Total views : 5505081
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਜਤਿੰਦਰ ਬੱਬਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਯੂਥ ਵਿੰਗ ਦੇ ਨਵਨਿਯੁਕਤ ਕੀਤੇ ਗਏ ਪ੍ਰਧਾਨ ਸ੍ਰ ਸਰਬਜੀਤ ਸਿੰਘ ਝਿੰਜਰ ਵੱਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਦੇ ਤਹਿਤ ਯੂਥ ਮਿਲਣੀ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਮਿਲ਼ੇ ਇਹਨਾਂ ਹੁਕਮਾਂ ਦੇ ਚੱਲਦਿਆਂ ਅੱਜ ਸ਼ੌਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਅੱਜ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਪਿੰਡ ਚੁਤਾਲਾ ਅਤੇ ਜੋਧਪੁਰ ਦੇ ਯੂਥ ਆਗੂਆਂ ਅਤੇ ਅਕਾਲੀ ਵਰਕਰਾਂ ਨੂੰ 30-09-2023 ਨੂੰ ਦਿਨ ਸ਼ਨੀਵਾਰ ਸਥਾਨ ਚੋਹਲਾ ਸਾਹਿਬ ਵਿਖੇ ਹੋ ਰਹੀ ਪੰਜਾਬ ਯੂਥ ਮਿਲਣੀ ਦੇ ਸੰਬੰਧ ਵਿੱਚ ਲਾਮਬੰਦ ਕੀਤਾ ਗਿਆ। ਇਸ ਮੌਕੇ ਯੂਥ ਆਗੂ ਅਤੇ ਅਕਾਲੀ ਵਰਕਰਾਂ ਨੇ ਕਾਨਫਰੰਸ ਵਿੱਚ ਪਹੁੰਚਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਅਸੀਂ ਸਭ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਵਾਂਗੇ।
ਪਿੰਡ ਚੁਤਾਲਾ ਅਤੇ ਜੋਧਪੁਰ ਵਿਖੇ ਅਕਾਲੀ ਦਲ ਵਰਕਰਾ ਦੀ ਹੋਈ ਭਰਵੀਂ ਮੀਟਿੰਗ
ਇਸ ਮੌਕੇ ਬ੍ਰਹਮਪੁਰਾ ਸਾਹਿਬ ਅਤੇ ਗੁਰਸੇਵਕ ਸਿੰਘ ਸ਼ੇਖ ਵਲੋਂ ਚੁਤਾਲਾ ਵਿਖੇ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਅਤੇ ਪਿੰਡ ਜੋਧਪੁਰ ਤੋਂ ਹੀਰਾ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ‘ਪੰਜਾਬ ਯੂਥ ਮਿਲਣੀ’ ਸੰਬੰਧੀ ਅਕਾਲੀ ਵਰਕਰਾਂ ਅਤੇ ਅਕਾਲੀ ਆਗੂਆਂ ਨਾਲ਼ ਸਲਾਹ ਮਸ਼ਵਰਾ ਸਾਂਝਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਿਕਰਮ ਸਿੰਘ ਮਜੀਠੀਆ ਅਤੇ ਸਰਬਜੀਤ ਸਿੰਘ ਝਿੰਜਰ ਵਲੋਂ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਸ਼ੌਮਣੀ ਅਕਾਲੀ ਦਲ ਦੇ ਮਾਣ ਮੱਤੇ ਇਤਿਹਾਸ, ਪੁਰਾਣੇ ਵਿਰਸੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਮੌਕੇ ਮਲਕੀਤ ਸਿੰਘ ਜੌਧਪੁਰ, ਹੀਰਾ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਸਾਬਕਾ ਸਰਪੰਚ, ਸੁਭਾਸ਼ ਸਿੰਘ ਸਾਬਕਾ ਸਰਪੰਚ ,ਪੂਰਨ ਸਿੰਘ ਸਾਬਕਾ ਸਰਪੰਚ ,ਸ਼ੰਕਰ ਸਿੰਘ , ਬਲਦੇਵ ਸਿੰਘ , ਦਿਆਲ ਸਿੰਘ , ਗੁਰਦੀਪ ਸਿੰਘ ਫੌਜੀ , ਹਰਜਿੰਦਰ ਸਿੰਘ ,ਸੰਤੋਖ ਸਿੰਘ ,ਗੁਰਪ੍ਰੀਤ ਸਿੰਘ ਬਿਕਰਮਜੀਤ ਸਿੰਘ ਅਕਾਲੀ ਵਰਕਰ ਹਾਜ਼ਰ ਸਨ।ਇਸੇ ਤਰਾਂ ਪਿੰਡ ਚੁਤਾਲਾ ਤੋਂ ਗੁਰਸਾਹਿਬ ਸਿੰਘ ਸਾਬਕਾ ਸਰਪੰਚ , ਸੁਰਮੈਲ ਸਿੰਘ, ਰੋਸਨ ਸਿੰਘ, ਸੁਰਜੀਤ ਸਿੰਘ ਮਾਸਟਰ, ਬਲਬੀਰ, ਅਵਤਾਰ ਸਿੰਘ ਫੌਜੀ, ਬਲਜਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ , ਗੁਰਸਾਹਿਬ ਸਿੰਘ ਨੰਬਰਦਾਰ, ਮਾਸਟਰ ਮੇਹਰ ਸਿੰਘ , ਤਰਸੇਮ ਸਿੰਘ ਮੈਨੇਜਰ, ਮਹਿੰਦਰ ਸਿੰਘ ਫੌਜੀ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਗੁਰਮੀਤ ਸਿੰਘ ਅਤੇ ਅਕਾਲੀ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।