





Total views : 5614892








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੰਮ੍ਰਿਤਸਰ ਸ਼ਹਿਰ ਦੀ ਦਿੱਖ ਨੂੰ ਹੋਰ ਬਿਹਤਰ ਕਰਨ ਲਈ ਸ਼ਹਿਰ ਦੀਆਂ ਮੁੱਖ ਸੜਕਾ ਦੇ ਰੱਖ ਰਖਾਓ ਅਤੇ ਪ੍ਰਬੰਧਨ ਲਈ ਪਿਛਲੇ ਦਿਨੇ ਨਿਗਮ ਅਧਿਕਾਰੀਆਂ ਨੂੰ ਆਪਣੇ ਮੌਜੂਦਾ ਕੰਮ ਦੇ ਨਾਲ ਨਾਲ, ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਵਾਉਣ ਲਈ ਇਨ੍ਹਾਂ ਸੜਕਾ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਅਤੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਨਿਗਮ, ਵਲੋਂ ਰੋਜਾਨਾ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਅੱਜ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ ਵਲੋਂ ਇਨ੍ਹਾਂ ਨਿਯੁਕਤ ਕੀਤੇ ਨੋਡਲ ਅਫਸਰਾ ਵਲੋਂ ਕੀਤੀ ਗਈ ਕਾਰਗੁਜਾਰੀ ਦੀ ਸਮੱਖਿਆਂ ਕਰਨ ਲਈ ਮੀਟਿੰਗ ਲਈ ਗਈ।
ਜਿਸ ਵਿੱਚ ਹਰ ਇੱਕ ਨੋਡਲ ਅਫਸਰ ਨੇ ਉਸ ਨੂੰ ਅਲਾਟ ਕੀਤੀ ਗਈ ਸੜਕ ਤੇ ਉਸ ਵਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਪੇਸ਼ ਆ ਰਹੀਆਂ ਮੁਸ਼ਕਲਾ ਦੇ ਹਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ, ਸੁਰਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਗੁਰਜਿੰਦਰ ਸਿੰਘ, ਐਸ.ਪੀ ਸਿੰਘ, ਭਲਿੰਦਰ ਸਿੰਘ, ਮੰਜੀਤ ਸਿੰਘ, ਸਵਰਾਜਇੰਦਰ ਸਿੰਘ, ਸੁਨੀਲ ਮਹਾਜਨ, ਸਿਹਤ ਅਫਸਰ, ਡਾਂ ਕਿਰਨ , ਡਾਂ ਯੋਗੇਸ਼ ਅਰੋੜਾ, ਏ.ਐਮ.ਓ.ਐੱਚ ਡਾਂ ਰਮਾ, ਅਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਹਾਜਰ ਸਨ।
ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆਂ ਸ਼ਹਿਰ ਦੀਆਂ ਮੁੱਖ ਸੜਕਾ ਦੇ ਰੱਖ ਰਖਾਓ ਲਈ ਉਨ੍ਹਾਂ ਵਲੋਂ ਨਿਗਮ ਦੇ 12 ਅਧਿਕਾਰੀਆਂ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਆਪਣੀ ਡਿਉਟੀ ਦੇ ਨਾਲ ਨਾਲ ਬਾਕੀ ਵਿਭਾਗਾ ਨਾਲ ਤਾਲਮੇਲ ਕਰਕੇ ਇਨ੍ਹਾਂ ਸੜਕਾ ਤੇ ਸਿਵਲ ਦੇ ਕੰਮ ਜਿਵੇ ਕਿ ਪੈਚ ਵਰਕ, ਫੁੱਟਪਾਥ ਰਿਪੇਅਰ, ਸੈਂਟਰਲ ਵਰਜ ਦੀ ਰਿਪੇਅਰ, ਬਾਗਬਾਨੀ ਨਾਲ ਸਬੰਧਤ ਕੰਮ, ਸੀਵਰੇਜ ਅਤੇ ਮੈਨਹੋਲ ਕਵਰ ਰਿਪੇਅਰ, ਪੀਣ ਵਾਲੇ ਸਾਫ ਪਾਣੀ, ਸਟਰੀਟ ਲਾਈਟ, ਸੜਕਾ ਦੀ ਸਫਾਈ, ਕੂੜੇ / ਗਾਰਬੇਜ/ ਮਲਬੇ ਦੀ ਲਿਫਟਿੰਗ ਅਤੇ ਸੜਕਾ ਤੇ ਹੋਏ ਨਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਕਾਰਵਾਈਆਂ ਕਰਵਾਉਣਗੇ ਅਤੇ ਉਸ ਦੀ ਰੋਜਾਨਾ ਰਿਪੋਰਟ ਦੇਣਗੇ।
ਇਸ ਸਬੰਧ ਵਿੱਚ ਅੱਜ ਇਨ੍ਹਾਂ ਨੋਡਲ ਅਧਿਕਾਰੀਆਂ ਦੀ ਮੀਟਿਗ ਲਈ ਗਈ ਜਿਸ ਵਿੱਚ ਉਨ੍ਹਾਂ ਵਲੋਂ ਕੀਤੀ ਗਈ ਕਾਰਗੁਜਾਰੀ ਸਬੰਧੀ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਨੂੰ ਪੇਸ ਆ ਰਹੀਆਂ ਮੁਸ਼ਕਲਾ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਦੇ ਹਲ ਲਈ ਯੋਗ ਵਿਉਤ ਬੰਦੀ ਕੀਤੀ ਗਈ । ਕਮਿਸ਼ਨਰ ਨੇ ਨਿਗਮ ਦੇ ਸਾਰੇ ਵਿਭਾਗਾ ਦੇ ਮੁੱਖੀਆਂ ਨੂੰ ਵੀ ਹਦਾਇਤਾਂ ਕੀਤੀਆ ਕਿ ਉਹ ਇਨ੍ਹਾਂ ਨੋਡਲ ਅਫਸਰਾਂ ਵਲੋਂ ਕੀਤੀ ਜਾ ਰਹੀ ਕਾਰਵਾਈਆਂ ਵਿੱਚ ਉਨ੍ਹਾਂ ਦਾ ਪੂਰਨ ਸਹਿਯੋਗ ਦੇਣ ਅਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਪਹਿਲਾ ਹੀ ਸ਼ਹਿਰ ਦੇ ਵਾਰਡਾ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਹੀਆਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ, ਸ਼ਹਿਰ ਨੂੰ ਸਾਫ ਸੁਧਰਾ ਬਣਾਉਣ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦਿੱਖ ਵਿੱਚ ਸੁਧਾਰ ਹੋਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-