ਦੋ ਥਾਣੇਦਾਰਾਂ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਫਰਾਰ ਹੋਇਆ ਰਿਮਾਂਡ ‘ਤੇ ਲਿਆਦਾਂ ਹਵਾਲਾਤੀ

4925963
Total views : 5915247

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ 

 ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਦੀ ਪੁਲਿਸ ਦੀ ਵੱਡੀ ਲਾਪਰਵਾਹੀ ਉਸ ਵੇਲੇ ਸਾਹਮਣੇ ਆਈ ਜਦੋਂ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਮਿਲਣ ’ਤੇ ਥਾਣੇ ਲਿਆ ਰਹੇ ਦੋ ਥਾਣੇਦਾਰਾਂ ਨੂੰ ਚਕਮਾ ਦੇ ਕੇ ਇਕ ਮੁਲਜ਼ਮ ਹੱਥਕੜੀ ਸਣੇ ਗੱਡੀ ਵਿਚੋਂ ਨਿਕਲ ਕੇ ਭੱਜ ਗਿਆ।

ਜਾਣਕਾਰੀ ਮੁਤਾਬਕ ਹੀਰਾ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪੱਕਾ ਕਿਲ੍ਹਾ ਝਬਾਲ, ਜਿਸ ਨੂੰ ਪਹਿਲਾਂ ਤੋਂ ਦਰਜ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਸੀ ਤੇ ਸ਼ਨਿੱਚਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ। ਜਿਸ ਤੋਂ ਬਾਅਦ ਝਬਾਲ ਥਾਣੇ ਦੇ ਦੋ ਥਾਣੇਦਾਰ ਆਪਣੀ ਨਿੱਜੀ ਕਾਰ ਰਾਹੀਂ ਉਸ ਨੂੰ ਲੈ ਕੇ ਵਾਪਸ ਝਬਾਲ ਪੁੱਜੇ ਤਾਂ  ਮੁਲਜ਼ਮ ਹੀਰਾ ਸਿੰਘ ਸਹਿਜੇ ਜਿਹੇ ਗੱਡੀ ਦੀ ਤਾਕੀ ਖੋਲ੍ਹ ਕੇ ਭੱਜ ਗਿਆ। ਉਸ ਦੇ ਪਿੱਛੇ ਇਕ ਥਾਣੇਦਾਰ ਭੱਜਾ ਤਾਂ ਜ਼ਰੂਰ ਪਰ ਉਸ ਨੂੰ ਕਾਬੂ ਨਾ ਕਰ ਸਕਿਆ।

ਅਣਗਿਹਲੀ ਵਰਤਣ ਵਾਲੇ ਥਾਣੇਦਾਰਾਂ ’ਤੇ ਕੇਸ ਦਰਜ ਕੀਤਾ ਮੁੱਅਤਲ 

ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੁਲਿਸ ਹਿਰਾਸਤ ’ਚੋਂ ਮੁਲਜ਼ਮ ਦੇ ਭੱਜਣ ਦੇ ਮਾਮਲੇ ’ਚ ਤਹਿਤ ਡਿਊਟੀ ਦੌਰਾਨ ਕੁਤਾਹੀ ਕਰਨ ਵਾਲੇ ਦੋਵਾਂ ਥਾਣੇਦਾਰਾਂ ਏਐੱਸਆਈ ਜਤਿੰਦਰ ਸਿੰਘ ਤੇ ਏਐੱਸਆਈ ਕਰਮ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

 

 

 

 

 

 

 

 

 

 

Share this News