ਕੈਬਨਿਟ ਮੰਤਰੀ ਪਿੰਡ ਢੰਡ ਕਸੇਲ ਤੋਂ ਸਰਾਂਏ ਅਮਾਨਤ ਖਾਂ ਨੂੰ ਜਾਂਦੀ ਸੜਕ ਦੇ ਹੋਣ ਵਾਲੇ ਸਪੈਸ਼ਲ ਰਿਪੇਅਰ ਦੇ ਕੰਮ ਦਾ ਰੱਖਿਆ ਨੀਂਹ ਪੱਥਰ

4674133
Total views : 5505106

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ
ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ., ਵੱਲੋਂ ਅੱਜ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੰਡ ਕਸੇਲ ਤੋਂ ਸਰਾਂਏ ਅਮਾਨਤ ਖਾਂ ਨੂੰ ਜਾਂਦੀ ਸੜਕ ਦੇ 4 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਚਲਾਈ ਜਾ ਰਹੀ ਭਰਤੀ ਮੁਹਿੰਮ ਤਹਿਤ ਬਿਜਲੀ ਵਿਭਾਗ ਵੱਲੋਂ ਹੁਣ ਤੱਕ 3972 ਨੌਜਵਾਨਾਂ ਨੂੰ ਦਿੱਤੀ ਗਈ ਨੌਕਰੀ-ਸ੍ਰ. ਹਰਭਜਨ ਸਿੰਘ ਈ. ਟੀ. ਓ.
ਇਸ ਮੌਕੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ., ਨੇ ਦੱਸਿਆ ਕਿ ਇਹ ਸੜਕ ਜਿਸ ਦੀ ਕੁੱਲ ਲੰਬਾਈ 7.54 ਕਿਲੋਮੀਟਰ ਹੈ ਅਤੇ ਚੌੜਾਈ 18 ਫੁੱਟ ਹੈ। ਇਸ ਸੜਕ ਦੀ ਰਿਪੇਅਰ ਦਾ ਕੰਮ 65 ਐੱਮ. ਐੱਮ., ਡੀ. ਬੀ. ਐੱਮ. ਅਤੇ 30 ਐੱਮ. ਐੱਮ., ਬੀ. ਸੀ. ਪਾ ਕੇ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵੱਲੋਂ 4 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੜਕ ਬਣਾਉਣ ਤੋਂ ਬਾਅਦ 5 ਸਾਲਾਂ ਲਈ ਠੇਕੇਦਾਰ ਵੱਲੋਂ ਹੀ ਇਸ ਦੀ ਮੇਨਟੀਨੈਂਸ ਕੀਤੀ ਜਾਣੀ ਹੈ। ਇਹ ਕੰਮ ਮਿਤੀ 31 ਦਸੰਬਰ, 2023 ਤੱਕ ਪੂਰਾ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਹਿਲਾਂ ਇਸ ਸੜਕ ਦੀ ਰਿਪੇਅਰ 2014 ਵਿੱਚ ਕੀਤੀ ਗਈ ਸੀ।
ਦਾ ਜਿਕਰ ਕਰਦਿਆਂ, ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ 600 ਯੂਨਿਟ ਮਿਲ ਰਹੀ ਮੁਫ਼ਤ ਬਿਜਲੀ ਕਾਰਨ ਪੰਜਾਬ ਦੇ ਲੱਗਭੱਗ 90 ਫੀਸਦੀ ਖਪਤਕਾਰਾਂ ਨੂੰ  ਮੌਕੇ ਸੂਬੇ ਦੇ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ।

ਸ. ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਚਲਾਈ ਜਾ ਰਹੀ ਭਰਤੀ ਮੁਹਿੰਮ ਤਹਿਤ ਬਿਜਲੀ ਵਿਭਾਗ ਵੱਲੋਂ ਹੁਣ ਤੱਕ 3972 ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਅਤੇ ਲੋੜੀਂਦੀਆਂ ਹੋਰ ਅਸਾਮੀਆਂ ਨੂੰ ਭਰਨ ਲਈ ਪ੍ਰਕ੍ਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕੇ ‘ਤੇ ਭਰਤੀ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਅਪਣਾਈ ਗਈ ਨੀਤੀ ਤਹਿਤ ਬਿਜਲੀ ਵਿਭਾਗ ਨੇ ਵੀ ਵਿਭਾਗ ਵਿੱਚ ਕੰਮ ਕਰ ਰਹੇ ਅਜਿਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਪ੍ਰਕ੍ਰਿਆ ਆਰੰਭ ਦਿੱਤੀ ਹੈ।

