Total views : 5509756
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖਡੂਰ ਸਾਹਿਬ/ ਰਣਜੀਤ ਸਿੰਘ ਰਾਣਾ ਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਨਯੋਗ ਸ੍ਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ੌਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝੇ ਤੌਰ ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਾਰੇ ਐਸ ਡੀ ਐਮ ਦਫ਼ਤਰ ਅੱਗੇ ਸਰਕਾਰ ਦੀਆਂ ਨਲਾਇਕੀਆਂ ਅਤੇ ਧੱਕੇਸ਼ਾਹੀਆਂ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਲੋਂ 20 ਮਾਰਚ ਦਿਨ ਸੋਮਵਾਰ ਨੂੰ ਐਸ.ਡੀ.ਐਮ ਦਫਤਰ ਖਡੂਰ ਸਾਹਿਬ ਦੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਇਸ ਧਰਨੇ-ਪ੍ਰਦਰਸ਼ਨ ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਦਲ ਦੇ ਵਰਕਰਾਂ, ਅਹੁਦੇਦਾਰਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਗੁਰੂਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਅਹਿਮ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਅਕਾਲੀ ਆਗੂ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਾਹਿਬਾਨ ਨੇ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ 20 ਮਾਰਚ ਨੂੰ ਹੋਣ ਵਾਲੇ ਸਰਕਾਰ ਦੇ ਵਿਰੁੱਧ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ।
20 ਮਾਰਚ ਨੂੰ ਸਰਕਾਰ ਵਿਰੁੱਧ ਹੋਣ ਵਾਲੇ ਧਰਨੇ ਸੰਬੰਧੀ ਕੀਤੀ ਮੀਟਿੰਗ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂਪੁਈ, ਜ਼ਿਲ੍ਹਾ ਤਰਨ ਤਾਰਨ ਤੋਂ ਯੂਥ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ, ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਸਟੇਜ ਸੈਕਟਰੀ ਦਲਬੀਰ ਸਿੰਘ ਜਹਾਂਗੀਰ, ਜ਼ਿਲ੍ਹਾ ਤਰਨ ਤਾਰਨ ਬਸਪਾ ਦੇ ਪ੍ਰਧਾਨ ਜਗਤਾਰ ਸਿੰਘ ਖਵਾਸਪੁਰ, ਜਨਰਲ ਸਕੱਤਰ ਹਰਦੇਵ ਸਿੰਘ ਨਾਗੋਕੇ, ਕੁਲਦੀਪ ਸਿੰਘ ਸਾਬਕਾ ਸਰਪੰਚ ਜਾਮਾਰਾਏ , ਸਤਿੰਦਰਪਾਲ ਸਿੰਘ ਮੱਲਮੋਹਰੀ, ਸੁਰਿੰਦਰ ਸਿੰਘ ਸ਼ਿੰਦਾ ਸਾਬਕਾ ਸਰਪੰਚ ਫਤਿਆਬਾਦ , ਸਾਬਕਾ ਡੀ ਐਸ ਪੀ ਰਤਨ ਸਿੰਘ ਪੱਖੋਕੇ, ਬਖਸ਼ੀਸ਼ ਸਿੰਘ ਡਿਆਲ, ਸੁਲੱਖਣ ਸਿੰਘ ਭੈਲ ਸਾਬਕਾ ਸਰਪੰਚ, ਜਥੇਦਾਰ ਸੰਮਾ ਸਿੰਘ ਭੈਲ , ਚੰਦ ਸਿੰਘ ਸਾਬਕਾ ਸਰਪੰਚ ਭੈਲ , ਕਾਬਲ ਸਿੰਘ ਭੈਲ, ਦਿਲਬਾਗ ਸਿੰਘ ਸਾਬਕਾ ਸਰਪੰਚ ਕਾਹਲਵਾਂ, ਕੁਲਦੀਪ ਸਿੰਘ ਸਾਬਕਾ ਸਰਪੰਚ ਗੋਇੰਦਵਾਲ, ਰਣਜੀਤ ਸਿੰਘ ਪੱਪੂ ਖਡੂਰ ਸਾਹਿਬ, ਪ੍ਰਧਾਨ ਪ੍ਰੇਮ ਸਿੰਘ ਪੰਨੂ ਗੋਇੰਦਵਾਲ , ਹਰਪ੍ਰੀਤ ਸਿੰਘ ਮਿੰਨਾ ਗੋਇੰਦਵਾਲ , ਜਥੇਦਾਰ ਗਿਅਾਨ ਸਿੰਘ ਸਹਿਬਾਜ਼ਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਜਗਤਾਰ ਸਿੰਘ ਧੁੰਦਾ ਸਾਬਕਾ ਸਰਪੰਚ , ਪੁੰਨਾ ਸਿੰਘ ਹੰਸਾਵਾਲਾ, ਅਮਰੀਕ ਸਿੰਘ ਚੋਹਲਾ ਸਾਹਿਬ ਸਰਪੰਚ, ਜਤਿੰਦਰ ਸਿੰਘ ਚੋਹਲਾ ਸਾਹਿਬ, ਸੁਰਿੰਦਰ ਸਿੰਘ ਢੋਟੀਆਂ ਗੋਇੰਦਵਾਲ, ਸੁਰਜਣ ਸਿੰਘ ਗੋਇੰਦਵਾਲ, ਮੱਖਣ ਸਿੰਘ ਢੋਟੀ ਗੋਇੰਦਵਾਲ, ਗੁਰਮੀਤ ਸਿੰਘ ਪ੍ਰਧਾਨ ਗੋਇੰਦਵਾਲ, ਸਾਬਕਾ ਸਰਪੰਚ , ਸਰਪੰਚ ਰਣਜੀਤ ਸਿੰਘ ਰਾਣਾ ਮੰਮਣਕੇ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੁਲਾਲੀਪਰ, ਸਾਬਕਾ ਸਰਪੰਚ ਦਿਲਬਾਗ ਸਿੰਘ ਗੁਲਾਲੀਪਰ, ਬਾਬਾ ਇੰਦਰਜੀਤ ਸਿੰਘ ਖੱਖ, ਸ੍ਰ ਮਨਜਿੰਦਰ ਸਿੰਘ ਸਰਪੰਚ ਭੋਈਆ, ਕੈਪਟਨ ਸੁੱਚਾ ਸਿੰਘ ਗੋਇੰਦਵਾਲ਼, ਗਿਆਨ ਸਿੰਘ ਸਾਬਕਾ ਸਰਪੰਚ ਗੋਇੰਦਵਾਲ, ਕੁਲਦੀਪ ਸਿੰਘ ਪੰਚ ਫਤਿਆਬਾਦ, ਨੰਬਰਦਾਰ ਸੰਤੋਖ ਸਿੰਘ ਫਤਿਆਬਾਦ, ਸਤਨਾਮ ਸਿੰਘ ਸੱਤਾ ਕਰਮੂਵਾਲਾ, ਜਗਰੂਪ ਸਿੰਘ ਪ੍ਰਧਾਨ ਪੱਖੋਪੁਰਾ , ਹੀਰਾ ਸਿੰਘ ਲੁਹਾਰ, ਦਵਿੰਦਰ ਸਿੰਘ ਸਰਪੰਚ ਵਰ੍ਹਿਆਂ ਪੁਰਾਣੇ, ਸਰਵਨ ਸਿੰਘ ਕੰਗ ਠੇਕੇਦਾਰ, ਅੰਗਰੇਜ ਸਰਪੰਚ ਫਤਿਆਬਾਦ, ਮਲਕੀਤ ਸਿੰਘ ਜੋਧਪੁਰ, ਮਨਜਿੰਦਰ ਸਿੰਘ ਮਿੰਟੂ ਛਾਪੜੀ ਸਾਹਿਬ, ਬਖਸ਼ੀਸ਼ ਸਿੰਘ ਛਾਪੜੀ ਸਾਹਿਬ, ਅਵਤਾਰ ਸਿੰਘ ਮੈਂਬਰ ਪੰਚਾਇਤ ਦੁਲਚੀਪੁਰ , ਗੁਰਜੰਟ ਸਿੰਘ ਦੁਲਚੀਪੁਰ , ਅਵਤਾਰ ਸਿੰਘ ਪੰਚ ਰੇਮੰਡ ਚੋਹਲਾ ਸਾਹਿਬ, ਸਰਵਨ ਸਿੰਘ ਸ਼ੇਖ, ਬਿਕਰਮਜੀਤ ਸਿੰਘ ਸ਼ੇਖ, ਗੁਰਲਾਲ ਸਿੰਘ, ਲਵਜੀਤ ਸਿੰਘ, ਦਲਬਾਗ ਸਿੰਘ ਸਾਬਕਾ ਸਰਪੰਚ ਜਾਤੀ ਉੱਮਰਾ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ ।