Total views : 5505106
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਦੀ ਰੈਵੀਨਿਉ ਪਟਵਾਰ ਯੂਨੀਅਨ ਪੰਜਾਬ ਵੱਲੌਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਸੀ ਕਿ ਰਿਟਾਇਰਡ ਪਟਵਾਰੀਆਂ ਦੀ ਦੁਬਾਰਾ ਨਿਯੁਕਤੀ ਦਾ ਸਮਾਂ ਨਾ ਵਧਾਇਆ ਜਾਵੇ ਪਰ ਅਫ਼ਸੋਸ ਉਹਨਾਂ ਦਾ ਸਮਾਂ 6 ਮਹੀਨੇ ਹੋਰ ਵਧਾ ਦਿੱਤਾ ਗਿਆ , ਇਸ ਲਈ ਸਮੁੱਚੇ ਪੰਜਾਬ ਵਿੱਚ ਲਾਲ ਲਕੀਰ ਅਤੇ ਨੈਸ਼ਨਲ ਹਾਈ ਵੇਅ ਦਾ ਕਿਸੇ ਵੀ ਤਰਾਂ ਦਾ ਕੋਈ ਵੀ ਕੰਮ ਕਿਸੇ ਵੀ ਪਟਵਾਰੀ ਵੱਲੌਂ ਨਹੀਂ ਕੀਤਾ ਜਾਵੇਗਾ । ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਜੋ ਅਨਾਊਸਮੈਂਟਾਂ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਕੀਤੀਆਂ ਸੀ,( ਟਰੇਨਿੰਗ ਸਮਾਂ ਘੱਟ ਹੋਣਾ ਤੇ ਪੂਰੀ ਤਨਖਾਹ ਤੇ ਟਰੇਨਿੰਗ ਸਰਵਿਸ ਦਾ ਹਿਸਾ ),ਸਿਰਫ ਅਨਾਊਸਮੈਂਟਾਂ ਹੀ ਰਹਿ ਗਈਆਂ ,ਅਮਲ ਵਿੱਚ ਨਹੀਂ ਲਿਆਂਦਾ ਗਿਆ । ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਅਤੇ ਮਿਤੀ 15/1/2015 ਦਾ ਪੱਤਰ ( ਪਰਖ ਕਾਲ ਵਿੱਚ ਪੂਰੀ ਤਨਖਾਹ ਦੇਣ ਸਬੰਧੀ ) ਜਿਸ ਬਾਰੇ ਮਾਣਯੋਗ ਅਦਾਲਤ ਵਲੋਂ ਮੁਲਾਜਮਾਂ ਉੱਤੇ ਲਾਗੂ ਕਰਨ ਲਈ ਕਿਹਾ ਗਿਆ ਹੈ,ਪਰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ । ਦੋਵਾਂ ਕੇਸਾਂ ਨੂੰ ਹਮਦਰਦੀ ਨਾਲ ਵਿਚਾਰਦਿਆਂ ਲਾਗੂ ਕੀਤੇ ਜਾਣ।
ਸਾਲ 1996 ਤੋਂ ਲੰਬਿਤ ਮੰਗ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਆਰਡਰ ਪਾਸ ਕੀਤਾ ਹੈ । ਉਸ ਆਰਡਰ ਨੂੰ ਤੁਰੰਤ ਅਮਲ ਵਿੱਚ ਲਿਆਉੰਦਿਆਂ ਸੀਨੀਅਰ ਜੂਨੀਅਰ ਸਕੇਲ ( 1996 ਦੇ ਸਕੇਲ ) ਦੀ ਮੰਗ ਨੂੰ ਪ੍ਰਭਾਵਿਤ ਮੁਲਾਜ਼ਮਾਂ ਦੇ ਹੱਕ ਵਿੱਚ ਤੁਰੰਤ ਲਾਗੂ ਕੀਤਾ ਜਾਵੇ । ਇਸ ਤੋਂ ਇਲਾਵਾ ਜਥੇਬੰਦੀ ਮੰਗ ਕਰਦੀ ਹੈ ਕਿ ਸ਼ਹਿਰੀਕਰਨ ਹੋਣ ਕਾਰਨ ਪਟਵਾਰ ਸਰਕਲਾਂ ਵਿੱਚ ਵਾਧਾ ਕੀਤਾ ਜਾਵੇ ਅਤੇ 4716 ਸਰਕਲ ਤੋਂ ਵਧਾ ਕੇ 7000-7500 ਤੱਕ ਕੀਤੇ ਜਾਣ ਅਤੇ ਨਾਲ ਹੀ 100% ਭਰਤੀ ਪੂਰੀ ਕੀਤੀ ਜਾਵੇ।