ਜਦੋ !ਵਧਾਇਕ ਨੇ ਖੁਦ ਟਰੈਪ ਲਗਾਕੇ ਫੜੇ ਰਿਸ਼ਵਤ ਦੀ ਰਕਮ ਗਿਣ ਰਹੇ ਰਿਸ਼ਵਤਖੋਰ ਅਧਿਕਾਰੀ

4729340
Total views : 5597179

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖੰਨਾ/ਬੀ.ਐਨ.ਈ ਬਿਊਰੋ

ਖੰਨਾ ‘ਚ ਵਿਧਾਨ ਸਭਾ ਹਲਕਾ ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਰ ‘ਚ ਬੈਠੀ ਔਰਤ ਅਤੇ ਉਸ ਦੇ ਸਾਥੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਦੋਵੇਂ ਲੇਬਰ ਵਿਭਾਗ ਨਾਲ ਸਬੰਧਤ ਦੱਸੇ ਜਾਂਦੇ ਹਨ ਅਤੇ ਕਾਰ ਵਿੱਚ ਬੈਠੇ ਰਿਸ਼ਵਤ ਦੀ ਰਕਮ ਗਿਣ ਰਹੇ ਸਨ ਜਦੋਂ ਉਨ੍ਹਾਂ ਨੂੰ ਫੜਿਆ ਗਿਆ।

ਜਾਣਕਾਰੀ ਮੁਤਾਬਕ ਵਿਧਾਇਕ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਲੇਬਰ ਵਿਭਾਗ ਵਿੱਚ ਬਹੁਤ ਜ਼ਿਆਦਾ ਰਿਸ਼ਵਤਖੋਰੀ ਚੱਲ ਰਹੀ ਹੈ। ਮੈਡੀਕਲ ਕਲੇਮ ਪਾਸ ਕਰਵਾਉਣ ਸਮੇਤ ਹੋਰ ਕੰਮਾਂ ਦੇ ਬਦਲੇ ਪੈਸੇ ਲਏ ਜਾਂਦੇ ਹਨ। ਹਾਲ ਹੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ 3 ਲੱਖ 80 ਹਜ਼ਾਰ ਰੁਪਏ ਦਾ ਮੈਡੀਕਲ ਕਲੇਮ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ।ਸਬੰਧਤ ਵਿਅਕਤੀ ਨੇ ਇਸ ਦੀ ਸੂਚਨਾ ਵਿਧਾਇਕ ਗਿਆਸਪੁਰਾ ਨੂੰ ਦਿੱਤੀ। ਵਿਧਾਇਕ ਨੇ ਜਾਲ ਵਿਛਾ ਕੇ ਪਾਇਲ ‘ਚ ਰਿਸ਼ਵਤ ਮੰਗਣ ਵਾਲੇ ਲੋਕਾਂ ਨੂੰ ਬੁਲਾਇਆ।

ਨੋਟ ਫੋਟੋ ਸਟੇਟ ਪਹਿਲਾਂ ਹੀ ਕਰਵਾਏ ਜਾ ਚੁੱਕੇ ਸਨ। ਗੱਡੀ ਵਿੱਚ ਲੇਬਰ ਵਿਭਾਗ ਦੀ ਇੱਕ ਔਰਤ ਅਤੇ ਇੱਕ ਨੌਜਵਾਨ ਆਏ, ਜਿਨ੍ਹਾਂ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਜਦੋਂ ਇਹ ਦੋਵੇਂ ਕਾਰ ‘ਚ ਰਿਸ਼ਵਤ ਦੇ ਨੋਟ ਗਿਣ ਰਹੇ ਸਨ ਤਾਂ ਵਿਧਾਇਕ ਗਿਆਸਪੁਰਾ ਆਪਣੀ ਟੀਮ ਸਮੇਤ ਆਪਣੀ ਕਾਰ ‘ਚ ਮੌਕੇ ‘ਤੇ ਪਹੁੰਚ ਗਏ। ਕਾਰ ਵਿੱਚ ਨੋਟ ਗਿਣ ਰਹੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ।ਵਿਧਾਇਕ ਗਿਆਸਪੁਰਾ ਨੇ ਡੀਐਸਪੀ ਨਿਖਿਲ ਗਰਗ ਨੂੰ ਮੌਕੇ ’ਤੇ ਬੁਲਾ ਕੇ ਕਾਰਵਾਈ ਕੀਤੀ। ਰਿਸ਼ਵਤ ਲੈਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਲਈ ਕਿਹਾ। ਪੁਲਿਸ ਜਲਦ ਹੀ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਕਰੇਗੀ।

ਇਸ ਕਾਰਵਾਈ ਤੋਂ ਬਾਅਦ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਿਰਤ ਵਿਭਾਗ ਤੋਂ ਕਈ ਸ਼ਿਕਾਇਤਾਂ ਆ ਰਹੀਆਂ ਸਨ। ਇਨ੍ਹਾਂ ਦੋਵਾਂ ਨੇ ਅੱਗੇ ਪੈਸੇ ਕਿਸ ਨੂੰ ਦਿੱਤੇ ਸਨ, ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਦੀ ਲਪੇਟ ਵਿੱਚ ਹੋਰ ਲੋਕ ਆ ਜਾਣਗੇ। ਰਿਸ਼ਵਤਖੋਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Share this News