ਸੜਕ ਦੀ ਰਿਪੇਅਰ ਹੋਣ ਨਾਲ ਇਲਾਕੇ ਦੇ ਲੋਕਾਂ ਅਤੇ ਜਿਮੀਦਾਰਾਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਲਈ ਮਿਲੇਗੀ ਸਹੂਲਤ-ਡਾ. ਕਸ਼ਮੀਰ ਸਿੰਘ ਸੋਹਲ

ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਇਹ ਸੜਕ ਇਲਾਕੇ ਲਈ ਬਹੁਤ ਹੀ ਮਹੱਤਵਪੂਰਨ ਹੈ। ਇਹ ਸੜਕ ਹਾਈਵੇ ਸੜਕਾਂ, ਛੇਹਰਟਾ-ਢੰਡ-ਬੀੜ ਬਾਬਾ ਬੁੱਢਾ ਸਾਹਿਬ ਅਤੇ ਅਟਾਰੀ-ਝਬਾਲ ਸੜਕ ਨੂੰ ਆਪਸ ਵਿੱਚ ਜੋੜਦੀ ਹੈ।ਇਸ ਸੜਕ ਦੀ ਰਿਪੇਅਰ ਹੋਣ ਨਾਲ ਇਲਾਕੇ ਦੇ ਲੋਕਾਂ ਅਤੇ ਜਿਮੀਦਾਰਾਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਲਈ ਬਹੁਤ ਜ਼ਿਆਦਾ ਸਹੂਲਤ ਮਿਲੇਗੀ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਅਤੇ ਐਕਸੀਅਨ ਪੀ. ਡਬਲਯੂ. ਡੀ. ਸ੍ਰੀ ਦਿਲਬਾਗ਼ ਸਿੰਘ ਤੋਂ ਜਗਪਿੰਦਰ ਸਿੰਘ ਫੌਜੀ ਕਸੇਲ,ਅੰਗਰੇਜ ਸਿੰਘ ਫੌਜੀ ਢੰਡ, ਗੁਰਮੀਤ ਸਿੰਘ ਫੌਜੀ , ਬਲਜੀਤ ਸਿੰਘ ਕਸੇਲ, ਕਾਬਲ ਸਿੰਘ ਫੌਜੀ, ਡਾ ਕੁਲਦੀਪ ਸਿੰਘ ਕਸੇਲ, ਅੰਮ੍ਰਿਤਪਾਲ ਸਿੰਘ ਰਸੂਲਪੁਰ, ਤਰਸੇਮ ਸਿੰਘ ਸੋਹਲ, ਜਸਪਿੰਦਰ ਸਿੰਘ ਕਸੇਲ, ਗੁਰਸੇਵਕ ਸਿੰਘ ਗੰਗਾਨਗਰ, ਸੂਰਜ ਸਿੰਘ, ਭੁਪਿੰਦਰ ਸਿੰਘ ਫੌਜੀ, ਕੈਪਟਨ ਗੁਰਮੀਤ ਸਿੰਘ, ਅਵਤਾਰ ਸਿੰਘ ਢੰਡ, ਗੁਰਪ੍ਰੀਤ ਸਿੰਘ ਲਾਡੀ ਪੰਜਵੜ, ਮਾਣਕ ਝਬਾਲ, ਡਾ ਕੁਲਦੀਪ ਸਿੰਘ ਰੰਧਾਵਾ, ਡਾ ਸੁਖਦੇਵ ਸਿੰਘ ਮਾਲੂਵਾਲ, ਸਰਪੰਚ ਅਵਤਾਰ ਸਿੰਘ ਬੁਰਜ, ਤੇਜਿੰਦਰ ਸਿੰਘ ਵਿੱਕੀ ਕੋਟ, ਨਿਸ਼ਾਨ ਸਿੰਘ ਮੱਖੂ ਬੁਰਜ, ਸਲਵਿੰਦਰ ਸਿੰਘ ਪੱਧਰੀ, ਲਾਲੀ ਬੁਰਜ, ਅਵਤਾਰ ਸਿੰਘ ਢੰਡ, ਗੁਲਜ਼ਾਰ ਸਿੰਘ ਫੌਜੀ, ਸ਼ੋਸ਼ਲ ਮੀਡੀਆ ਇੰਚਾਰਜ ਅਮਰੀਕ ਸਿੰਘ, ਬਲਵਿੰਦਰ ਸਿੰਘ ਕਸੇਲ ,ਬਲਵਿੰਦਰ ਸਿੰਘ ਜੋਹਲ, ਰਤਨ ਸਿੰਘ ਢੰਡ, ਸਾਬਕਾ ਸਰਪੰਚ ਲਿਆਕਤ ਸਿੰਘਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Share this News