ਅਪਰੇਸ਼ਨ “ਸਬ ਫੜੇ ਜਾਣਗੇ” ਅਧੀਨ ਤਰਨ ਤਾਰਨ ‘ਚ ਪੁਲਿਸ ਨੇ ਲੁਟੇਰਾ ਗਿਰੋਹ ਦੇ 11 ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ ‘ਚ ਹੋਈ ਲੁੱਟ ਖੋਹ ਦੇ ਮਾਲ ਦੀ ਬਰਾਮਦਗੀ

4674132
Total views : 5505105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਜ਼ਿਲ੍ਹਾ ਤਰਨ ਤਾਰਨ ਵਿਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਸਪੈਸ਼ਲ ਅਪਰੇਸ਼ਨ ‘ਸਬ ਫੜੇ ਜਾਣਗੇ” ਚਲਾਇਆ ਗਿਆ ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਅਧੀਨ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਅਰੁਣ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ ਸਬ- ਡਵੀਜਨ ਗੋਇੰਦਵਾਲ ਸਾਹਿਬ ਜੇਰ ਸਰਕਰਦਗੀ ਇਹਨਾਂ ਟੀਮਾਂ ਵੱਲੋਂ ਥੋੜ੍ਹੇ ਸਮੇਂ ਵਿਚ ਹੀ ਲੁੱਟ ਖੋਹ ਕਰਨ ਵਾਲੇ ਤਿੰਨ ਵੱਡੇ ਗੈਂਗਾਂ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿਚ ਬਰਾਮਦਗੀ ਕੀਤੀ ਗਈ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਨੇ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫ਼ਸਰ ਐਸ.ਆਈ ਵਿਨੋਦ ਕੁਮਾਰ ਦੀ ਟੀਮ ਵੱਲੋਂ ਦੋਸ਼ੀ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਚੋਹਲਾ ਸਾਹਿਬ,ਜਗਜੀਤ ਸਿੰਘ ਉਰਫ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ, ਗੁਰਬਿੰਦਰ ਸਿੰਘ ਉਰਫ ਗਿੰਦਰ ਪੁੱਤਰ ਭਗਵੰਤ ਸਿੰਘ ਵਾਸੀ ਸੰਗਤਪੁਰਾ, ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ ਮੋਹਨਪੁਰ ਪ੍ਰਭਦੀਪ ਸਿੰਘ ਪੁੱਤਰ ਲਾਲੀ ਵਾਸੀ ਚੋਹਲਾ ਸਾਹਿਬ ਹਾਲ ਵਾਸੀ ਬਰਵਾਲਾ.ਹਰਸ਼ ਪੁੱਤਰ ਨਾ-ਮਾਲੂਮ ਵਾਸੀ ਨਵਾਂਸ਼ਹਿਰ,

