ਫਿਜੀਓਥੇਰਾਪੀ ਕਰਨ ਆਉਂਦੇ ਪਤੀ ਪਤਨੀ ਨੇ ਪਰਿਵਾਰ ਨੂੰ ਬੇਹੋਸ਼ ਕਰਕੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ

4674034
Total views : 5504920

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਅਸ਼ੀਸ ਭੰਡਾਰੀ

ਪੁਲਸ ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਰਾਣੀਆਂ ਦੇ ਘਰ ‘ਚ ਇਕ ਬਿਮਾਰ ਬਜੁਰਗ ਦੀ ਫਿਜੀਓਥਰੇਪੀ ਕਰਨ ਆਉਂਦੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ ਇਕ ਹੋਰ ਸਾਥੀ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਇਸ ਸੰਬੰਧੀ ਪਰਮਜੀਤ ਕੌਰ ਵਾਸੀ ਪਿੰਡ ਰਾਣੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਬਜੁਰਗ ਪਿਤਾ ਮਲਵਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਹਨ ਜਿਸਦੀ ਫੀਜਿਓਥੇਰੈਪੀ ਇਕ ਵਿਅਕਤੀ ਕਰਨ ਆਉਂਦਾ ਸੀ ।

ਸ਼ਾਤਿਰ ਚੋਰਾਂ ਨੇ ਘਰ ਚੋ ਸੋਨੇ ਦੇ ਗਹਿਣਆਂ ਸਮੇਤ 80 ਹਜਾਰ ਦੀ ਨਗਦੀ ਤੇ ਕੀਤਾ ਹੱਥ ਸਾਫ

7 ਸਤੰਬਰ ਦੀ ਦੁਪਿਹਰ ਨੂੰ ਉਸ ਵਲੋਂ ਉਕਤ ਵਿਅਕਤੀ ਨੂੰ ਫੋਨ ਕਰਕੇ ਓਹਨਾ ਦੇ ਪਿਤਾ ਦੀ ਯੂਰੀਨ ਪਾਇਪ ਬਦਲਣ ਲਈ ਬੁਲਾਇਆ ਗਿਆ ਸੀ ਜੋ ਕੇ ਆਪਣੀ ਪਤਨੀ ਤੇ ਇਕ ਹੋਰ ਵਿਅਕਤੀ ਨੂੰ ਨਾਲ ਲੈ ਕਿ ਆਇਆ । ਓਹਨਾ ਅੱਗੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਯੂਰੀਨ ਪਾਇਪ ਪਾ ਦਿੱਤੀ ਗਈ ਤਾਂ ਉਸਨੇ ਚਾਹ ਪੀਣ ਲਈ ਕਿਹਾ ਤਾਂ ਉਕਤ ਵਿਅਕਤੀ ਦੀ ਪਤਨੀ ਨੇ ਖੁਦ ਚਾਹ ਬਣਾ ਕੇ ਪਿਆਉਣ ਦੀ ਜਿੱਦ ਕੀਤੀ । ਓਹਨਾ ਦੀ ਮਾਤਾ ਜੀ ਤੇ ਉਸਨੇ ਜਦੋਂ ਚਾਹ ਪੀਤੀ ਤਾਂ ਓਹ ਬੇਹੋਸ਼ ਹੋ ਗਏ । ਓਹਨਾ ਨੂੰ ਓਹਨਾ ਦੇ ਘਰ ਚ ਹੇਠਾਂ ਰਹਿੰਦੇ ਕਿਰਾਏਦਾਰ ਨੇ ਆ ਕੇ ਵੇਖਿਆ ਤੇ ਓਹ ਬੇਹੋਸ਼ ਸਨ ਜਿਨਾ ਨੇ ਓਹਨਾ ਦਾ ਇਲਾਜ਼ ਕਰਵਾਇਆ । ਸਵੇਰੇ ਜਦੋਂ ਓਹਨਾ ਨੂੰ ਹੋਸ਼ ਆਈ ਤਾਂ ਉਸਦੇ ਪਾਇਆ ਹੋਇਆ ਸਾਰਾ ਗਹਿਣਾ ਤੇ ਘਰ ਦੀ ਅਲਮਾਰੀ ਚ ਪਈ 80 ਹਜਾਰ ਦੇ ਕਰੀਬ ਨਗਦੀ ਗਾਇਬ ਸੀ । ਇਸ ਚੋਰੀ ਦੀ ਘਟਨਾ ਦੀ ਲਿਖਤੀ ਸੂਚਨਾ ਪੁਲਸ ਥਾਣਾ ਧਾਰੀਵਾਲ ਨੂੰ ਦਿੱਤੀ ਗਈ ਹੈ ਤੇ ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Share this News