ਨਗਰ ਨਿਗਮ ਦੇ ਕਮਿਸ਼ਨਰ ਨੂੰ ਲੋਕਾਂ ਦੀ ਪੁਕਾਰ! ਔਲਖ ਸਾਹਿਬ ਕਿਧਰੇ ਬਾਬਾ ਬੁੱਢਾ ਮਾਰਗ (ਝਬਾਲ ਰੋਡ) ਵੱਲ ਵੀ ਮਾਰੋ ਗੇੜੀ ਸ਼ੇਰੀ ਤੇ ਅੱਖੀ ਵੇਖੋ ਗੰਦਗੀ ਦਾ ਹਾਲ

4740566
Total views : 5614891

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਗੁਰੂ ਨਗਰੀ ਅੰਮ੍ਰਿਤਸਰ ‘ਚ ਸਫਾਈ ਦੇ ਮਾਮਲੇ ਨੂੰ ਲੈਕੇ ਅੱਜਕੱਲ ਸਰਗਰਮ ਹੋਏ ਨਗਰ ਨਿਗਮ ਦੇ ਕਮਿਸ਼ਨਰ ਸ: ਗੁਲਕੀਰਤ ਸਿੰਘ ਔਲਖ ਨੂੰ ਬਾਬਾ ਬੁੱਢਾ ਮਾਰਗ ( ਅੰਮ੍ਰਿਤਸਰ ਝਬਾਲ ਰੋਡ) ‘ਤੇ ਥਾਂ ਥਾਂ ਸੜਕ ਕਿਨਾਰੇ ਹੋਏ ਨਜਾਇਜ ਕਬਜੇ ਅਤੇ ਹੋ ਰਹੇ ਕਬਜਿਆ ਨੂੰ ਅੱਖੀ ਵੇਖਣ ਤੇ ਮਾਝੇ ਦੇ

ਮਹਾਨ ਧਾਰਮਿਕ ਤੀਰਥ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਲਈ ਆਂਉਦੀਆ ਸੰਗਤਾਂ ਦਾ ਸਵਾਗਤ ਕਰਦੇ ਗੰਦਗੀ ਦੇ ਢੇਰਾਂ ਨੂੰ ਚਕਾਉਣ ਦੀ ਇਲਾਕਾ ਵਾਸੀਆਂ ਨੇ ਮੰਗ ਕਰਦਿਆ ਦੱਸਿਆ ਕਿ ਇੰਦਰਾ ਕਾਲੋਨੀ ਨਜਦੀਕ ਫਾਟਕ ਤੋ ਲੈਕੇ ਅੱਡਾ ਫਤਾਹਪੁਰ ਤੱਕ ਜਿਥੇ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਉਥੇ ਲੋਕਾਂ ਵਲੋ ਸੜਕ ਦੇ ਫੁੱਟਪਾਥ ਲੱਕੜਾਂ ਮਿੱਟੀ ਦੇ ਬਰਤਨ ਤੇ ਹੋਰ ਸਮਾਨ ਰੱਖ ਕੇ ਹਾਦਸਿਆ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

ਜਦੋਕਿ ਐਫ.ਸੀ.ਆਈ ਗੁਦਾਮਾਂ ਦੇ ਨੇੜੇ ਗੇਟ ਹਕੀਮਾਂ ਵੱਲ ਜਾਂਦੀ ਸੜਕ ਉਪਰ ਪਹਿਲਾ ਤਾਂ ਵੱਡੇ ਵੱਡੇ ਤੰਬੂ ਲਗਾਕੇ ਨਜਾਇਜ ਕਬਜਾ ਕੀਤਾ ਹੋਇਆ ਸੀ, ਹੁਣ ਸ਼ਰੇਆਮ ਪੱਕੀਆਂ ਕੰਧਾਂ ਕਰਕੇ ਨਜਾਇਜ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਵੇਖਕੇ ਆਮ ਲੋਕ ਹੈਰਾਨ ਹਨ ਕਿ ਜੇਕਰ ਆਪਣੇ ਪਲਾਟ ਵਿੱਚ ਹੀ ਨਗਰ ਨਿਗਮ ਦੀ ਮਨਜੂਰੀ ਤੋ ਬਿਨਾ ਉਸਾਰੀ ਕੀਤੀ ਜਾਂਦੀ ਹੋਵੇ ਤਾਂ ਬਿਲਡਿੰਗ ਵਿਭਾਗ ਆ ਧਮਕਦਾ ਹੈ ਅਤੇ ਪੀਲਾ ਪੰਜਾ ਵੀ ਚੱਲ ਜਾਂਦਾ ਹੈ, ਪਰ ਸਰਕਾਰੀ ਜਗ੍ਹਾ ਤੇ ਕਿਸ ਮਨਜੂਰੀ ਨਾਲ ਚਿੱਟੇ ਦਿਨ ਇਹ ਉਸਾਰੀ ਕੀਤੀ ਜਾ ਰਹੀ ਹੈ, ਉਸ ਨੂੰ ਵੇਖਕੇ ਲੋਕ ਹੈਰਾਨ ਹਨ ਪਰ ਨਗਰ ਨਿਗਮ ਮੂਕ ਦਰਸਕ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਵਲੋ ਵਾਰ ਵਾਰ ਨਗਰ ਨਿਗਮ ਦੇ ਅਧਿਕਾਰੀਆ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਤੋ ਇਲਾਵਾ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ।ਪੱਤਰਕਾਰਾਂ ਨਾਲ ਗੱਲ ਕਰਦਿਆ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਸ: ਗਲਪ੍ਰੀਤ ਸਿੰਘ ਔਲਖ ਨੂੰ ਇਸ ਮਾਮਲੇ ਵਿੱਚ ਨਿੱਜੀ ਦਿਲਚਸਪੀ ਲੈਕੇ ਸੜਕ ਕਿਨਾਰਿਆਂ ‘ਤੇ ਹੋਏ ਨਜਾਇਜ ਕਬਜੇ ਹਟਾਉਣ ਤੇ ਗੰਦਗੀ ਸਾਫ ਕਰਾਉਣ ਦੀ ਮੰਗ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News