Total views : 5504919
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਨੋਨਿਹਾਲ ਸਿੰਘ ਆਈ.ਪੀ.ਐੱਸ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਲੋ ਲੁੱਟ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇਕਾਰਵਾਈ ਕਰਦਿਆ ਥਾਣਾਂ ਸਿਵਲ ਲਾਈਨਜ ਦੀ ਪੁਲਿਸ ਵਲੋ ਖਿਡੌਨਾ ਪਸਤੌਲ ਵਿਖਾਕੇ ਲੁੱਟ ਖੋਹ ਦੀ ਵਾਰਦਾਤ ਕਰਨ ਵਾਲੇ ਦੋ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮੁੱਖ ਅਫਸਰ ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾਂ ਦੀ ਅਗਵਾਈ ਹੇਠ ਏ.ਐਸ.ਆਈ ਹਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪਿਸਟਲ ਦੀ ਨੋਕ ਤੇ (ਖਿਡੋਣਾ ਪਿਸਟਲ) ਲੁੱਟਾਂ ਖੋਹਾਂ ਕਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਯੋਜ਼ਨਾਂਬੰਦ ਤਰੀਕੇ ਨਾਲ ਲੋਕਾਂ ਪਾਸੋਂ ਪਿਸਟਲ ਦਿਖਾ ਕੇ ਲੁੱਟਾ ਖੋਹਾਂ ਅਤੇ ਚੌਰੀਆਂ ਕਰਨ ਵਾਲੇ ਦੋਸ਼ੀ ਸੁਨੀਲ ਰਾਏ ਪੁੱਤਰ ਫੈਂਕ ਰਾਏ ਵਾਸੀ 223 ਪ੍ਰੋਫੈਸਰ ਕਲੋਨੀ,ਮੈਡੀਕਲ ਇਨਕਲਵ, ਅੰਮ੍ਰਿਤਸਰ, ਮੁਨੀਸ਼ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ 223 ਪ੍ਰਫੈਸਰ ਕਲੋਨੀ, ਮੈਡੀਕਲ ਇਨਕਲੇਵ, ਅੰਮ੍ਰਿਤਸਰ। ਨੂੰ ਮਿਤੀ 20-09-2023 ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਸੁਦਾ 05 ਮੋਬਾਇਲ ਫੋਨ ( IPhone X, Samsung J6, Vivo Y-16, Vivo Y-16 & Real me) ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ ਅਤੇ ਮੋਟਰਸਾਇਕਲ ਪਲਸਰ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਹਨਾਂ ਪਾਸੋਂ ਬਰੀਕੀ ਨਾਲ ਪੱਛ-ਗਿੱਛ ਕੀਤੀ ਜਾ ਰਹੀ ਹੈ।