ਗੋਲਡ ਮੈਡਲ ਜਿੱਤਕੇ ਵਤਨ ਪ੍ਰਤੀ ਖਿਡਾਰਨ ਦੀ ਹੌਸਲਾਂ ਅਫਜਾਈ ਕਰਨ ਲਈ ਰਵਿੰਦਰ ਬ੍ਰਹਮਪੁਰਾ ਉਨਾਂ ਘਰ ਪੁੱਜੇ

4674021
Total views : 5504904

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਲੱਡੂ

ਪਿਛਲੇ ਦਿਨੀਂ ਕੈਨੇਡਾ ਵਿਖੇ ਹੋਇਆ ਆਲ ਵਰਲਡ ਪੁਲਿਸ ਗੇਮਸ ਵਿਚ ਪੰਜਾਬ ਪੁਲਿਸ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਗੇਮਾਂ ਵਿਚ ਲਿਆ ਗਿਆ ਜਿਸ ਦਰਮਿਆਨ ਜ਼ਿਲ੍ਹਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਵਣਿੰਗ ਦੇ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਜੋ ਕਿ ਕੁਸ਼ਤੀ ਦੀ ਗੇਮ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਵਤਨ ਵਾਪਸ ਪਹੰੁਚੇ, ਅਫ਼ਸੋਸ ਇਸ ਮੌਕੇ ਪੰਜਾਬ ਸਰਕਾਰ ਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਖਿਡਾਰੀ ਦੀ ਹੌਂਸਲਾ ਅਫ਼ਜਾਈ ਕੀ ਕਰਨੀ ਸੀ, ਇਸ ਦੇ ਉਲਟ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਮੌਜੂਦਾ ਵਿਧਾਇਕ ਵਲੋਂ ਫ਼ੋਨ ਕਰ ਕੇ ਮੁਬਾਰਕਬਾਦ ਵੀ ਨਹੀਂ ਦਿੱਤੀ ਗਈ ।

ਪੰਜਾਬ ਸਰਕਾਰ ਖਿਡਾਰੀਆਂ ਨੂੰ ਅਣਗੌਲਿਆਂ ਕਰ ਰਹੀ ਹੈ:- ਰਵਿੰਦਰ ਸਿੰਘ ਬ੍ਰਹਮਪੁਰਾ

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਵਣਿੰਗ ਵਿਖੇ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਸੂਬੇ ਦੇ ਖਿਡਾਰੀਆਂ ਵੱਲੋਂ ਸਰਕਾਰ ਪ੍ਰਤੀ ਨਿਰਾਸ਼ਾ ਪੈਦਾ ਹੋ ਰਹੀ ਹੈ।

