





Total views : 5596412








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਜਿੰਦਰ ਸਿੰਘ ਸਾਂਘਾ
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਉਣ ਲਈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਹਰ ਹਫਤੇ “ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ “ਦੇ ਮਹਾਂਵਾਕ ਅਨੁਸਾਰ ਹਰ ਐਤਵਾਰ ਪਰਬੰਧਕਾਂ ਵੱਲੋ ਉਲੀਕੇ ਪਰੋਗਰਾਮ ਅਨੁਸਾਰ ਨਿਸ਼ਕਾਮ ਗੁਰਬਾਣੀ ਦੇ ਪਰਵਾਹ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ (ਰਜਿ) ਵੱਲੋ ਕਰਵਾਏ ਜਾ ਰਹੇ ।।ਇਸੇ ਲੜੀ ਤਹਿਤ 24 ਸਤੰਬਰ ਐਤਵਾਰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਮਾਤਾ ਸੁਲੱਖਣੀ ਦੇ ਵਿਆਹ ਪੁਰਬ ਮਨਾਉਣ ਦੀ ਖੁਸ਼ੀ ਵਿਚ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਅਰੋੜਾ (ਵੀਰ ਜੀ ) ਦੀ ਦੇਖ ਰੇਖ ਹੇਠ 177 ਮੈਡੀਕਲ ਇਨਕਲੇਵ ਤੋ ਅਲੌਕਿਕ ਨਗਰ ਕੀਰਤਨ ਸਵੇਰੇ ਲਗਭਗ 9 ਵਜੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਅਰਦਾਸ ਉਪਰੰਤ ਆਰੰਭ ਹੋਵੇਗਾ ।
ਕੱਢਿਆ ਜਾ ਰਿਹਾ ਹੈ ਅਲੌਕਿਕ ਨਗਰ ਕੀਰਤਨ , ਸਜਾਏ ਜਾਣਗੇ ਵਿਸ਼ਾਲ ਕੀਰਤਨ ਦਰਬਾਰ*-ਭਾਈ ਸੁਰਿੰਦਰ ਸਿੰਘ ਅਰੋੜਾ

ਉਨ੍ਹਾ ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਇਕ ਵਿਸ਼ਾਲ ਕੀਰਤਨ ਦਰਬਾਰ ਵੀ ਸਜਾਇਆ ਜਾ ਰਿਹਾ ਹੈ ਜਿਸ ਦੇ ਭੋਗ ਇਕ ਵਜੇ ਪੈਣਗੇ ।ਵੱਖ ਵੱਖ ਰਾਗੀ ਜੱਥਿਆ ਵਲੋ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ਜਾਵੇਗਾ ।ਗੁਰੂ ਕਾ ਲੰਗਰ ਅਤੁੱਟ ਲਗਾਇਆ ਜਾਏਗਾ ।