Total views : 5505277
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜੀਏਟ ਸਕੂਲ ਫ਼ਾਰ ਗਰਲਜ਼ ਵੱਲੋਂ ‘ਵਰਲਡ ਐਨਵਾਇਰਨਮੈਂਟ ਡੇ’ ਮੌਕੇ ਪੇਂਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਪਲੱਸ ਵੰਨ ਅਤੇ ਪਲੱਸ ਟੂ ਦੀਆਂ ਲਗਭਗ 50 ਵਿਿਦਆਰਥਣਾਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰਤੀਯੋਗਿਤਾ ‘ਚ ਹਿੱਸਾ ਲਿਆ।
ਵਿਿਦਆਰਥਣਾਂ ਨੇ ਵਾਤਾਵਰਣ ਦੀ ਮਹੱਤਤਾ ਅਤੇ ਬਚਾਓ ਲਈ ਜਾਗਰੁਕਤਾ ਫੈਲਾਉਣ ਲਈ ਪੇਂਟਿੰਗਾਂ ਅਤੇ ਪੋਸਟਰ ਬਣਾਏ।ਵੈਸ਼ਵੀ ਭਾਰਦਵਾਜ (ਪਲੱਸ ਵੰਨ, ਆਰਟਸ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਰੀਆ ਡੋਗਰਾ (ਪਲੱਸ ਵੰਨ, ਕਾਮਰਸ) ਨੇ ਦੂਜਾ ਸਥਾਨ ਅਤੇ ਅਰਪੀਤਾ ਤੇ ਭਵਯਾ ਪਾਠਕ (ਪਲੱਸ ਵੰਨ, ਆਰਟਸ) ਨੇ ਤੀਜਾ ਸਥਾਨ ਹਾਸਲ ਕੀਤਾ। ਹਰਸ਼ੀਤਾ ਗੁਪਤਾ ਅਤੇ ਸਨੇਹਾ ਕੁਮਾਰੀ (ਪਲੱਸ ਟੂ) ਨੂੰ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਵਿਿਦਆਰਥਣਾਂ ਨਾਲ ਹਰੇ-ਭਰੇ ਵਾਤਾਵਰਣ ਅਤੇ ਕੁਦਰਤ ਦੀ ਸੰਭਾਲ ਬਾਰੇ ਗੱਲ ਕਰਦਿਆਂ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵਾਂ ‘ਤੇ ਵੀ ਚਾਨਣਾ ਪਾਇਆ।ਇਸ ਪ੍ਰਤੀਯੋਗਿਤਾ ਮੌਕੇ ਡਾ. ਸ਼ੈਲੀ ਜੱਗੀ ਅਤੇ ਪ੍ਰੋ. ਅਨੁਰਾਗ ਗੁਪਤਾ, ਕਨਵੀਨਰ ਜਦਕਿ ਪ੍ਰੋ. ਸ਼ਿਫਾਲੀ ਜੌਹਰ ਅਤੇ ਮਿਸਟਰ ਅਸ਼ੋਕ ਮਲਹੋਤਰਾ, ਕੋ-ਆਰਡੀਨੇਟਰ ਵਜੋਂ ਮੋਜੂਦ ਸਨ।