Total views : 5505176
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਬਠਿੰਡਾ ਦੇ ਗਿੱਦੜਬਾਹਾ ਵਿੱਚ ਇੱਕ ਹੋਮ ਗਾਰਡ ਦਾ ਪੁੱਤਰ ਸਬ ਇੰਸਪੈਕਟਰ ਬਣ ਕੇ ਘਰ ਪਰਤਿਆ। ਵਾਪਸ ਆਉਂਦੇ ਹੀ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਹੋਮਗਾਰਡ ਪਿਤਾ ਨੂੰ ਸੈਲਿਊਟ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਹੋਮਗਾਰਡ ਪਿਤਾ ਅਧਿਕਾਰੀ ਪੁੱਤਰ ਨੂੰ ਜੱਫੀ ਪਾਉਂਦਾ ਭਾਵਿਕ ਹੋ ਗਿਆ ਕਿ ਉਸ ਵਲੋ ਇਮਾਨਦਾਰੀ ਨਾਲ ਨਿਭਾਈ ਡਿਊਟੀ ਨੇ ਹੀ ਉਸ ਦੇ ਪੁੱਤਰ ਨੂੰ ਇਸ ਮੁਕਾਮ ਤੇ ਪਾਹੁੰਚਾਇਆ ਹੈ।
ਜਸਪਾਲ ਸਿੰਘ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਜਗਪ੍ਰੀਤ ਸਿੰਘ ਨੂੰ ਇਮਾਨਦਾਰੀ ਦੇ ਮਾਰਗ ‘ਤੇ ਚੱਲਣ ਦੀ ਹਮੇਸ਼ਾ ਸਿੱਖਿਆ ਦੇਵਾਂਗਾ, ਜਦੋਂ ਕਿ ਜਗਪ੍ਰੀਤ ਨੇ ਕਿਹਾ ਕਿ ਉਸ ਦੇ ਪਿਤਾ ਤੋਂ ਬਿਨਾਂ ਇੱਥੇ ਪਹੁੰਚਣਾ ਸੰਭਵ ਨਹੀਂ ਸੀ।
ਗਿੱਦੜਬਾਹਾ ਦਾ ਰਹਿਣ ਵਾਲਾ ਹੋਮਗਾਰਡ ਜਸਪਾਲ ਸਿੰਘ ਸਾਲ 1988 ਵਿੱਚ ਭਰਤੀ ਹੋਇਆ ਸੀ। ਜਦੋਂ ਉਸ ਦੀ ਤਨਖਾਹ ਸਿਰਫ 400 ਰੁਪਏ ਮਹੀਨਾ ਸੀ। ਪਰ ਫਿਰ ਵੀ ਪੈਸਾ ਬੱਚਿਆਂ ਦੀ ਪੜ੍ਹਾਈ ਵਿੱਚ ਅੜਿੱਕਾ ਨਹੀਂ ਬਣਿਆ। ਉਸ ਨੇ ਆਪਣੇ ਪੁੱਤਰਾਂ ਅਤੇ ਦੋਹਾਂ ਧੀਆਂ ਨੂੰ ਪੜ੍ਹਾਇਆ, ਜਿਸ ਵਿੱਚ ਵੱਡਾ ਪੁੱਤਰ ਹੁਣ ਸਬ-ਇੰਸਪੈਕਟਰ ਬਣ ਗਿਆ ਹੈ। ਇਸ ਕਾਰਨ ਪੂਰੇ ਘਰ ‘ਚ ਖੁਸ਼ੀ ਦਾ ਮਾਹੌਲ ਹੈ।ਅੱਜ ਵੀ ਜਸਪਾਲ ਸਿੰਘ ਆਪਣੇ ਸਾਈਕਲ ’ਤੇ ਕੰਮ ’ਤੇ ਜਾਂਦਾ ਹੈ। ਜਸਪਾਲ ਨੇ ਕਿਹਾ- ਮੇਰੀ ਇਮਾਨਦਾਰੀ ਦਾ ਨਤੀਜਾ ਹੈ ਕਿ ਅੱਜ ਮੇਰਾ ਬੇਟਾ ਅਫਸਰ ਬਣ ਗਿਆ ਹੈ। ਉਸ ਨੇ ਅੱਜ ਤੱਕ ਆਪਣੇ ਸਾਰੇ ਅਫਸਰਾਂ ਨੂੰ ਸੈਲਿਊਟ ਕੀਤਾ। ਅੱਜ ਜਦੋਂ ਮੇਰੇ ਪੁੱਤਰ ਨੇ ਸਲਾਮ ਕੀਤਾ ਤਾਂ ਮੇਰੀ ਛਾਤੀ ਚੌੜੀ ਹੋ ਗਈ। ਸ਼ੁਰੂ ਤੋਂ ਹੀ ਮੇਰੇ ਬੇਟੇ ਨੂੰ ਵੱਡਾ ਅਫਸਰ ਬਣਾਉਣ ਦੀ ਦਿਲੀ ਇੱਛਾ ਸੀ। ਅੱਜ ਮੇਰੀ ਇੱਛਾ ਪੂਰੀ ਹੋ ਗਈ।