ਹਰਸਿਮਰਨ ਸਿੰਘ ਪੁੱਤਰ ਨਾ-ਮਾਲੂਮ ਵਾਸੀ ਚੋਹਲਾ ਸਾਹਿਬ ਅਤੇ ਮਨਪ੍ਰੀਤ ਸਿੰਘ ਪੁੱਤਰ ਨਾ-ਮਾਲੂਮ ਵਾਸੀ ਨੌਸ਼ਿਹਰਾ ਪੰਨੂਆਂ ਦੇ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਅਤੇ ਹੋਰ ਜਿਲਿਆਂ ਵਿੱਚ ਲੁੱਟਾਂ, ਖੋਹਾ,ਡਾਕੇ ਮਾਰਨ ਅਤੇ ਨਸ਼ੇ ਦੇ ਕਾਰੋਬਾਰ ਕਰਨ ਦੇ ਨਾਲ-ਨਾਲ ਪਿਸਤੌਲ ਅਤੇ ਦਾਤਰਾਂ ਦੀ ਨੋਕ ਤੇ ਮੋਟਰਸਾਈਕਲ ਮੋਬਾਇਲ ਅਤੇ ਨਗਦੀ ਖੋਹਦੇਂ ਹਨ,ਪਰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਚੋਹਲਾ ਸਾਹਿਬ,ਜਗਜੀਤ ਸਿੰਘ ਉਰਫ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ, ਗੁਰਬਿੰਦਰ ਸਿੰਘ ਉਰਫ ਗਿੰਦਰ ਪੁੱਤਰ ਭਗਵੰਤ ਸਿੰਘ ਵਾਸੀ ਸੰਗਤਪੁਰਾ,ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ (ਮੋਹਨਪੁਰ) ਅਤੇ ਮੁਹੱਬਤ ਪੁੱਤਰ ਪੂਰਨ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਦੇ 5 ਮੋਟਰਸਾਈਕਲ, 2 ਦੇਸੀ ਪਿਸਟਲ, 1 ਬਰੇਟਾ ਇਟਲੀ ਖੇਡ ਪਿਸਟਲ, 5 ਮੈਗਜ਼ੀਨ, 12 ਰੌਂਦ ਜਿੰਦਾ ਅਤੇ 12 ਖੋਹ ਸ਼ੁਦਾ ਮੋਬਾਇਲ ਬ੍ਰਾਮਦ ਕਰਕੇ ਮੁਕੱਦਮਾ ਨੰਬਰ 41 ਮਿਤੀ 02.06.2023 ਜੁਰਮ 399,402-ਭ.ਦ.ਸ 21,25,29-ਐਨ.ਡੀ.ਪੀ.ਐਸ.ਐਕਟ 25,54,59-ਅਸਲਾ ਐਕਟ ਥਾਣਾ ਚੋਹਲਾ ਸਾਹਿਬ ਦਰਜ ਰਜਿਸ਼ਟਰ ਕੀਤਾ ਗਿਆ।ਇਹਨਾਂ ਦੋਸ਼ੀਆਂ ਵੱਲੋਂ ਪਿਛਲੇ 2 ਮਹੀਨੇ ਵਿੱਚ ਹੁਣ ਤੱਕ ਖੋਹ ਦੀਆਂ ਕਰੀਬ 45 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

ਅਤੇ ਇਸੇ ਤਹਿਤ ਹੀ ਥਾਣਾ ਗੋਇੰਦਵਾਲ ਸਾਹਿਬ ਦੇ ਮੁੱਖ ਅਫ਼ਸਰ ਇੰਸਪੈਕਟਰ ਰਜਿੰਦਰ ਸਿੰਘ ਦੀ ਟੀਮ ਵੱਲੋਂ ਦੋਸ਼ੀ ਸਨੀ ਸ਼ਰਮਾ ਉਰਫ ਉਦੈ ਪੁੱਤਰ ਨਰਿੰਦਰ ਕੁਮਾਰ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਗੋਕਲਪੁਰਾ ਤਰਨ ਤਾਰਨ,ਰੋਹਿਤ ਉਰਫ ਬੱਬੂ ਪੁੱਤਰ ਸੋਨੂੰ ਵਾਸੀ ਜਸਵੰਤ ਸਿੰਘ ਮੁਹੱਲਾ ਤਰਨ ਤਾਰਨ,ਸੌਰਵ ਵਾਸੀ ਨੇੜੈ ਧੋੜਾ ਚੌਂਕੀ ਤਰਨ ਤਾਰਨ,ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਕਿੱਕਰ ਪੀਰ ਤਰਨ ਤਾਰਨ,ਤਲਵਿੰਦਰ ਸਿੰਘ ਉਰਫ ਤਿੰਤੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਮਨਦੀਪ ਸਿੰਘ ਉਰਫ ਮੰਨੂੰ ਪੁੱਤਰ ਸਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ

ਅਰਜਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਡਾਕਖਾਨੇ ਵਾਲੀ ਗੋਇੰਦਵਾਲ ਸਾਹਿਬ ਅਤੇ 5/7 ਹੋਰ ਅਣਪਛਾਤੇ ਵਿਆਕਤੀਆਂ ਵੱਲੋਂ ਬਣਾਏ ਇੱਕ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਅਤੇ ਹੋਰ ਜ਼ਿਲ੍ਹਿਆਂ ਵਿਚ ਲੁੱਟਾਂ, ਖੋਹਾ, ਡਾਕੇ ਮਾਰਨ ਅਤੇ ਪਿਸਤੌਲ ਅਤੇ ਦਾਤਰਾਂ ਦੀ ਨੋਕ ਤੇ ਮੋਟਰਸਾਈਕਲ ਮੋਬਾਇਲ ਅਤੇ ਨਗਦੀ ਖੋਹਦੇਂ ਹਨ, ਪਰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਸਨੀ ਸ਼ਰਮਾ ਉਰਫ ਉਦੈ ਪੁੱਤਰ ਨਰਿੰਦਰ ਕੁਮਾਰ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਗੋਕਲਪੁਰਾ ਤਰਨ ਤਾਰਨ,ਰੋਹਿਤ ਉਰਫ ਬੱਬੂ ਪੁੱਤਰ ਸੋਨੂੰ ਵਾਸੀ ਜਸਵੰਤ ਸਿੰਘ ਮੁਹੱਲਾ ਤਰਨ ਤਾਰਨ,ਤਲਵਿੰਦਰ ਸਿੰਘ ਉਰਫ ਤਿੰਤੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਅਤੇ ਮਨਦੀਪ ਸਿੰਘ ਉਰਫ ਮੰਨੂੰ ਪੁੱਤਰ ਸਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜੋ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਦੇ 3 ਮੋਬਾਇਲ ਫੋਨ,1 ਮੋਟਰਸਾਈਕਲ ਅਪਾਚੀ,1 ਮੋਟਰਸਾਈਕਲ ਹੀਰੋ ਸਪਲੈਂਡਰ,1 ਪਿਸਟਲ 32 ਬੋਰ ਸਮੇਤ 8 ਰੌਂਦ,2 ਕਿਰਪਾਨਾਂ ਅਤੇ 1 ਦਾਤਰ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਜੋ ਇਹਨਾਂ ਦੋਸ਼ੀਆਂ ਵੱਲੋਂ ਹੁਣ ਤੱਕ ਖੋਹ ਦੀਆਂ ਕਰੀਬ 35 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਅਤੇ ਇਸੇ ਤਹਿਤ ਹੀ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਐਸ.ਆਈ ਸੁਨੀਤਾ ਰਾਣੀ ਦੀ ਟੀਮ ਵੱਲੋਂ ਥਾਣਾ ਹਰੀਕੇ ਵਿੱਚ ਮੁਕੱਦਮਾ ਨੰਬਰ 39 ਮਿਤੀ 14.5.23 ਜੁਰਮ 454,380-ਭ.ਦ.ਸ ਥਾਣਾ ਹਰੀਕੇ ਨੂੰ ਟਰੇਸ ਕੀਤਾ ਗਿਆ।ਜਿਸ ਵਿੱਚ ਨਾ-ਮਾਲੂਮ ਦੋਸ਼ੀਆਂ ਵੱਲੋਂ ਤੇਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਿਨਮਾ ਵਾਲੀ ਗਲੀ ਹਰੀਕੇ ਦੇ ਘਰ ਵਿੱਚ ਦਿਨ ਸਮੇਂ ਦਾਖਲ ਹੋ ਕੇ 13 ਲੱਖ ਨਗਦੀ, 695 ਗ੍ਰਾਮ ਸੋਨੇ ਦੇ ਗਹਿਣੇ ਅਤੇ ਇੱਕ ਪਿਸਟਲ 32 ਬੋਰ ਚੋਰੀ ਕਰਕੇ ਲੈ ਗਏ ਸਨ।ਜਿਸ ਤੇ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਤਫਤੀਸ਼ ਦੌਰਾਨ 2 ਦੋਸ਼ੀਆਂ ਅਮਨ ਪੁੱਤਰ ਕਾਲਾ ਰਾਮ ਵਾਸੀ ਨੂਰੀ ਮੁਹੱਲਾ ਭਗਤਾਂ ਵਾਲਾ ਅੰਮ੍ਰਿਤਸਰ ਅਤੇ ਵਿਜੇ ਉਰਫ ਘੀਸ਼ੋ ਪੁੱਤਰ ਮੰਨਾ ਸਿੰਘ ਵਾਸੀ ਨੂਰੀ ਮੁਹੱਲਾ ਭਗਤਾਂ ਵਾਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 57 ਗ੍ਰਾਮ ਸੋਨਾ, 2 ਲੱਖ ਨਗਦੀ ਅਤੇ ਇੱਕ ਪਿਸ਼ਟਲ 32 ਬੋਰ ਬ੍ਰਾਮਦ ਕੀਤਾ ਗਿਆਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

Share this News