Total views : 5504913
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ‘ਗੰਡੀ ਵਿੰਡ’
ਬੀਤੇ ਦਿਨ ਅੱਡਾ ਝਬਾਲ ਦੇ ਸਰਪੰਚ ਤੇ ਨੌਜਵਾਨ ਸਮਾਜ ਸੈਵੀ ਅਵਨ ਕੁਮਾਰ ਸੋਨੂੰ ਚੀਮਾਂ ਜਿੰਨਾ ਨੂੰ ਗੋਲੀਆ ਮਾਰਕੇ ਦੋ ਬਦਮਾਸ਼ਾ ਨੇ ਕਤਲ ਕਰ ਦਿੱਤਾ ਸੀ , ਉਨਾਂ ਦੀ ਮੌਤ ਤੇ ਉਨਾਂ ਦੇ ਪਿਤਾ ਸ੍ਰੀ ਪ੍ਰਸ਼ੋਤਮ ਲਾਲ, ਭਰਾ ਮੁਨੀਸ਼ ਕੁਮਾਰ ਮੋਨੂੰ ਚੀਮਾ , ਪੁੱਤਰ ਵਿਕਰਮ ,ਪਤਨੀ ਅਤੇ ਮਾਤਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਉਨਾਂ ਦੇ ਗ੍ਰਹਿ ਅੱਡਾ ਝਬਾਲ ਵਿਖੇ ਪੁੱਜੇ ।
ਜਿਥੇ ਉਨਾਂ ਨੇ ਸੋਨੂੰ ਚੀਮਾਂ ਦੀ ਮੌਤ ਨਾਲ ਪ੍ਰੀਵਾਰ ਨੂੰ ਕਦੇ ਨਾ ਪੂਰਾ ਘਾਟਾ ਦਸਦਿਆਂ ਕਿਹਾ ਕਿ ਉਨਾਂ ਦੀ ਮੌਤ ਨਾਲ ਇਲਾਕਾ ਝਬਾਲ ਵੀ ਇਕ ਚੰਗੇ ਆਗੂ ਤੋ ਵਾਝਾ ਹੋ ਗਿਆ ਹੈ, ਜਿੰਨਾ ਵਿੱਚ ਸਮਾਜ ਸੇਵਾ ਦੀ ਭਾਵਨਾ ਘੁੱਟ ਘੁੱਟ ਕੇ ਭਰੀ ਹੋਈ ਸੀ।ਸ੍ਰੀ ਜਾਖੜ ਨੇ ਪੁਲਿਸ ਵਲੋ ਅਜੇ ਤੱਕ ਕਾਤਲ ਨਾ ਫੜੇ ਜਾਣ ਲਈ ਪੁਲਿਸ ਤੇ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆ ਕਿਹਾ ਕਿ ਉਹ ਜਲਦੀ ਇਹ ਮਾਮਲਾ ਗਵਰਨਰ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਉਨਾਂ ਨੇ ਪ੍ਰੀਵਾਰ ਨੂੰ ਭਰੋਸ਼ਾ ਦੁਆਇਆ ਕਿ ਭਾਜਪਾ ਦੀ ਸੂਬਾ ਇਕਾਈ ਹਮੇਸ਼ਾ ਪ੍ਰੀਵਾਰ ਨਾਲ ਖੜੀ ਹੈ। ਇਸ ਸਮੇ ਉਨਾ ਨਾਲ ਜਿਲਾ ਪ੍ਰਧਾਨ ਸਾਬਕਾ ਵਧਾਇਕ ਮਨਜੀਤ ਸਿੰਘ ਮੰਨਾ ਤੇ ਹੋਰ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜਰ ਸਨ।