ਪਟਵਾਰੀ ਤੋਂ ਕਾਨੂੰਗੋ ਦੀ ਪ੍ਰਮੋਸ਼ਨ ਲਈ ਤਜ਼ਰਬਾ 7 ਸਾਲ ਤੋਂ ਘਟਾ ਕੇ 5 ਸਾਲ ਕੀਤਾ ਜਾਵੇ। ਕਿਉਂਕਿ ਬਹੁਤਾਤ ਜ਼ਿਲ੍ਹਿਆਂ ਵਿੱਚ ਤਜਰਬਾ 7 ਸਾਲ ਮੁਕੰਮਲ ਨਾ ਹੋਣ ਕਾਰਨ ਪਟਵਾਰੀਆਂ ਨੂੰ ਕਾਨੂੰਗੋ ਦੇ CD Charge ਵਾਧੂ ਦਿੱਤੇ ਗਏ ਹਨ ਜੋ ਕਿ ਪਟਵਾਰੀਆਂ ਉੱਪਰ ਬੋਝ ਸਾਬਿਤ ਹੋ ਰਿਹਾ ਹੈ।ਪਟਵਾਰੀਆਂ ਦੀ ਪ੍ਰੋਮੋਸ਼ਨ ਲੰਮੇ ਸਮੇਂ ਬਾਅਦ ਹੁੰਦੀ ਹੈ ਜਿਸ ਕਰਕੇ 20-20 ਸਾਲ ਬਤੌਰ ਪਟਵਾਰੀ ਕੰਮ ਕਰਦੇ ਹਨ ਇਸ ਲਈ ਪਟਵਾਰੀ ਨੂੰ ਇਸ ਦੇ ਕੰਮ ਕਰਨ ਦੇ ਤਰੀਕੇ ਵਿੱਚ Specialization ਹੋਣ ਕਰਕੇ,ਪਟਵਾਰੀ ਨੂੰ ਟੈਕਨੀਕਲ ਗਰੇਡ ਅਤੇ ਪ੍ਰੋਮੋਸ਼ਨ ਵਿੱਚ ਹੋਣ ਵਾਲੀ ਦੇਰੀ ਕਾਰਨ ਟਾਇਮ ਸਕੇਲ ਦਿੱਤਾ ਜਾਵੇ।
ਜੇਕਰ ਪੰਜਾਬ ਸਰਕਾਰ ਮਿੱਤੀ 18/8/2023 ਤੱਕ ਜਥੇਬੰਦੀ ਨਾਲ ਕੋਈ ਮੀਟਿੰਗ ਕਰਕੇ ਉਕਤ ਮੰਗਾਂ ਦਾ ਹੱਲ ਨਹੀਂ ਕੱਢਦੀ ਤਾਂ ਮਿਤੀ 19/8/2023 ਨੂੰ ਮੁੱਖ ਮੰਤਰੀ ਪੰਜਾਬ ਜੀ ਦੇ ਹਲਕੇ ਧੂਰੀ ਵਿੱਚ ਉਹਨਾਂ ਦੇ ਦਫਤਰ ਅੱਗੇ ਸਵੇਰੇ 11:00 ਵੱਜੇ ਸਵੇਰ ਤੋਂ 2:00 ਵੱਜੇ ਦੁਪਹਿਰ ਤੱਕ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਸਮੁੱਚੀਆਂ ਭਰਾਤਰੀ ਜਥੇਬੰਦੀਆਂ ਦੀ ਹਮਾਇਤ/ਸਹਿਯੋਗ ਲਿਆ ਜਾਵੇਗਾ। ਇਸ ਉਪਰੰਤ ਜੇਕਰ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਮਿਤੀ 19/8/2023 ਨੂੰ ਹੀ ਅਗਲਾ ਐਕਸ਼ਨ ਐਲਾਨਿਆ ਜਾਵੇਗਾ।ਇਸ ਮੌਕੇ ਓਹਨਾਂ ਨਾਲ ਜਸਪਾਲ ਸਿੰਘ ਨੁਮਾਇੰਦਾ ਪੰਜਾਬ ਜਲਵਿੰਦਰ ਸਿੰਘ ਜਨਰਲ ਸੱਕਤਰ ਜਿਲਾਂ ਗੁਰਨਾਮ ਸਿੰਘ ਖਜਾਨਚੀ ਆਗਿਆਪਾਲ ਸਿੰਘ,ਰਾਜੀਵ ਕੁਮਾਰ, ਪਿਰਥੀਪਾਲ ਸਿੰਘ, ਕਰਨਜੀਤ ਸਿੰਘ, ਗੁਰਜੰਟ ਸਿੰਘ ਸੋਹੀ, ਸਾਰੇ ਵੱਖ ਵੱਖ ਤਹਿਸੀਲਾਂ ਦੇ ਪ੍ਧਾਨ ਸਾਹਿਬਾਨ ਅਤੇ ਸੌਰਭ ਸ਼ਰਮਾ,ਜਸਵਿੰਦਰ ਸਿੰਘ,ਸੁਰਿੰਦਰ ਭਗਤ ,ਸੰਜੀਵ ਕੁਮਾਰ,ਹਰਪ੍ਰਤਾਪ ਸਿੰਘ ਜਨਰਲ ਸੱਕਤਰ ,ਹਰਪ੍ਰੀਤ ਸਿੰਘ ਬਾਬਾ ਜੀ,ਸਿਮਰਬੀਰ ਸਿੰਘ,ਸੁਖਵਿੰਦਰ ਸਿੰਘ ,ਆਦਿ ਅੋਹਦੇਦਰਾਨ ਹਾਜ਼ਰ ਸਨ