ਇਸ ਮੌਕੇ ਬ੍ਰਹਮਪੁਰਾ ਸਾਹਿਬ ਵੱਲੋਂ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਨੂੰ ਇਸ ਮੁਕਾਮ ਤੇ ਪਹੁੰਚਣ ਦੀ ਮੁਬਾਰਕਬਾਦ ਦਿੱਤੀ ਅਤੇ ਇਸ ਉਪਰੰਤ ਖਿਡਾਰਨ ਦਾ ਸਨਮਾਨ ਕੀਤਾ। ਇਸ ਮੌਕੇ ਖਿਡਾਰਨ ਗੁਰਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਇਸ ਮੁਕਾਬਲੇ ਤੋਂ ਪਹਿਲਾਂ 40 ਵਾਰ ਭਾਰਤ ਵੱਲੋਂ ਵੱਖ-ਵੱਖ ਚੈਂਪੀਅਨਸ਼ਿਪ ਵਿੱਚ ਖੇਡ ਚੁੱਕੇ ਹਨ ਜਿਸ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਗੇਮਸ ਵਿਚ ਬਰਾਉਣਜ ਮੈਡਲ, ਕਾਮਨਵੈਲਥ ਗੇਮਸ ਵਿਚ 3 ਸਿਲਵਰ ਮੈਡਲ, ਵਰਲਡ ਪੁਲਿਸ ਗੇਮਸ ਵਿਚ 1 ਗੋਲਡ ਮੈਡਲ, ਸੀਨੀਅਰ ਨੈਸ਼ਨਲ ਗੇਮਸ ਵਿਚ 7 ਗੋਲਡ 2 ਸਿਲਵਰ 3 ਬਰਾਉਣਜ ਮੈਡਲ, ਨੈਸ਼ਨਲ ਗੇਮਸ ਵਿਚ 3 ਗੋਲਡ ਮੈਡਲ, ਇੰਡੀਅਨ ਪੁਲਿਸ ਗੇਮਸ ਵਿਚ 4 ਗੋਲਡ 1 ਬਰਾਉਣਜ ਮੈਡਲ ਅਤੇ 40 ਵਾਰ ਭਾਰਤ ਕੇਸਰੀ ਟੂਰਨਾਮੈਂਟ ਜਿੱਤ ਕੇ ਭਾਰਤ ਅਤੇ ਪੰਜਾਬ ਪੁਲਿਸ ਅਤੇ ਆਪਣੇ ਮਾਂ ਬਾਪ ਦਾ ਨਾਮ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਇਸ ਮੌਕੇ ਬ੍ਰਹਮਪੁਰਾ ਸਾਹਿਬ ਦੱਸਿਆ ਹੈ ਕਿ ਖਿਡਾਰਣ ਦੇ ਪਿਤਾ ਛੋਟੀ ਉਮਰ ਵਿੱਚ ਹੀ ਚਲਾਣਾ ਕਰ ਗਏ ਸਨ, ਗੁਰਸ਼ਰਨ ਕੌਰ ਦੇ ਮਾਤਾ ਨੇ ਆਪਣੀ ਬੇਟੀ ਦੀ ਖੇਡ ਖੇਤਰ ਵਿੱਚ ਬਹੁਤ ਮਦਦ ਅਤੇ ਹੌਂਸਲਾ ਅਫਜ਼ਾਈ ਕੀਤੀ।

ਜਿਸ ਸਦਕਾ ਉਨ੍ਹਾਂ ਦੀ ਬੇਟੀ ਨੇ ਇਤਨੇ ਗੋਲਡ ਮੈਡਲ ਜਿਤੇ ਅਤੇ ਆਪਣੇ ਜ਼ਿਲ੍ਹੇ ਤਰਨਤਾਰਨ , ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਬ੍ਰਹਮਪੁਰਾ ਨੇ ਖਿਡਾਰਨ ਅਤੇ ਉਸ ਦੇ ਮਾਂ ਦੀ ਖਾਸ ਤੌਰ ਤੇ ਪ੍ਰਸੰਸਾ ਕੀਤੀ ।ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ ਇਨਾਮ ਦਿੱਤੇ ਜਾਣ ਤਾਂ ਜੋ ਉਹ ਆਪਣੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਖਿਡਾਰਨ ਦੇ ਪਰਿਵਾਰਕ ਮੈਂਬਰ ਮਾਤਾ ਬੀਬੀ ਰਾਜਬੀਰ ਕੌਰ, ਭਰਾ ਕਰਮਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਜੱਗੀ ਬਲਾਕ ਸੰਮਤੀ ਮੈਂਬਰ ਨਿੱਕਾ ਚੋਹਲਾ ਸਾਹਿਬ, ਮਨਜਿੰਦਰ ਸਿੰਘ ਸਾਬਕਾ ਸਰਪੰਚ ਭੱਠਲ ਭਾਈਕੇ , ਜਗੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ , ਅਮਰਜੀਤ ਸਿੰਘ, ਨਿਰਮਲ ਸਿੰਘ ਹੈਪੀ ਅਤੇ ਜਗਰੂਪ ਸਿੰਘ ਅਤੇ ਹੋਰ ਮੁਹਤਬਰ ਸੱਜਣ ਹਾਜ਼ਰ ਸਨ।

Share this News