ਖ਼ਾਲਸਾ ਕਾਲਜ ਵੂਮੈਨ ਵਿਖੇ ‘ਨਾਰੀ ਸਸ਼ਕਤੀਕਰਨ’ ਵਿਸ਼ੇ ’ਤੇ 2 ਰੋਜ਼ਾ ਸੈਮੀਨਾਰ ਕਰਵਾਇਆ ਗਿਆ

4677159
Total views : 5509750

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ,/ਗੁਰਨਾਮ ਸਿੰਘ ਲਾਲੀ

-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਆਈ. ਸੀ. ਐਸ. ਐਸ. ਆਰ. ਦੇ ਸਹਿਯੋਗ ਨਾਲ ਲਿੰਗਕ ਸਮਾਨਤਾ ਅਤੇ ਨਾਰੀ ਸਸ਼ਕਤੀਕਰਨ : ਚੁਣੌਤੀਆਂਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਆਰੰਭ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਸ਼ਮਾਂ ਰੌਸ਼ਨ ਦੀ ਰਸਮ ਨਾਲ ਕੀਤਾ ਗਿਆ।ਇਸ ਮੌਕੇ ਸ: ਛੀਨਾ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੱਤੀਉੱਥੇ ਨਾਲ ਹੀ ਸਮੂਹ ਵਿਦਿਆਰਥਣਾਂ ਨੂੰ ਔਰਤ ਧਿਰ ਦੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਔਰਤ ਸਮਾਜ ਦਾ ਧੁਰਾ ਹੈ ਸੋ ਸਮਾਜ ਦਾ ਵਿਕਾਸ ਔਰਤ ਦੇ ਵਿਕਾਸ ਤੇ ਹੀ ਨਿਰਭਰ ਹੈ। ਇਸ ਤੋਂ ਪਹਿਲਾਂ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਦਵਾਨਾਂ ਨੂੰ ਪੌਦੇ ਭੇਂਟ ਕਰ ਕੇ ਰਸਮੀ ਸਵਾਗਤ ਕੀਤਾ।ਇਸ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਸਰਬਜੀਤ ਕੌਰ ਸੋਹਲ (ਪ੍ਰਧਾਨਪੰਜਾਬ ਸਾਹਿਤ ਅਕਾਦਮੀਚੰਡੀਗੜ੍ਹ) ਨੇ ਔਰਤ ਦੇ ਸਮਾਜਕ ਰੋਲ ਨੂੰ ਇਤਿਹਾਸਕ ਕੋਣ ਤੋਂ ਵਿਚਾਰਦਿਆਂ ਵਰਤਮਾਨ ਸਮੇਂ ਦੀ ਤਸਵੀਰ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਵਿਚੋਂ ਹੀ ਮੰਜ਼ਿਲ ਦਾ ਰਸਤਾ ਸਾਫ਼ ਹੁੰਦਾ ਹੈ। ਸੋ ਸਮੁੱਚੇ ਔਰਤ ਵਰਗ ਦਾ ਅਧੀਨਗੀ ਵਾਲੇ ਜੂਲੇ ਤੋਂ ਬਾਹਰ ਨਿਕਲ ਕੇ ਅੱਜ ਆਤਮ ਨਿਰਭਰ ਜ਼ਿੰਦਗੀ ਦੇ ਮਾਲਕ ਬਣਨ ਤੱਕ ਦਾ ਸਫ਼ਰ ਆਪਣੇ-ਆਪ ਵਿਚ ਹੀ ਔਰਤ ਦੇ ਸਮਾਜਕ ਵਿਕਾਸ ਦਾ ਸਬੂਤ ਹੈ।

