ਵਾਰਡ ਨੰਬਰ 39 ਵਿੱਚ ਐਮ ਐਲ ਏ ਡਾ. ਨਿੱਜਰ ਵਲੋਂ ਨਵਪ੍ਰੀਤ ਕੰਬੋਜ ਦੇ ਦਫਤਰ ਦਾ ਉਦਘਟਨ

4674240
Total views : 5505294

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੀ ਵਾਰਡ ਨੰਬਰ 39 ਵਿਖੇ ਆਮ ਆਦਮੀ ਪਾਰਟੀ ਵੱਲੋ ਵਾਰਡ ਦੇ ਸੀਨੀਅਰ ਆਗੂ ਨਵਪ੍ਰੀਤ ਸਿੰਘ ਕੰਬੋਜ ਦੇ ਦਫਤਰ ਦਾ ਉਦਘਾਟਨ ਕਰਨ ਲਈ ਖੁਦ ਵਿਧਾਇਕ ਡ ਇੰਦਰਬੀਰ ਸਿੰਘ ਨਿੱਜਰ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਪ੍ਰੀਤ ਸਿੰਘ ਵੀ ਸ਼ਾਮਲ ਹੋਏ। ਨਵਪ੍ਰੀਤ ਸਿੰਘ ਕੰਬੋਜ ਵਲੋਂ ਵਿਧਾਇਕ ਡ ਇੰਦਰਬੀਰ ਸਿੰਘ ਨਿੱਜਰ ਅਤੇ ਚੇਅਰਮੈਨ ਜਸਪ੍ਰੀਤ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

ਉਪਰੰਤ ਵਿਧਾਇਕ ਨਿੱਜਰ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਮੌਜੂਦ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਇਲਾਕਾ ਵਾਸੀਆਂ ਨੇ ਵਿਧਾਇਕ ਨਿੱਜਰ ਨਾਲ ਗਲਬਾਤ ਦੌਰਾਨ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਕੰਮਾਂ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਲਾਕੇ ਨਾਲ ਸਬੰਧਿਤ ਕੁਝ ਮਾਮੂਲੀ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵਿਧਾਇਕ ਨਿੱਜਰ ਨੇ ਨਵਪ੍ਰੀਤ ਸਿੰਘ ਕੰਬੋਜ ਨੇ ਅੱਗੇ ਲੱਗ ਕੇ ਇਲਾਕੇ ਦੀਆਂ ਸਮੱਸਿਆਵਾਂ ਹਲ ਕਰਨ ਲਈ ਯਤਨਸ਼ੀਲ ਰਹਿਣ ਲਈ ਥਾਪੜਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਹਰਜੀਤ ਸਿੰਘ ਕਲਕੱਤਾ, ਨਵਜੋਤ ਸਿੰਘ ਤਰਸਿੱਕਾ, ਲਵਪ੍ਰੀਤ ਸਿੰਘ ਵਰਪਾਲ ਤਲਵਿੰਦਰ ਕੌਰ, ਰਜਿੰਦਰ ਕੌਰ,ਰਾਜਵੀਰ ਕੌਰ, ਸੁਰਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਅਤੇ ਇਲਾਕਾ ਵਾਸੀ ਹਾਜਰ ਸਨ।

Share this News