ਸਾਂਝ ਕੇਂਦਰ ਸਬ ਡਵੀਜ਼ਨ ਪੂਰਬੀ ਦੇ ਇੰਚਾਰਜ ਵੱਲੋਂ ਵਿੱਦਿਆਰਥੀਆਂ ਨੂੰ ਵੰਡਿਆ ਗਿਆ ਸਟੇਸ਼ਨਰੀ ਦਾ ਸਮਾਨ

4674241
Total views : 5505298

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਜਸਕਰਨ ਸਿੰਘ  ਸੀਨੀਅਰ ਅਫਸਰਾਨ ਜੀ ਦੇ ਹੁਕਮਾਂ ਅਨੁਸਾਰ ਸਬ-ਇੰਸਪੈਕਟਰ ਤੇਜਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਸਬ ਡਵੀਜ਼ਨ ਪੂਰਬੀ ਸਮੇਤ ਸਟਾਫ ਥਾਣਾ ਸਾਂਝ ਕੇਂਦਰ ਮੋਹਕਮਪੂਰਾ, ਅੰਮ੍ਰਿਤਸਰ ਵੱਲੋ ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ ਰੋਹੀ ਮੋਹਕਮਪੁਰ ਅੰਮ੍ਰਿਤਸਰ ਵਿੱਚ ਸੈਮੀਨਾਰ ਕੀਤਾ ਗਿਆ।

ਜੋ ਸਕੂਲ ਦੇ ਵਿੱਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਕਾਪੀਆ, ਪੈਨ, ਆਦਿ ਵੰਡੇ ਗਏ।ਇਸਤੋਂ, ਇਲਾਵਾ ਸਕੂਲ ਵਿੱਚ ਸਾਰੇ ਹਾਜਰ ਸਟਾਫ਼ ਮੈਂਬਰਾ ਨੂੰ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ  ਜਾਣੂ ਕਰਵਾਇਆ ਗਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾ ਅਤੇ ਟਰੈਫਿਕ ਨਿਯਮਾਂ ਪਾਲਣਾ ਅਤੇ 181, 112 ਹੈਲਪ ਡੈਸਕ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Share this News