





Total views : 5617429








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਬੀਤੇ ਦਿਨ ਰਣਜੀਤ ਐਵੀਨਿਊ ਇਲਾਕੇ ‘ਚ ਸਥਿਤ ਇਕ ਘਰ ਵਿੱਚੋ ਸੋਨੇ ਦੇ ਜੇਵਰਾਤ ਚੋਰੀ ਕਰਨ ਵਾਲੀ ਮਹਿਲਾ ਨੂੰ ਚੋਰੀਸ਼ੁਦਾ ਸਮਾਨ ਸਮੇਤ ਗ੍ਰਿਫਤਾਰ ਕਰਨ ਬਾਰੇ ਜਾਣਕਾਰੀ ਦੇਦਿਆਂ ਸ਼੍ਰੀ ਰਿਸ਼ਭ ਭੋਲਾ ਆਈ.ਪੀ.ਐਸ ਏ.ਸੀ.ਪੀ ਉੱਤਰੀ ਨੇ ਦੱਸਿਆ ਕਿ ਮਿਤੀ 14-05-2025 ਨੂੰ ਮੁੱਦਈ ਗੁਨਪ੍ਰੀਤ ਸਿੰਘ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਬਿਆਨ ਕੀਤਾ ਕਿ ਮਿਤੀ 09-05-2025 ਨੂੰ ਸਮਾ ਕਰੀਬ 10:30 AM ਵਜੇ ਮੈਂ ਅਤੇ ਮੇਰੀ ਪਤਨੀ ਆਪਣੇ ਡੋਗ ਨੂੰ ਚੈਕ ਕਰਾਉਣ ਲਈ ਡਾਕਟਰ ਕੋਲ ਰਾਣੀ ਕਾ ਬਾਗ ਵਿਖੇ ਲੈ ਕੇ ਗਏ ਸੀ ਵਾਪਸ ਆ ਕੇ ਦੇਖਿਆ ਤਾ ਸਾਡੇ ਘਰ ਵਿੱਚ ਇੱਕ ਚੈਨ ਸੋਨੇ ਦੀ,ਦਸ ਹਜਾਰ ਰੁਪਏ ਕੇਸ, ਇੱਕ ਵੱਡਾ ਹਾਰ, 1 ਕਿੱਟੀ ਹਾਰ ਚੇਨ, 2 ਕੜੇ ਨਗਾ ਵਾਲੇ, 2 ਵੱਡੇ ਕਾਟੇ ਨਗਾ ਵਾਲੇ, 2 ਛੋਟੇ ਕਾਟੇ, 2 ਕੜੇ ਸੋਨੇ ਅਤੇ ਇੱਕ ਸੋਨੇ ਦਾ ਹਾਰ ਚੋਰੀ ਹੋ ਗਿਆ।
ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ। ਇੰਸਪੈਕਟਰ ਰੋਬਿਨ ਹੰਸ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਸ਼ਹਿਰ ਦੀ ਅਗਵਾਈ ਹੇਠ ਦੋਰਾਨੇ ਤਫਤੀਸ ਮਿਤੀ 14-05-2025 ਨੂੰ ਹੀ ਮੁਕਦਮਾ ਵਿੱਚ ਦੋਸਣ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ । ਵੱਡਾ ਹਾਰ, 1 ਕਿੱਟੀ ਹਾਰ ਚੇਨ, । ਕੜਾ ਨਗ ਵਾਲਾ, 2 ਵੱਡੇ ਕਾਟੇ ਨਗਾ ਵਾਲੇ, 2 ਛੋਟੇ ਕਾਟੇ, 2 ਕੜੇ ਸੋਨੇ ਦੇ, 19 ਨਗ ਅਤੇ 10 ਹਜਾਰ ਰੁਪਏ ਭਾਰਤੀ ਕਰੰਸੀ ਬ੍ਰਮਾਦ ਕੀਤੀ ਗਈ। ਮੁਕੰਦਮਾ ਉਕਤ ਦੀ ਡੂੰਘਾਈ ਨਾਲ ਤਫਤੀਸ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-