ਫ਼ਸਲੀ ਵਿਭਿੰਨਤਾ ਸਕੀਮ ਅਧੀਨ ਮੂਲ ਅਨਾਜਾਂ ਦੀ ਖੇਤੀ ਰਾਹੀ ਔਰਤਾਂ ਦੇ ਸ਼ਸ਼ਤਰੀਕਰਨ ਸਬੰਧੀ ਕੈਂਪ ਦਾ ਦੂਜਾ ਸ਼ੈਸ਼ਨ ਲਗਾਇਆ-ਮਲਵਿੰਦਰ ਢਿੱਲੋਂ

4677160
Total views : 5509751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਸਿਹਤ, ਖੁਰਾਕ, ਖੇਤੀ ਅਤੇ ਮਿੱਟੀ ਦਾ ਗੂੜ੍ਹਾ ਸਬੰਧ – ਯਾਦਵਿੰਦਰ ਸਿੰਘ

ਖਡੂਰ ਸਾਹਿਬ /ਬੱਬੂ ਬੰਡਾਲਾ

ਫ਼ਸਲੀ ਵਿਭਿੰਨਤਾ ਸਕੀਮ ਅਧੀਨ ਮੂਲ ਅਨਾਜਾਂ ਦੀ ਖੇਤੀ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਮੀਆਂਵਿੰਡ ਵਿਖੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ 60 ਫਿਰ ਲੱਗਭੱਗ ਆਸ਼ਾ ਵਰਕਰਾਂ ਅਤੇ ਆਸ਼ਾ ਫਸੀਲੀਟੇਟਰਾਂ ਨੇ ਨੇ ਹਿੱਸਾ ਲਿਆ। ਕੈਂਪ ਦਾ ਮੁੱਖ ਉਦੇਸ਼ ਔਰਤਾਂ ਨੂੰ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਅਫ਼ਸਰ ਮਲਵਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਨਾਲ ਗੱਲਬਾਤ ਨੇ ਦੱਸਿਆ ਕਿ ਕੀ ਕਮਿਸ਼ਨਰ ਤਰਨਤਾਰਨ ਡਾਕਟਰ ਰਿਸ਼ੀਪਾਲ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਸੁਰਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖਡੂਰ ਸਾਹਿਬ ਵਿੱਚ ਸੀ ਡੀ ਪੀ ਸਕੀਮ ਅਧੀਨ ਵੱਖ-ਵੱਖ ਵਿਸ਼ਿਆਂ ਉੱਪਰ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਮੂਲ ਅਨਾਜ ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ, ਉਨ੍ਹਾਂ ਨੇ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਅਫ਼ਰੀਕਾ ਅਤੇ ਏਸ਼ੀਆ ਖ਼ਾਸ ਕਰ ਕੇ ਭਾਰਤ ਦੇ ਲੋਕ ਪ੍ਰੋਟੀਨ ਅਤੇ ਊਰਜਾ ਦੀ ਪੂਰਤੀ ਵਾਸਤੇ ਮੂਲ ਅਨਾਜਾਂ ਦੀ ਵਰਤੋਂ ਕਰਦੇ ਸਨ ਪਰ ਸਮੇਂ ਦੇ ਨਾਲ-ਨਾਲ ਮੂਲ ਅਨਾਜਾਂ ਦੀ ਵਰਤੋਂ ਘਟ ਗਈ ਅਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ। ਹੁਣ ਲੋੜ ਹੈ ਸਾਨੁੰ ਦੁਬਾਰਾ ਸਾਡੀ ਖ਼ੁਰਾਕ ਵਿੱਚ ਮੂਲ ਅਨਾਜਾਂ ਨੂੰ ਸ਼ਾਮਲ ਕਰਨ ਲਈ ਕਿਹਾ ਕਿ ਹੈ ਰੇਸ਼ੇ ਨਾਲ ਭਰਪੂਰ ਹੁੰਦੇ ਹਨ ਅਤੇ ਖਣਿਜ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਹਨ।

