ਬੀਬੀ ਹਰਲੀਨ ਕੌਰ ਇੰਟਰਨੈਸ਼ਨਲ ਮਨੁੱਖੀ ਅਧਿਕਾਰ ਸੰਗਠਨ ਦੇ ਸੂਬਾ ਪ੍ਰਧਾਨ ਨਿਯੁਕਤ

4674528
Total views : 5505692

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਇੰਟਰਨੈਸ਼ਨਲ ਹਿਉਮਨ ਰਾਇਟਸ ਆਰਗੇਨਾਈਜੇਸ਼ਨ ਵੱਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿਖੇ ਕਰਵਾਏ ਗਏ ਵਿਸ਼ਾਲ ਪ੍ਰੋਗਰਾਮ ਸਮਾਰੋਹ ਵਿਚ ਆਏ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਮਿਹਨਤੀ ਸਮਾਜ ਸੇਵੀ ਤੇ ਇਮਾਨਦਾਰ ਬੀਬੀ ਹਰਲੀਨ ਕੌਰ ਅੰਮ੍ਰਿਤਸਰ ਨੂੰ ਵਡੀ ਜਿੰਮੇਵਾਰੀ ਦੇਦਿਆ ਪੰਜਾਬ ਦੇ ਮਹਿਲਾ ਵਿਗ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਪੀ ਗਈ ਹੈ, ਇਹ ਜਿੰਮੇਵਾਰੀ ਸੋਪਣ ਲਈ ਪੁਜੇ, ਇਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ ਇੰਟਰਨੈਸ਼ਨਲ ਹਿਉਮਨ ਰਾਇਟਸ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਰਮਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਵਿਰਦੀ ਸਕੱਤਰ ਪੰਜਾਬ ਨੇ ਉਚੇਚੇ ਤੋਰ ਤੇ ਹਾਜਰੀ ਭਰੀ ਤੇ ਆਏ ਅਹੁਦੇਦਾਰਾਂ ਦੀ ਹਾਜਰੀ ਸਲਾਹ ਮੁਸਵਰਾ ਕਰਨ ਉਪਰੰਤ ਬੀਬੀ ਹਰਲੀਨ ਕੌਰ ਨੂੰ ਵੁਮੈਨ ਸੈਲ ਦਾ ਪ੍ਰਧਾਨ ਲਗਾਇਆ ਗਿਆ।

ਇਸ ਮੌਕੇ ’ਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸੁਖਵੰਤ ਸਿੰਘ ਲੱਕੀ ਕਾਨਪੁਰੀਆ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਭਰੀ ਗਈ, ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸੰਬੋਧਤ ਹੁੰਦਿਆਂ ਬੀਬੀ ਹਰਲੀਨ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਲਈ ਅਤੇ ਉਨ੍ਹਾਂ ਨੂੰ ਅੱਜ ਦੇ ਸਮਾਜ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਦੇ ਹੱਲ ਕਰਨ ਕਰਵਾਉਣ ਲਈ ਜੋ ਜ਼ਿੰਮੇਵਾਰੀ ਇੰਟਰਨੈਸ਼ਨਲ ਮਨੁੱਖੀ ਹੱਕ ਅਧਿਕਾਰ ਸੰਸਥਾ ਵਲੋਂ ਜੋ ਜਿਮੇਵਾਰੀ ਸੌਂਪੀ ਗਈ ਹੈ ਉਹ ਦਿਨ ਰਾਤ ਮਿਹਨਤ ਕਰਦਿਆਂ ਬਾਖੂਬੀ ਨਿਭਾਉਂਦੇ ਹੋਏ ਆਪਣੀ ਸੰਸਥਾ ਦਾ ਨਾਮ ਪੰਜਾਬ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿਚ ਔਰਤਾਂ ਦੇ ਹੱਕਾਂ ਵਿੱਚ ਲੈ ਕੇ ਆਉਣਗੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਇੰਟਰਨੈਸ਼ਨਲ ਮਨੁੱਖੀ ਹੱਕ ਅਧਿਕਾਰ ਸੰਗਠਨ ਵਿੱਚ ਪੂਰੇ ਪੰਜਾਬ ਤੋਂ ਔਰਤਾਂ ਦੀ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਅਹੁਦੇਦਾਰ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਹਰ ਜ਼ਿਲੇ ਹਰ ਸ਼ਹਿਰ ਹਰ ਕਸਬੇ ਹਰ ਪਿੰਡ ਵਿਚ ਔਰਤਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਹੋ ਸਕੇ, ਇਸ ਦੌਰਾਨ ਪ੍ਰਧਾਨ ਰਮਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਵਿਰਦੀ ਸਕੱਤਰ ਪੰਜਾਬ ਜਿਲਾ ਪ੍ਰਧਾਨ ਗੁਰਨਾਮ ਸਿੰਘ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਲੱਕੀ ਕਾਹਨਪੁਰੀਆਂ ਸਮੇਤ ਆਏ ਆਹੁਦੇਦਾਰਾਂ ਵਲੋਂ ਬੀਬੀ ਹਰਲੀਨ ਕੌਰ ਨੂੰ ਸਿਰਪਾਉ ਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਗਾਮਾ, ਕਿਸ਼ੋਰ ਕੁਮਾਰ ਘੁਗੀ, ਦਰਸ਼ਨ ਸਿੰਘ ਟਿਕੂ, ਗੁਰਦੇਵ ਸਿੰਘ ਵਪਾਰ ਸੈਲ ਪੰਜਾਬ ਪ੍ਰਧਾਨ ਜਸਨੀਤ ਸਿੰਘ ਜੀ ਉਸਬੀਰ ਸਿੰਘ, ਭੁਪਿੰਦਰ ਸਿੰਘ ਬਾਵਾ, ਹਰਜਿੰਦਰ ਸਿੰਘ ਮੰਗਾ ਚਾਚਾ ਜੀ ਹਾਜ਼ਰ ਸਨ।

Share this News