Total views : 5505084
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਰੂਲਰ ਡਿਵੈਲਪਮੈਂਟ ਦੇ ਸਾਂਝੇ ਯਤਨਾਂ ਨਾਲ ਚਲਾਏ ਜਾ ਰਹੇ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਪ੍ਰੋਜੇਕਟਾਂ ਦੀ ਪ੍ਰਗਤੀ ਸੰਬਧੀ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ |
ਇਸ ਮੌਕੇ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਆਈ. ਈ. ਸੀ ਜਿਲ੍ਹਾ ਕੋਆਰਡੀਨੇਟਰ ਵਲੋ ਦੱਸਿਆ ਗਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ -2 ਤਹਿਤ ਜਿਲ੍ਹਾ ਤਰਨ ਤਾਰਨ ਦੇ ਪਿੰਡਾ ਨੂੰ ਓ. ਡੀ. ਐਫ਼ ਪਲੱਸ ਬਣਾਉਣ ਅਤੇ ਹਲਕੇ ਦੇ ਵਿਕਾਸ ਲਈ ਹਲਕਾ ਤਰਨ ਤਾਰਨ ਦੀਆਂ 35 ਗ੍ਰਾਮ ਪੰਚਾਇਤਾਂ ਨੂੰ ਤਰਲ ਕੂੜਾ ਪ੍ਰਬੰਧਨ ਅਤੇ 3 ਗ੍ਰਾਮ ਪੰਚਾਇਤਾਂ ਨੂੰ ਠੋਸ ਕੂੜਾ ਪ੍ਰਬੰਧਨ ਦੇ 70 ਪ੍ਰਤੀਸ਼ਤ ਫੰਡ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਜਾਰੀ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਵਲੋ 30 ਪ੍ਰਤੀਸ਼ਤ ਫੰਡ 15ਵੇ ਕਮਿਸ਼ਨ ਵਿੱਚੋ ਪਾਏ ਜਾਣੇ ਹਨ ਅਤੇ ਬਾਕੀ ਰਹਿੰਦੇ ਫੰਡ ਮਨਰੇਗਾ ਅਤੇ ਹੋਰ ਗ੍ਰਾਮ ਪੰਚਾਇਤ ਫੰਡਾਂ ਵਿੱਚੋ ਲਏ ਜਾ ਸਕਦੇ ਹਨ। ਉਪਰੋਕਤ ਕੰਮ ਸਬੰਧਿਤ ਬਲਾਕ ਵਿਕਾਸ ਅਤੇ ਪੰਚਇਤ ਅਫਸਰ ਅਤੇ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਲੋ ਮੁਕੰਮਲ ਕਰਵਾਏ ਜਾ ਰਹੇ ਹਨ ਅਤੇ ਪ੍ਰਗਤੀ ਅਧੀਨ ਹਨ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਮੌਕੇ ‘ਤੇ ਹਾਜ਼ਰ ਪੰਚਾਇਤਾਂ ਨੂੰ ਉਕਤ ਕੰਮਾ ਨੂੰ ਤੁਰੰਤ ਮੁਕੰਮਲ ਕਰਵਾਉਣ ਲਈ ਕਿਹਾ ਅਤੇ ਪਿੰਡਾਂ ਦੇ ਸੰਪੂਰਨ ਵਿਕਾਸ ਲਈ ਪਿੰਡ ਪੱਧਰ, ਬਲਾਕ ਪੱਧਰ, ਹਲਕਾ ਪੱਧਰ ਤੇ ਲਗਾਏ ਗਏ ਮੋਹਤਬਰਾਂ ਨੂੰ ਸਬੰਧਤ ਵਿਭਾਗਾਂ ਨੂੰ ਸੰਪੂਰਨ ਸਹਿਯੋਗ ਦੇਣ ਲਈ ਕਿਹਾ ਗਿਆ ਤਾਂ ਜੋ ਜਿਲ੍ਹਾ ਤਰਨ ਤਾਰਨ ਦੇ ਪਿੰਡਾ ਨੂੰ ਓ. ਡੀ. ਐਫ਼ ਪਲੱਸ ਮਾਡਲ ਸ਼੍ਰੇਣੀ ਦੇ ਪਿੰਡ ਬਣਾਇਆ ਜਾ ਸਕੇ।
ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸ਼੍ਰੀ ਤਰਲੋਚਨ ਸਿੰਘ ਜੇ. ਈ, ਸ਼੍ਰੀ ਪਵਨ ਕੁਮਾਰ ਜੇ. ਈ , ਸਰਪੰਚ, ਪੰਚ, ਅਤੇ ਹੋਰ ਮੋਹਤਬਰ ਹਾਜ਼ਰ ਸਨ।