗਈ ਭਰਵੀਂ ਜਨ ਸਭਾ ‘ਚ ਹਲਕਾ ਪੱਧਰੀ ਨਸ਼ਾ ਮੁਕਤੀ ਯਾਤਰਾ ਦਾ ਜ਼ਹਾਦੀ ਬਿਗੁਲ ਵਜਾਉਂਦਿਆਂ ਸਪਸ਼ਟ ਐਲਾਨ ਕੀਤਾ ।
ਧਾਲੀਵਾਲ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੋਂ ਹਲਕਾ ਪੱਧਰੀ ਨਸ਼ਾ ਮੁਕਤੀ ਯਾਤਰਾ ਦਾ ਕੀਤਾ ਜਿਹਾਦੀ ਆਗਾਜ਼
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਪਹਿਲੀ ਮਾਰਚ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਖ਼ੌਫ ਬਣ ਕੇ ਖੜ੍ਹੇ ਹੋਏ ਅਮਨ ਪਸੰਦ ਲੋਕਾਂ ਦੇ ਨਿੱਡਰ ਸਹਿਯੋਗ ਨਾਲ ਪੁਲਿਸ ਵਲੋਂ ਦਬੋਚੇ ਜਾ ਰਹੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਹੁਣ ਸਿਰਫ਼ ਦਬੋਚੇ ਜਾਣ ਜਾਂ ਫਿਰ ਕੇਸ ਦਰਜ ਕੀਤੇ ਜਾਣ ਤੱਕ ਹੀ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਅਦਾਲਤੀ ਕਾਨੂੰਨੀ ਪੈਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਾ ਵੀ ਸੂਬਾ ਮਾਨ ਸਰਕਾਰ ਦੇ ਪ੍ਰਮੁੱਖ ਏਜੇਂਡੇ ‘ਤੇ ਹੈ।
ਜਨ ਸਭਾ ਨੂੰ ਮੁਖਾਤਿਬ ਹੁੰਦਿਆਂ ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਨਤੀਜੇ ਵਜੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 8 ਹਜ਼ਾਰ ਤੋਂ ਵਧੇਰੇ ਪੁਲੀਸ ਮੁਕਦਮੇ ਦਰਜ ਕਰਕੇ ਨਸ਼ਾ ਤਸਕਰਾਂ ਵਿਰੁੱਧ ਪੁਲੀਸ ਨੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਬਾਅਦ ਚ ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਪਿੰਡ ਲੰਗੋਮਾਹਲ ਤੇ ਅਬੁਸੈਦ ਵਿਖੇ ਨਸ਼ਾ ਮੁਕਤੀ ਯਾਤਰਾ ਮੁਹਿੰਮ ਤਹਿਤ ਕਾਰਵਾਈਆਂ ਭਰਵੀਆਂ ਮੀਟਿੰਗਾਂ ਦੀ ਅਗਵਾਈ ਕੀਤੀ। ਇਸ ਮੌਕੇ ਤੇ ਐਸ ਡੀ ਐਮ ਅਜਨਾਲਾ ਸ.ਰਵਿੰਦਰ ਸਿੰਘ ਅਰੋੜਾ, ਡੀ ਐਸ ਪੀ ਸ.ਗੁਰਿੰਦਰ ਸਿੰਘ ਔਲਖ, ਐਸ ਐੱਚ ਓ ਰਾਮਦਾਸ ਸ.ਆਗਿਆਪਾਲ ਸਿੰਘ, ਪੰਚਾਇਤ ਅਫ਼ਸਰ ਪ੍ਰਭਜੋਤ ਸਿੰਘ ਆਦਿ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ, ਗ੍ਰਾਮ ਪੰਚਾਇਤ ਗੱਗੋਮਾਹਲ ਦੇ ਸਰਪੰਚ ਜਸਵੰਤ ਸਿੰਘ ਭਲਵਾਨ,ਸੇਲਫ ਡਿਫੈਂਸ ਕਮੇਟੀਆਂ ਦੇ ਅਹੁਦੇਦਾਰ, ਪੰਚ ਸਰਪੰਚ, ਨੰਬਰਦਾਰ, ਪਾਰਟੀ ਵਲੰਟੀਅਰ ਵੱਡੀ ਗਿਣਤੀ ਚ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-