





Total views : 5841538







Total views : 5841538ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਸੈਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਨੇ 2024-25 ਦੇ ਅਕਾਦਮਿਕ ਸਾਲ ਲਈ 10ਵੀਂ ਅਤੇ12ਵੀਂ ਜਮਾਤ ਦੀਆਂ ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਲਾਕੇ ਦੇ ਇਸ ਨਾਮਵਰ ਸਕੂਲ ਸੈਂਟ ਸੋਲਜਰ ਇਲੀਟ ਕਾਨਵੇਂਟ ਸਕੂਲ ਸੋਹੀਆਂ ਕਲਾਂ ਰੋਡ ਮਜੀਠਾ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ। ਅੱਜ ਸੱਭ ਤੋਂ ਪਹਿਲਾਂ ਸਕੂਲ ਦੇ ਗੁਰਦਆਰਾ ਸਾਹਿਬ ਜੀ ਵਿਖੇ ਡਾਇਰੈਕਟਰ ਮੈਡਮ ਅਮਨਦੀਪ ਕੌਰ ਥਿੰਦ ਦੀ ਰਹਿਨੁਮਾਈ ਹੇਠ ਸਮੂਹ ਸਕੂਲ਼ ਸਟਾਫ ਅਤੇ ਵਿਦਿਆਰਥੀਆਂ ਨੇ ਵਾਹਿਗੁਰੂ ਦਾ ਸ਼ੁਕਰਾਨਾਂ ਕੀਤਾ। ਐਮਡੀ ਡਾ, ਮੰਗਲ ਸਿੰਘ ਕਿਸ਼ਨਪੁਰੀ , ਚੈਅਰਮੈਨ ਜਸਪਿੰਦਰ ਸਿੰਘ ਕਾਹਲੌ, ਮੁੱਖ ਪ੍ਰਬੰਧਕ ਮੈਡਮ ਹਰਜਿੰਦਰ ਪਾਲ ਕੌਰ ਸਮੂਹ ਬਚਿਆਂ ਦੇ ਆਏ ਨਤੀਜਿਆਂ ਉੱਪਰ ਖੁਸ਼ੀ ਪ੍ਰਗਟਾਉਂਦੇ ਹੋਏ ਪ੍ਰਿੰਸੀਪਲ ਮੈਡਮ ਲਕਸ਼ਤਾ ਵਰਮਾ ਸਮੇਤ ਸਮੂਹ ਸਟਾਫ ਦੀ ਕਾਰਗੁਜਾਰੀ ਨੂੰ ਸਲਾਹਿਆ।

ਇਸ ਮੌਕੇ ਸਕੂਲ ਬੋਰਡ ਦੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੌ ਨੇ ਕਿਹਾ ਨਤੀਜੇ ਸਾਡੇ ਸਮਰਪਿਤ ਅਧਿਆਪਕਾਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜਤਾ ਨੂੰ ਦਰਸਾਉਂਦੇ ਹਨ। ਸਕੂਲ ਦੇ ਡਾਇਰੈਕਟਰ ਮੈਡਮ ਅਮਨਦੀਪ ਕੌਰ ਥਿੰਦ ਵੱਲੋਂ ਪ੍ਰਾਪਤ ਹੋਏ ਨਤੀਜਿਆਂ ਮੁਤਾਬਿਕ ਦਸਵੀਂ ਜਮਾਤ ਵਿਚੋਂ ਕਿਰਤਜੀਤ ਕੌਰ ਨੇ 88 % ਪਰਨੀਤ ਕੌਰ 85% ਕੋਮਲਪ੍ਰੀਤ ਕੌਰ 83% ਯੁਧਬੀਰ ਸਿੰਘ 81% ਕਿਰਨਦੀਪ ਕੌਰ 80% ਮਨਰੂਪਦੀਪ ਕੌਰ 77% ਅਰਮਾਨਪ੍ਰੀਤ ਸਿੰਘ 77 % ਜਸਕੀਰਤ ਸਿੰਘ 77% ਕੀਰਤਜੀਤ ਕੌਰ 75% ਅਤੇ ਅਮਾਨਤਪ੍ਰੀਤ ਕੌਰ ਨੇ ਵੀ 75% ਅੰਕ ਹਾਸਲ ਕੀਤੇ।
ਇਸ ਦੌਰਾਨ ਬਾਰਵੀਂ ਜਮਾਤ ਦੇ ਮੈਡੀਕਲ ਗਰੁੱਪ ਦੇ ਮਿਲੇ ਨਤੀਜਿਆਂ ਮੁਤਾਬਿਕ ਹਰਮਨਜੀਤ ਸਿੰਘ ਨੇ 94 % ਅੰਕ ਜਪਜੀ ਕੌਰ ਨੇ 92% ਹਰਲੀਨ ਕੌਰ ਨੇ 90% ਮਨਮੀਤ ਕੌਰ 82% ਪੁਨੀਤ ਕੌਰ 78 % ਮਨਜੋਤ ਕੌਰ 78% ਅਰਸ਼ਦੀਪ ਕੌਰ 78 % ਨਵਰੋਜ ਕੌਰ 74 % ਅਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਕੌਰ ਨੇ ਵੀ 72 % ਅੰਕ ਹਾਸਲ ਕਰਕੇ ਸਕੂਲ ਦਾ ਨਾਂਮ ਰੌਸ਼ਨ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਗਰੁੱਪ ਕਾਮਰਸ ਦੇ ਵਿਦਿਅਰਥੀਆਂ ਵਿੱਚੋ ਹਰਲੀਨ ਕੌਰ ਨੇ 91% ਅੰਕਾਂ, ਰਮਨਦੀਪ ਕੌਰ ਨੇ 89 % ਮਹਿਨਾਜ਼ ਕੌਰ ਨੇ 86 % ਜਸ਼ਨਦੀਪ ਸਿੰਘ ਨੇ 83 % ਬਿਕਰਮਜੀਤ ਸਿੰਘ ਨੇ 81% ਕਿਰਨਦੀਪ ਕੋਰ ਨੇ 75% ਮਹਿਕਦੀਪ ਕੌਰ ਨੇ 73% ਅਤੇ ਇਸੇ ਤਰ੍ਹਾਂ ਕਿਰਨਦੀਪ ਕੋਰ ਨੇ ਵੀ 70 ਫੀਸਦੀ ਅੰਕ ਪ੍ਰਾਪਤ ਕਰਕੇ ਅਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਂਮ ਰੌਸ਼ਨ ਕੀਤਾ।ਇਸ ਮੌਕੇ ਇੰਨਾਂ ਸਮੂਹ ਵਿਦਿਅਰਥੀਆਂ ਦੀ ਸਕੂਲ ਮੈਨੇਜਮੈਂਟ ਵੱਲੋਂ ਮੈਡਲ ਦੇ ਕੇ ਹੌਸਲਾ ਅਫਜਾਈ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-