 ਮੂਲ ਅਨਾਜਾਂ ਦੀ ਵਰਤੋਂ ਕਰਕੇ ਮੇਰੀ ਸ਼ੂਗਰ ਕੰਟਰੋਲ ਹੋਈ- ਰਵਿੰਦਰ ਕੌਰ


ਇਹਨਾਂ ਵਿੱਚ ਪ੍ਰੋਟੀਨ ,ਕੈਲਸ਼ੀਅਮ, ਮੈਗਨੀਸ਼ੀਅਮ ਦੀ ਮਾਤਰਾ ਆਮ ਅਨਾਜਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ । ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਦੱਸਿਆ ਕਿ ਅਸੀਂ ਆਪਣੇ ਨਿਜੀ ਸੁਆਰਥਾਂ ਕਰਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ । ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਅਤੇ ਅਸੀਂ ਬਹੁਤ ਜ਼ਿਆਦਾ ਬਿਮਾਰੀਆਂ ਦਾ ਪਿਛਲੇ ਕੁਝ ਸਮੇ ਤੋ ਸ਼ਿਕਾਰ ਵੀ ਹੋਏ ਹਨ । ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕੇ ਮੂਲ ਅਨਾਜ ਸਿਹਤ ਨੂੰ ਤੰਦਰੁਸਤ ਰੱਖਦੇ ਹਨ ।ਸਿਹਤ, ਖੁਰਾਕ, ਖੇਤੀ ਅਤੇ ਮਿੱਟੀ ਦਾ ਗੂੜ੍ਹਾ ਸਬੰਧ ਹੈ ਉਨ੍ਹਾਂ ਨੇ ਦੱਸਿਆ ਕਿ ਮੋਟੇ ਅਨਾਜਾਂ ਦਾ ਸਾਡੀ ਸਿਹਤ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮੋਟੇ ਅਨਾਜ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਹਨ ਜੋ ਕਿਸਾਨ ਦੀ ਆਮਦਨੀ ਦੇ ਵਾਧੇ ਨਾਲ ਕੁਦਰਤੀ ਸੋਮਿਆਂ ਨੂੰ ਬਚਾਉਂਦੇ ਹਨ। ਉਹਨਾਂ ਨੇ ਇਹਨਾਂ ਮੂਲ ਅਨਾਜਾਂ ਦੀ ਸਫਲ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਖੇਤੀਬਾੜੀ ਵਿਕਾਸ ਅਫਸਰ ਹਰਮਨਦੀਪ ਸਿੰਘ ਨੇ ਸਬਜੀਆਂ ਦੀ ਕਾਸ਼ਤ ਸਬੰਧੀ ਦਸਦੇ ਹੋਏ ਕਿਹਾ ਕਿ ਹਰ ਕਿਸਾਨ ਵੀਰ ਨੂੰ ਆਪਣੀਆਂ ਲੋੜਾਂ ਸਬੰਧੀ ਘਰ ਦੀ ਸਬਜੀ ਉਗਾਉਣੀ ਚਾਹੀਦੀ ਹੈ। ਸੁਖਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਔਰਤ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਜਸਪਾਲ ਸਿੰਘ, ਰੁਪਿੰਦਰਜੀਤ ਸਿੰਘ ਸਿਹਤ ਵਿਭਾਗ ਤੋਂ ਤਜਿੰਦਰ ਸਿੰਘ, ਕੁਲਜਿੰਦਰ ਕੌਰ, ਰਵਿੰਦਰ ਕੌਰ, ਗੁਰਸਰੂਪ ਕੌਰ ,ਜਸਬੀਰ ਕੌਰ ਸੁਖਜੀਤ ਕੌਰ , ਵੈਰੋਵਾਲ ਤੱਖਤੂ ਚੱਕ, ਮੀਆਂਵਿੰਡ ,ਖਡੂਰ ਸਾਹਿਬ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫਸੀਲੀਟੇਟਰ ਹਾਜ਼ਰ ਸਨ।

Share this News