ਅੱਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਿਸ

4674275
Total views : 5505354

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਜਸਕਰਨ ਸਿੰਘ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਹੁਕਮਾਂ ਮੁਤਾਬਿਕ ਬਲਾਕ ਅਫ਼ਸਰ ਵੇਰਕਾ ਦੇ ਖੇਤੀਬਾੜੀ ਅਫਸਰ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਰਕਲ ਵੇਰਕਾ, ਜੇਠੂਵਾਲ, ਮੈਂਣੀਆਕੁਹਰਾ ਬਲਾਕ ਵੇਰਕਾ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਖੇਤੀਬਾੜੀ ਵਿਸਥਾਰ ਅਫ਼ਸਰ ਹਰਗੁਰਨਾਦ ਸਿੰਘ ਨੇ ਪਿੰਡ ਫਤਿਹਗੜ੍ਹ ਸ਼ੂਕਰ ਚੱਕ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਉਣੀ ਦੀ ਫ਼ਸਲ ਝੋਨਾ ਲਾਉਣ ਵਿੱਚ ਜਲਦ ਬਾਜੀ ਨਹੀਂ ਕਰਨੀ ਚਾਹੀਦੀ ਜਦ ਕਿ ਸਾਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਖੇਤਾਂ ਵਿੱਚ ਕਦੂ ਮਾਰਨ ਅਤੇ ਝੋਨੇ ਲਵਾਈ ਸਬੰਧੀ ਸਰਕਾਰ ਵੱਲੋਂ 19 ਜੂਨ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ, ਜਦ ਕਿ ਉਸ ਸਮੇਂ ਮਾਨਸੂਨ ਆਉਣ ਦੀ ਸੰਭਾਵਨਾ ਵੀ ਹੁੰਦੀ ਹੈ, ਅਤੇ ਸਾਨੂੰ ਰਾਤਾ ਨੂੰ ਜਾਗ- ਜਾਗ ਕੇ ਮੋਟਰਾਂ ਤੋਂ ਪਾਣੀ ਲਾਉਣ ਦੀ ਜਿਆਦਾ ਲੋੜ ਵੀ ਨਹੀਂ ਪੈਂਦੀ ਇਸ ਲਈ ਸਾਨੂੰ ਆਪਣੇ ਆਉਣ ਵਾਲੇ ਭਵਿੱਖ ਬਾਰੇ ਵੀ ਚੰਗੀ ਸੋਚ ਰੱਖਣੀ ਚਾਹੀਦੀ ਹੈ, ਤਾਂ ਜ਼ੋ ਪਾਣੀ ਦਾ ਦਿਨੋ ਦਿਨ ਹੇਠਾਂ ਜਾ ਰਿਹੈ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ ਦੀ ਮੁੱਖ ਲੋੜ ਹੈ।ਆਏ ਹੋਏ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਇਹ ਯਤਨ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ । ਇਸ ਮੌਕੇ ਸਰਕਲ ਮੂਧਲ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਮਨਦੀਪ ਸਿੰਘ ਨੇ ਜੇਠੂਵਾਲ ਦੇ ਕਿਸਾਨ ਮਨਜੀਤ ਸਿੰਘ ਦੇ ਖੇਤ ਦੀ ਤਿਆਰੀ ਸਮੇਂ ਤੋਂ ਪਹਿਲਾ ਹੁੰਦੀ ਦੇਖ ਕੇ ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਵੱਲੋਂ 19 ਜੂਨ ਤੋਂ ਪਹਿਲਾ ਝੋਨਾਂ ਨਾ ਲਾਉਣ ਦਾ ਭਰੋਸਾ ਦਿੰਦਿਆ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਸਾਉਣੀ ਦੀ ਫ਼ਸਲ ਦੀ ਬਿਜਾਈ ਲਈ ਪਾਬੰਦ ਹੋਵਾਗੇ , ਇਸੇ ਤਰ੍ਹਾਂ ਜਦ ਸਰਕਲ ਮਹਿਮਾ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਪ੍ਰਦੀਪ ਸਿੰਘ ਮਾਹਲਾ ਵੱਲੋਂ ਪਿੰਡ ਮੈਹਣੀਆ ਕੁਹਾਰਾ ਪਹੁੰਚਣ ਤੇ ਕਿਸਾਨ ਦੇ ਖੇਤ ਵਿੱਚ ਝੋਨੇ ਦੀ ਫ਼ਸਲ ਦੇ ਖੇਤ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਅਤੇ ਕਿਸਾਨ ਨੂੰ ਹਦਾਇਤ ਕੀਤੀ ਕਿ ਅਗਰ ਤੁਸੀਂ ਸਮੇਂ ਤੋਂ ਪਹਿਲਾ ਝੋਨਾਂ ਲੱਗਾਉਂਦੇ ਹੋ ਤਾ ਇਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਵੇਗਾ ਇਸ ਮੌਕੇ ਤੇ ਖੇਤੀਬਾੜੀ ਉੱਪ ਨਿਰੀਖਕ ਗੁਰਦੇਵ ਸਿੰਘ ਨੇ ਸਲਾਹ ਦਿੰਦਿਆ ਕਿਹਾ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਸਮਾ ਰਹਿੰਦਿਆਂ ਤੁਸੀਂ ਆਪਣੇ ਖੇਤਾਂ ਵਿੱਚ ਚਲਾਉਣ ਵਾਲੇ ਸੰਦਾ ਦੀ ਰਿਪੇਅਰ ਜਰੂਰ ਕਰਵਾ ਲੈਣੀ ਚਾਹੀਦੀ ਹੈ ਤਾਂ ਜ਼ੋ ਬਿਜਾਈ ਕਰਨ ਸਮੇਂ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ , ਪਿੰਡਾ ਦਾ ਦੌਰਾ ਕਰਦਿਆਂ ਕੇਵਲ ਸਿੰਘ ਫਤਿਹਗੜ੍ਹ ਸ਼ੂਕਰ ਚੱਕ ਨੇ ਕਿਸਾਨਾਂ ਕੋਲੋਂ ਭਰੋਸਾ ਦਵਾਇਆ ਕਿ ਅਸੀਂ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਭਰੋਸਾ ਦਵਾਇਆ ਇਸ ਮੌਕੇ ਹਾਜਰ ਕਿਸਾਨ ਸਰਪੰਚ ਪ੍ਰਦੀਪ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਅਮਨਪ੍ਰੀਤ ਸਿੰਘ ਨਬੀਪੁਰ ਕਿਸਾਨ ਮਿੱਤਰ, ਬਲਜਿੰਦਰ ਸਿੰਘ ਸੋਹੀਆ ਕਲ੍ਹਾ ਆਦਿ ਹਾਜਰ ਸਨ।

 

Share this News