





Total views : 5841595







Total views : 5841595ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ, ਚਵਿੰਡਾ ਦੁਵੀ/ਗਿੱਲ , ਭੰਡਾਰੀ
ਮਜੀਠਾ ਨੇੜਲੇ ਪਿੰਡਾ ਵਿੱਚ ਜਹਿਰੀਲੀ ਸ਼ਰਾਬ ਪੀਣ ਵਾਲਿਆ ਦੀਆ ਮੌਤਾਂ ਦੀ ਗਿਣਤੀ ਸਬੰਧੀ ਭਾਂਵੇ ਅਜੇ ਤੱਕ ਜਿਲਾ ਪ੍ਰਸ਼ਾਸਨ ਨੇ ਪੁਸ਼ਟੀ ਨਹੀ ਕੀਤੀ ਪਰ ਸੂਤਰਾਂ ਮੁਤਾਬਿਕ ਮਰਨ ਵਾਲਿਆ ਦੀ ਗਿਣਤੀ 15 ਹੋ ਚੁੱਕੀ ਹੈ।ਜਿਸ ਤੋ ਬਾਅਦ ਪੁਲਿਸ ਨੇ ਐਫਆਈਆਰ ਨੰਬਰ 42 ਮਿਤੀ 13/5/25, ਧਾਰਾ 105 ਬੀਐਨਐਸ ਅਤੇ 61ਏ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਨਿਕਲਿਆ। ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਬਾਕੀ ਗ੍ਰਿਫਤਾਰ ਕੀਤੇ ਮੁਲਜਮਾਂ ਜਿੰਨਾ ਵਿੱਚ ਔਰਤ ਵੀ ਸ਼ਾਮਿਲ ਹੈ।ਉਨਾਂ ਵਿੱਚ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ) ,ਸਾਹਿਬ ਸਿੰਘ ਉਰਫ ਸਰਾਏ, ਵਾਸੀ ਮੜੀ ਕਲਾਂ ਗੁਰਜੰਟ ਸਿੰਘ, ਨਿਵਾਸੀ,ਨਿੰਦਰ ਕੌਰ ਪਤਨੀ ਜੀਤਾ, ਵਾਸੀ ਥਰੇਨਵਾਲ ਦੇ ਨਾਮ ਵਰਨਣਯੋਗ ਹਨ।ਖਬਰ ਨੂੰ ਵਧ ਤੋ ਵੱਧ ਅੱਗੇ ਸ਼ੇਅਰ ਕਰੋ-