Total views : 5504868
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਵੱਲੋਂ ਲੋਕਾਂ ਦੀ ਮੁਸ਼ਕਲਾਂ ਨੂੰ ਸੁਣਨ ਤੇ ਉਹਨਾਂ ਦੇ ਸੁਝਾਅ ਲੈਣ ਲਈ ਪੁਲਿਸ ਪਬਲਿਕ ਮੀਟਿੰਗਾਂ ਦਾ ਅਗਾਜ਼ ਕੀਤਾ ਗਿਆ ਹੈ। ਜਿਸਤੇ ਤਹਿਤ ਅੱਜ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਪਲੇਠੀ ਮੀਟਿੰਗ ਮਜੀਠ ਮੰਡੀ, ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਸ਼ਹਿਰ ਦੇ ਖੇਤਰ ਵਿੱਖੇ ਜਾ ਕੇ ਕੀਤੀ ਗਈ। ਇਸ ਮੀਟਿੰਗ ਵਿੱਚ ਇਲਾਕੇ ਦੇ ਵਸਨੀਕ ਅਤੇ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਸਤੋਂ, ਇਲਾਵਾ ਸ੍ਰੀਮਤੀ ਅਮਨਦੀਪ ਕੌਰ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ, ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ, ਮੁੱਖ ਅਫ਼ਸਰ ਥਾਣਾ ਡੀ ਡਵੀਜ਼ਨ ਅਤੇ ਗੇਟ ਹਕੀਮਾਂ, ਅੰਮ੍ਰਿਤਸਰ ਹਾਜ਼ਰ ਸਨ।
ਮੀਟਿੰਗ ਦੌਰਾਨ ਲੋਕਾਂ ਨਾਲ ਵਿਚਾਰ ਵਿਟਾਦਰਾਂ ਕਰਦੇ ਹੋਏ, ਉਹਨਾਂ ਦੀਆਂ ਮੁਸ਼ਕਲਾਂ ਤੇ ਸੁਝਾਅ ਸੁਣੇ ਗਏ। ਸ੍ਰੀ ਅਨਿਲ ਮੇਹਰਾ ਪ੍ਰਧਾਨ ਡਰਾਈਫਰੂਟ ਐਸੋਸੀਏਸ਼ਨ, ਮਜੀਠ ਮੰਡੀ ਵੱਲੋਂ ਮਜੀਠ ਮੰਡੀ ਵਿੱਚ ਰਾਤ ਸਮੇਂ ਇੱਕ ਪੀ.ਸੀ.ਆਰ ਗੱਡੀ ਲਗਾਉਂਣ ਸਬੰਧੀ ਸੁਝਾਅ ਦਿੱਤਾ,ਜਿਸ ਸਬੰਧੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਤੁਰੰਤ ਹੱਲ ਕਰਕੇ ਮਜੀਠ ਮੰਡੀ ਵਿੱਖੇ ਪੀ.ਸੀ.ਆਰ ਦੀ ਗੱਡੀ ਲਗਾਈ ਗਈ ਅਤੇ ਇਸਤੋ ਇਲਾਵਾ ਪਬਲਿਕ ਦੀਆਂ ਟਰੈਫਿਕ ਸਬੰਧੀ ਅਤੇ ਹੋਰ ਸ਼ਿਕਾਇਤਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਗਿਆ।
ਉਹਨਾਂ ਕਿਹਾ ਕਿ ਸਿਸਟਮ ਕੋਈ ਵੀ ਹੋਵੇ ਹੋ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀ ਹੋ ਸਕਦਾ ਹੈ। ਪੁਲਿਸ ਦਾ ਮੁੱਖ ਮਕਸਦ ਸਮਾਜ਼ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਸੁਰੱਖਿਅਤ ਮਹਿਸੂਸ ਕਰੇ। ਟਰੈਫਿਕ ਪੁਲਿਸ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਆਪਣੀ ਡਿਊਟੀ ਤਣਦੇਹੀ ਨਾਲ ਕਰ ਰਹੀ ਹੈ। ਇਸਦੇ ਨਾਲ ਨਾਲ ਆਮ ਪਬਲਿਕ ਦੀ ਵੀ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਜ਼ਾਰ ਵਿੱਚ ਇੰਨਕਰੋਚਮੈਂਟ ਨਾ ਕੀਤਾ ਜਾਵੇ। ਪੈਰੇਟਰਸ ਵੀ ਜਿੰਮੇਵਾਰੀ ਸਮਝਦੇ ਹੋਏ, ਆਪਣੇ ਨਾਂਬਾਲਗ ਬੱਚਿਆਂ ਨੂੰ ਵਹੀਕਲ ਚਲਾਉਂਣ ਲਈ ਨਾ ਦੇਣ। ਚਾਈਨਾਂ ਡੋਰ ਜੋਕਿ ਮਨੁੱਖ ਜੀਵਨ ਦੇ ਨਾਲ ਪੂਸ਼ੂ-ਪੰਛੀਆਂ ਲਈ ਵੀ ਕਾਫੀ ਘਾਤਕ ਹੈ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾ ਕੇ ਇਸਦੀ ਵਿਕਰੀ ਕਰਨ ਵਾਲਿਆ ਖਿਲਾਫ਼ ਸਖਤ ਐਕਸ਼ਨ ਲੈ ਕੇ ਮੁਕੱਦਮੇਂ ਦਰਜ਼ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਮੈ ਅੱਜ ਪਰਿਵਾਰਕ ਮੈਬਰ ਬਣ ਕੇ ਆਇਆ ਹਾਂ, ਇਸ ਨਾਲ ਪਬਲਿਕ ਪੁਲਿਸ ਦਾ ਰਿਸ਼ਤਾਂ ਹੋਰ ਮਜਬੂਤ ਹੋਵੇਗਾ। ਮਾੜੇ ਅਨਸਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਉਹ ਪੁਲਿਸ ਨਾਲ ਬਿਨਾ ਕਿਸੇ ਖੋਫ਼ ਸਾਂਝੀ ਕੀਤ ਜਾਵੇ, ਲੋਕਾ ਵੱਲੋਂ ਮਿਲੀ ਸੂਚਨਾਂ ਦੇ ਤੁਰੰਤ ਐਕਸ਼ਨ ਲਿਆ ਜਾਵੇਗਾ ਤੇ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਤਰ੍ਹਾਂ ਪੁਲਿਸ-ਪਬਿਲਕ ਮੀਟਿੰਗਾਂ ਭਵਿੱਖ ਵਿੱਚ ਲਗਾਤਾਰ ਕੀਤੀਆਂ ਜਾਣਗੀਆਂ।