





Total views : 5616978








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਵਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਛੇੜੀ ਮੁਹਿੰਮ ਤਾਹਿਤ INSP ਮਨਜੀਤ ਕੋਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਦੀ ਅਗਵਾਈ ਹੇਠ ਇਲਾਕੇ ਵਿੱਚ ਕਰਾਇਮ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਅਨਸਰਾ ਤੇ ਸ਼ਿਕਜਾ ਕੱਸਣ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ASI ਦਿਲਬਾਗ ਸਿੰਘ ਅੰਮ੍ਰਿ: ਨੇ ਪੁਲਿਸ
ਪਾਰਟੀ ਦੀ ਮਦਦ ਨਾਲ ਮਿਲੀ ਪੁਖਤਾ ਇਤਲਾਹ ਤੇ ਦੋਸ਼ੀ ਸ਼ੀਲਾ ਪੁੱਤਰ ਸਰਬਜੀਤ ਸਿੰਘ ਵਾਸੀ ਗਲੀ ਨੰ: 01, ਢੱਪਈ ਝਬਾਲ ਰੋਡ, ਅੰਮ੍ਰਿਤਸਰ, 2. ਅਖਿਲ ਕੁਮਾਰ ਪੁੱਤਰ ਮੋਨਜ ਕੁਮਾਰ ਵਾਸੀ ਏਕਤਾ ਨਗਰ ਛੋਟਾ ਹਰੀਪੁਰਾ,ਅੰਮ੍ਰਿਤਸਰ, 3. ਅਜੈ ਸਿੰਘ ਉਰਫ ਕਾਕਾ ਥੱਥਾ ਪੁੱਤਰ ਬਲਕਾਰ ਸਿੰਘ ਵਾਸੀ ਗਲੀ ਨੰ: 14, ਫਤਿਹ ਸਿੰਘ ਕਲੌਨੀ, ਗੇਟ ਹਕੀਮਾਂ, ਅੰਮ੍ਰਿਤਸਰ ਅਤੇ 4. ਅਮਨਦੀਪ ਸਿੰਘ ਉਰਫ ਰੈਬੋ ਪੁੱਤਰ ਰਾਜ ਕੁਮਾਰ ਵਾਸੀ ਗਲੀ ਬੋਹੜ ਵਾਲੀ ਢੱਪਈ, ਅੰਮ੍ਰਿਤਸਰ ਤੇ ਕਾਬੂ ਕੀਤਾ ਗਿਆ। ਇਹ ਦੋਸ਼ੀ ਆਪਣੇ ਹੋਰ ਸਾਥੀਆਂ ਨਜੈਜ ਅਸਲਾ ਤੇ ਮਾਰੂ ਹਥਿਆਰਾ ਸਮੇਤ ਬੀ ਬਲਾਕ ਰੇਲਵੇ ਕਲੋਨੀ ਵਿੱਚ ਬੇਆਬਾਦ ਜਗਾ ਵਿੱਚ ਬੈਠਕੇ ਕਿਸੇ ਵੱਡੇ ਡਾਕਾ ਮਾਰਨ ਅਤੇ ਨਾਲ ਲੱਗਦੇ ਗੰਨ-ਹਾਉਸ ਲੁੱਟਣ ਦੀ ਫਿਰਾਕ ਕਰ ਰਹੇ ਹਨ। ਜਿਨਾ ਨੂੰ ਪੁਲਿਸ ਪਾਰਟੀ ਵਲੋ ਬਹੁਤ ਹੀ ਮਸ਼ਤੈਦੀ ਤੇ ਯੋਜਨਾਬਦ ਤਰੀਕੇ ਨਾਲ ਰੇਡ ਕਰਕੇ ਉਕਤ ਦੋਸ਼ੀਆ ਨੂੰ ਕਾਬੂ ਕਰਕੇ ਮੁਕਦਮਾ ਨੰਬਰ 113 ਮਿਤੀ 14.05.2025 ਜ਼ੁਰਮ 310(4),310(5) BNS 25 ARMS ACT ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਜਿਨਾ ਨੇ ਦੌਰਾਨੇ ਪੁੱਛਗਿਛ ਦੱਸਿਆ ਕਿ ਉਹ ਸ਼ਹਿਰ ਵਿੱਚ ਕਿਸੇ ਗੰਨ ਹਾਉਸ ਲੁੱਟਣ ਦੀ ਤਿਆਰੀ ਵਿੱਚ ਸਨ। ਇਸ ਸਮੇ ਉਨਾਂ ਨਾਲ ਸ੍ਰੀ ਗਗਨਦੀਪ ਸਿੰਘ ਏਸੀਪੀ ਅੰਮ੍ਰਿਤਸਰ ਅਤੇ ਇੰਸ: ਮਨਜੀਤ ਕੌਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-