





Total views : 5616107








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਕਸਬਾ ਚਵਿੰਡਾ ਦੇਵੀ ਜੋ ਕਿ ਮਜੀਠਾ ਹਲਕੇ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਇਥੇ ਇਕ ਨਾਮਵਰ ਕਾਮਰਸ ਰੰਧਾਵਾ ਅਕੈਡਮੀ ਹੈ ਜਿੱਥੇ ਬੱਚੇ ਸਕੂਲਾਂ, ਕਾਲਜਾਂ ਦੇ ਨਾਲ ਨਾਲ ਇਸ ਅਕੈਡਮੀ ਵਿੱਚ ਪੜ ਕੇ ਵੱਡੇ ਵੱਡੇ ਮੁਕਾਮਾਂ ਤੱਕ ਪਹੁੰਚ ਰਹੇ ਹਨ। ਸੀ ਬੀ ਐਸ ਈ ਬੋਰਡ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਬਾਰਵੀਂ ਜਮਾਤ ਦੇ ਨਤੀਜਿਆਂ ਨੇ ਇਲਾਕੇ ਵਿੱਚ ਇਸ ਰੰਧਾਵਾ ਅਕੈਡਮੀ ਦਾ ਨਾਮ ਕਾਫ਼ੀ ਰੋਸ਼ਨ ਕੀਤਾ ਹੈ।
ਇਸ ਮੌਕੇ ਰੰਧਾਵਾ ਅਕੈਡਮੀ ਦੇ ਚੇਅਰਮੈਨ ਡਾਂ ਕੋਮਲਪ੍ਰੀਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਤੇ ਮਾਤਾ ਪਿਤਾ ਨੂੰ ਵਿਦਿਆਰਥੀਆਂ ਦੀ ਕਾਮਯਾਬੀ ਦੀ ਵਧਾਈ ਦਿੱਤੀ। ਇਸ ਖੁਸ਼ੀ ਦੇ ਮੌਕੇ ਤੇ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਗੁਰੂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਖੁਸ਼ੀ ਦੇ ਮੌਕੇ ਵਿਦਿਆਰਥੀਆਂ ਦੇ ਮਾਂ ਬਾਪ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕੈਡਮੀ ਦੇ ਚੇਅਰਮੈਨ ਡਾਕਟਰ ਕੋਮਲਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਗੁਰੂ ਦੇ ਨਾਲ ਨਾਲ ਮਾਂ ਬਾਪ ਦਾ ਵੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-