ਔਰਤ ਸਮਾਜ ਦਾ ਧੁਰਾ, ਸਮਾਜ ਦਾ ਵਿਕਾਸ ਔਰਤ ਦੇ ਵਿਕਾਸ ’ਤੇ ਹੀ ਨਿਰਭਰ : ਛੀਨਾ

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਗੱਲ ਕਰਦਿਆਂ ਕਿਹਾ ਕਿ ਨਾਰੀ ਸਸ਼ਕਤੀਕਰਨ ਤੱਕ ਪਹੁੰਚ ਕਰਨਾ ਨਾਰੀ ਚੇਤਨਾ ਉੱਪਰ ਨਿਰਭਰ ਹੈ। ਨਾਰੀ ਨੇ ਚੇਤਨਾ ਦੀ ਪੱਧਰ ਤੇ ਵਿਕਸਿਤ ਹੋ ਕੇ ਅੱਜ ਸਮਾਜਕਆਰਥਿਕਧਾਰਮਿਕ ਤੇ ਰਾਜਨੀਤਿਕ ਖੇਤਰ ਵਿਚ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ। ਅਜਿਹੀ ਸਥਿਤੀ ਨਾਰੀ ਦੇ ਰੌਸ਼ਨ ਭਵਿੱਖ ਵੱਲ ਇਸ਼ਾਰਾ ਹੈ।ਸੈਮੀਨਾਰ ਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਵਨੀਤਾ (ਕਨਵੀਨਰਪੰਜਾਬੀ ਸਲਾਹਕਾਰ ਬੋਰਡਸਾਹਿਤ ਅਕਾਦਮੀਨਵੀਂ ਦਿੱਲੀ) ਨੇ ਦੱਸਿਆ ਕਿ ਲਿੰਗਕ ਵਿਤਕਰਾ ਅੱਜ ਨਾਰੀ ਦੇ ਵਿਕਾਸ ਦਾ ਅੜਿੱਕਾ ਨਹੀਂ ਰਿਹਾਕਿਉਂਕਿ ਨਾਰੀ ਆਪਣੇ ਅਬਲਾ ਰੂਪ ਵਿਚੋਂ ਨਿਕਲ ਕੇ ਸਬਲਾ ਰੂਪ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਨਾਲ ਹੀ ਉਨ੍ਹਾਂ ਨੇ ਨਾਰੀ ਦੇ ਸਮੁੱਚੇ ਇਤਿਹਾਸ ਨੂੰ ਪੁਨਰ-ਪਰਿਭਾਸ਼ਤ ਕੀਤਾ।

