





Total views : 5895782







Total views : 5895782ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜਗਰਾਓਂ /ਬੀ.ਐਨ.ਈ ਬਿਊਰੋ
ਚੋਰੀ ਹੋਏ ਇਕ ਆਟੋ ਦੀ ਬਰਾਮਦਗੀ ਬਦਲੇ ਗਰੀਬ ਆਟੋ ਮਾਲਕ ਤੋਂ ਰਿਸ਼ਵਤ ਮੰਗਣ ‘ਤੇ ਕਸਬਾ ਹਲਵਾਰਾ ਦੇ ਬੱਸ ਸਟੈਂਡ ‘ਤੇ ਸ਼ਰੇਆਮ ਜਨਤਾ ਨੇ ਸਟਿੰਗ ਆਪ੍ਰੇਸ਼ਨ ਰਾਹੀਂ ਥਾਣੇਦਾਰ ਨੂੰ ਵੱਢੀ ਲੈਂਦੇ ਫੜਿਆ। ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਹਲਵਾਰਾ ਦੇ ਇਕ ਆਟੋ ਮਾਲਕ ਦਾ ਆਟੋ ਚੋਰੀ ਹੋ ਗਿਆ। ਦੋ ਸਾਲ ਤਕ ਆਟੋ ਚੋਰ ਦਾ ਕੁਝ ਪਤਾ ਨਾ ਲੱਗਾ। ਆਖਿਰਕਾਰ ਆਟੋ ਮਾਲਕ ਨੇ ਜਦੋਜਹਿਦ ਕਰਦੇ ਹੋਏ ਆਟੋ ਚੋਰੀ ਕਰਨ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ। ਪਤਾ ਲਗਾਉਣ ਤੋਂ ਬਾਅਦ ਉਹ ਕਾਰਵਾਈ ਲਈ ਥਾਣਾ ਸੁਧਾਰ ਪਹੁੰਚਿਆ।
ਜਿੱਥੇ ਉਸ ਨੂੰ ਥਾਣੇਦਾਰ ਗੁਰਮੀਤ ਸਿੰਘ ਮਿਲਿਆ।ਥਾਣੇਦਾਰ ਗੁਰਮੀਤ ਸਿੰਘ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਆਟੋ ਬਰਾਮਦ ਕਰ ਕੇ ਥਾਣੇ ਖੜ੍ਹਾ ਕਰ ਲਿਆ। ਆਟੋ ਮਾਲਕ ਨੂੰ ਆਟੋ ਦੇਣ ਬਦਲੇ ਉਸ ਨੇ ਪਹਿਲੇ ਦਿਨ ਤਿੰਨ ਹਜ਼ਾਰ ਰੁਪਏ ਰਿਸ਼ਵਤ ਲਈ ਤੇ ਨਾਲ ਹੀ ਹੋਰ ਤਿੰਨ ਹਜ਼ਾਰ ਰੁਪਏ ਦੀ ਡਿਮਾਂਡ ਕੀਤੀ। ਡਿਮਾਂਡ ਪੂਰੀ ਹੋਣ ‘ਤੇ ਆਟੋ ਦੇਣ ਦੀ ਗੱਲ ਕਹੀ। ਇਸ ‘ਤੇ ਆਟੋ ਮਾਲਕ ਨੇ ਸਮਾਜ ਸੇਵੀ ਨੌਜਵਾਨ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ। ਸੁਖਵਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਤਿਆਰ ਕੀਤੀ ਰਣਨੀਤੀ ਅਨੁਸਾਰ ਆਟੋ ਮਾਲਕ ਨੇ ਥਾਣੇਦਾਰ ਗੁਰਮੀਤ ਸਿੰਘ ਨੂੰ ਹਲਵਾਰਾ ਅੱਡੇ ‘ਤੇ ਰਿਸ਼ਵਤ ਦੀ ਰਕਮ ਲੈ ਜਾਣ ਲਈ ਬੁਲਾ ਲਿਆ
ਥਾਣੇਦਾਰ ਆਟੋ ਮਾਲਕ ਦਾ ਫੋਨ ਆਉਂਦੇ ਹੀ ਆਪਣੀ ਕਾਰ ਲੈ ਕੇ ਉੱਥੇ ਪਹੁੰਚ ਗਿਆ। ਉਸ ਨੇ ਜਿਉਂ ਹੀ ਆਟੋ ਮਾਲਕ ਤੋਂ ਵੱਢੀ ਦੀ ਰਕਮ ਫੜੀ, ਨੌਜਵਾਨ ਸੁਖਵਿੰਦਰ ਸਿੰਘ ਸਮੇਤ ਲੋਕਾਂ ਨੇ ਥਾਣੇਦਾਰ ਨੂੰ ਘੇਰ ਲਿਆ। ਲੋਕਾਂ ਦੇ ਇਕੱਠ ਨੇ ਥਾਣੇਦਾਰ ਵੱਲੋਂ ਲਈ ਵੱਡੀ ਦੀ ਰਕਮ ਕੈਮਰੇ ਸਾਹਮਣੇ ਵਾਪਸ ਕਰਵਾਈ। ਇਸ ਮਾਮਲੇ ਵਿੱਚ ਡੀਐੱਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਥਾਣੇਦਾਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।