ਸਲਾਨਾ ਜੋੜ ਮੇਲੇ’ਚ ਸੇਵਾ ਕਰ ਰਹੇ ਮਾਪਿਆ ਦੇ ਇਕਲੌਤੇ 14 ਸਾਲਾਂ ਪੁੱਤਰ ਦੀ ਕਰੰਟ ਲੱਗਣ ਨਾਲ ਮੌਤ

4674007
Total views : 5504881

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਥਾਂਣਾਂ ਸਰਾਏ ਅਮਾਨਤ ਖਾਂ  ਦੇ  ਪਿੰਡ ਗੰਡੀਵਿੰਡ ਵਿਖੇ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਵਿੱਚ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਇਕ ਬੱਚੇ ਨੂੰ ਕਰੰਟ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੰਡੀਵਿੰਡ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਮੇਲਾ ਚਲ ਰਿਹਾ ਸੀ ਕਿ ਗੁਰਦੁਆਰੇ ਦੇ ਬਾਹਰ ਸੰਗਤ ਲਈ ਲਗਾਈ ਪਾਣੀ ਦੀ ਛਬੀਲ ਤੇ ਲੋਕਾਂ ਨੂੰ ਠੰਡਾ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਇਕ 14 ਸਾਲਾਂ ਬੱਚੇ ਹਰਮਨ ਸਿੰਘ ਪੁੱਤਰ ਜਰਮਨ ਸਿੰਘ ਨੂੰ ਪੱਖੇ ਦੀ ਤਾਰ ਤੋਂ ਜ਼ੋਰਦਾਰ ਕਰੰਟ ਪੈ ਗਿਆ।

ਪਿੰਡ ਵਾਸੀਆਂ ਤੇ ਮਾਪਿਆਂ ਨੇ ਪ੍ਰੀਵਾਰ ਲਈ ਨੌਕਰੀ ਤੇ ਮੁਆਵਜਾ  ਰਾਸ਼ੀ ਦੇਣ ਲਈ ਲਗਾਇਆ ਧਰਨਾ

ਜਿਸ ਨੂੰ ਤੁਰੰਤ ਝਬਾਲ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਬੱਚੇ ਦੀ ਮੌਤ ਹੋ ਗਈ।ਪਤਾ ਲੱਗਾ ਕਿ ਹਰਮਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਦੂਸਰੇ ਪਾਸੇ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਮਿਰਤਕ ਬੱਚੇ ਦੀ ਲਾਸ਼ ਨੂੰ ਮੇਲੇ ਵਾਲੀ ਥਾਂ ਰੱਖਕੇ ਸ਼੍ਰੋਮਣੀ ਕਮੇਟੀ ਕੋਲੋਂ ਮੁਆਵਜ਼ੇ ਤੇ ਇਕ ਪਰਿਵਾਰ ਦੇ ਜੀਅ ਨੂੰ ਨੌਕਰੀ ਦੀ ਮੰਗ ਕੀਤੀ ਹੈ।ਜਦੋਂ ਕਿ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਜਿਹਨਾਂ ਦੇ ਅਧੀਨ ਪ੍ਰਬੰਧ ਹੈ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪਰਿਵਾਰ ਦੀ ਮੰਗ ਅਨੁਸਾਰ ਪਰਿਵਾਰ ਦੇ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਮਾਲੀ ਸਹਾਇਤਾ ਵੀ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਸ਼੍ਰੌਮਣੀ ਕਮੇਟੀ ਦੇ ਪ੍ਰਬੰਧ ਹੇਠ ਗੁ: ਸ਼ਹੀਦਾਂ ਸਾਹਿਬ ਵਿਖੇ ਸੇਵਾ ਕਰਦੇ ਸਮੇ ਇਕ ਨੌਜਵਾਨ ਦੀ ਪੱਖੇ ਤੋ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ ਅਤੇ ਇਹ ਦੂਜੀ ਘਟਨਾ ਹੈ ਜਿਸ ਵਿੱਚ ਪੱਖੇ ਨਾਲ ਕਰੰਟ ਲੱਗਣ ਨਾਲ 14 ਸਾਲਾਂ ਦੀ ਬੱਚੇ ਦੀ ਮੌਤ ਹੋਈ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਾਸੀਆਂ ਵਿੱਚ ਭਾਰੀ ਰੋਸ ਹੈ ਕਿ ਸ੍ਰੌਮਣੀ ਕਮੇਟੀ ਵਲੋ ਲੋੜੀਦੇ ਇੰਤਜਾਮ ਨਾ ਕਰਨ ਕਰਕੇ ਇਸ ਬੱਚੇ ਦੀ ਮੌਤ ਹੋਈ ਹੈ ਜਿਸ ਲਈ ਸ਼੍ਰੌਮਣੀ ਕਮੇਟੀ ਦੇ ਸ਼ਥਾਨਿਕ ਪ੍ਰਬੰਧਕ  ਜੁਮੇਵਾਰ ਹਨ ।

Share this News