ਪੰਚਾਇਤ ਵਿਭਾਗ ਵਲੋ ਮੁੱਅਤਲ ਕੀਤਾ ਸਰਪੰਚ ਹਾਈਕੋਰਟ ਨੇ ਕੀਤਾ ਬਹਾਲ

4674259
Total views : 5505325

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਬਲਾਕ ਜੰਡਿਆਲਾ ਗੁਰੂ ਦੇ ਅਧੀਨ ਆਉਦੇ ਪਿੰਡ ਵਡਾਲਾ ਜੌਹਲ ਦੇ ਸਰਪੰਚ ਦਿਲਬਾਗ ਸਿੰਘ ਜੋਹਲ ਦੇ ਖਿਲਾਫ 8 ਦਸੰਬਰ 2022 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ , ਜਿਸ ‘ ਚ ਸਾਲ 2018 ਤੋ ਲੈਕੇ ਹੁਣ ਤੱਕ ਪ੍ਰਾਪਤ ਹੋਈ ਗ੍ਰਾਟ ਦੇ ਨਾਲ ਸਹੀ ਢੰਗ ਨਾਲ ਕੰਮ ਨਹੀ ਕਰਵਾਏ ਗਏ ਦੀ ਸਿਕਾਇਤ ਦੀ ਜਾਚ ਐਕਸੀਅਨ ਪੰਚਾਇਤ ਵਿਭਾਗ ਨੂੰ ਸੋਪੀ ਗਈ ਸੀ ।

ਇਸ ਮਾਮਲੇ ਵਿੱਚ ਸਰਪੰਚ ਤੇ ਇੱਕ ਕਰੋੜ 30 ਲੱਖ 25 ਹਜਾਰ 468 ਰੁਪਏ ਦੇ ਗਬਨ ਦੇ ਦੋਸ ਲਗਾਏ ਗਏ ਸਨ ।

ਉਥੇ ਹੁਣ ਇਸ ਮਾਮਲੇ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਫੈਸਲੇ ‘ ਵਿਚ ਦੱਸਿਆ ਕਿ ਸਰਪੰਚ ਦਿਲਬਾਦ ਸਿੰਘ ਦੇ ਖਿਲਾਫ ਕੋਈ ਆਨਲਾਇਨ ਰਿਕਾਡ ਨਹੀ ਪੇਸ ਕੀਤਾ ਗਿਆ ਅਤੇ ਨਾ ਹੀ ਦੋਸ ਨੂੰ ਸਾਬਿਤ ਕੀਤਾ ਜਾ ਸਕਿਆ ਗਿਆ । ਜਿਸ ਦੇ ਚਲਦਿਆ ਮਾਨਯੋਗ ਹਾਈਕੋਰਟ ਵੱਲੋ ਸਰਪੰਚ ਦਿਲਬਾਗ ਸਿੰਘ ਜੌਹਲ ਨੂੰ ਬਹਾਲ ਕਰਨ ਦੇ ਨਿਰਦੇਸ ਜਾਰੀ ਕੀਤੇ ਗਏ ਹਨ । ਸਰਪੰਚ ਦਿਲਬਾਗ ਸਿੰਘ ਜੌਹਲ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆ ਹੋਇਆ ਕਿਹਾ ਕਿ ਉਨਾ ਨੂੰ ਨਿਆ ਪਣਾਲੀ ਵਿੱਚ ਪੂਰਾ ਭਰੋਸਾ ਹੈ ।

Share this News