ਉਪਰੰਤ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਡਾ. ਰਚਨਾ (ਸਹਾਇਕ ਪ੍ਰੋਫ਼ੈਸਰਸਮਾਜ-ਸ਼ਾਸਤਰ ਵਿਭਾਗਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ)ਡਾ. ਸਰਬਜੀਤ ਸਿੰਘ ਮਾਨ (ਅਸਿਸਟੈਂਟ ਪ੍ਰੋਫ਼ੈਸਰਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀਕਪੂਰਥਲਾ)ਮਿਸਜ਼ ਨਵਜੋਤ ਕੌਰ ਚੱਬਾ (ਵਕੀਲਡਿਸਟ੍ਰਿਕਟ ਕੋਰਟਅੰਮ੍ਰਿਤਸਰ ਅਤੇ ਤਰਨਤਾਰਨ)ਡਾ. ਕੁਲਦੀਪ ਸਿੰਘ ਢਿੱਲੋਂ (ਸਹਾਇਕ ਪ੍ਰੋਫ਼ੈਸਰਪੰਜਾਬੀ ਅਧਿਐਨ ਵਿਭਾਗਖ਼ਾਲਸਾ ਕਾਲਜਅੰਮ੍ਰਿਤਸਰ)ਡਾ. ਤਜਿੰਦਰ ਕੌਰ (ਸਹਾਇਕ ਪ੍ਰੋਫ਼ੈਸਰਪੋਸਟ ਗ੍ਰੈਜੂਏਟ ਪੰਜਾਬੀ ਵਿਭਾਗਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜਲੁਧਿਆਣਾ)ਡਾ. ਪਰਮਜੀਤ ਕੌਰ (ਸਹਾਇਕ ਪ੍ਰੋਫ਼ੈਸਰਪੋਸਟ ਗ੍ਰੈਜੂਏਟ ਪੰਜਾਬੀ ਵਿਭਾਗਮਾਝਾ ਕਾਲਜ ਫ਼ਾਰ ਵਿਮਨਅੰਮ੍ਰਿਤਸਰ)ਡਾ. ਹਰਜੀਤ ਕੌਰ (ਸਹਾਇਕ ਪ੍ਰੋਫ਼ੈਸਰਪੰਜਾਬੀ ਅਧਿਐਨ ਵਿਭਾਗਖ਼ਾਲਸਾ ਕਾਲਜਅੰਮ੍ਰਿਤਸਰ)ਡਾ. ਪਵਨ ਕੁਮਾਰ (ਸਹਾਇਕ ਪ੍ਰੋਫ਼ੈਸਰਪੰਜਾਬੀ ਅਧਿਐਨ ਸਕੂਲਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ)ਮਿਸਜ਼ ਸਮਨਦੀਪ ਕੌਰ (ਸਹਾਇਕ ਪ੍ਰੋਫ਼ੈਸਰ ਤੇ ਮੁਖੀਅੰਗਰੇਜ਼ੀ ਵਿਭਾਗਖ਼ਾਲਸਾ ਕਾਲਜ ਫ਼ਾਰ ਵਿਮਨਅੰਮ੍ਰਿਤਸਰ)ਡਾ. ਸਰਘੀ (ਸਹਾਇਕ ਪ੍ਰੋਫ਼ੈਸਰ ਅਤੇ ਮੁਖੀਪੰਜਾਬੀ ਵਿਭਾਗਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ)ਅੰਮ੍ਰਿਤਸਰ)ਡਾ. ਹਰਮੀਤ ਕੌਰ (ਸਹਾਇਕ ਪ੍ਰੋਫ਼ੈਸਰ ਤੇ ਮੁਖੀਪੋਸਟ ਗ੍ਰੈਜੂਏਟ ਪੰਜਾਬੀ ਵਿਭਾਗਰਾਮਗੜ੍ਹੀਆ ਕਾਲਜਫਗਵਾੜਾ)ਡਾ. ਹਰਜਿੰਦਰ ਕੌਰ (ਸਹਾਇਕ ਪ੍ਰੋਫ਼ੈਸਰਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਹਿੰਦੂ ਕੰਨਿਆਂ ਮਹਾਵਿਦਿਆਲਾਧਾਰੀਵਾਲ)ਦੁਆਰਾ ਵਿਸ਼ੇ ਸੰਬੰਧਿਤ ਮੁੱਲਵਾਨ ਪਰਚੇ ਪੜ੍ਹੇ ਗਏ। ਇਨ੍ਹਾਂ ਸੈਸ਼ਨਾਂ ਦੌਰਾਨ ਡਾ. ਸੁਖਬੀਰ ਕੌਰ ਮਾਹਲਡਾ. ਮਨਜਿੰਦਰ ਸਿੰਘ (ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀਪੰਜਾਬੀ ਅਧਿਐਨ ਸਕੂਲਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ)ਡਾ. ਮੋਹਨਜੀਤ ਨਾਗਪਾਲ ਸੇਠੀ (ਸਾਬਕਾ ਪ੍ਰਿੰਸੀਪਲਸਰਕਾਰੀ ਕਾਲਜਅਜਨਾਲਾ) ਅਤੇ ਡਾ. ਪਰਮਜੀਤ ਸਿੰਘ ਢੀਂਗਰਾ (ਪ੍ਰੋਫ਼ੈਸਰ ਅਤੇ ਸਾਬਕਾ ਡਾਇਰੈਕਟਰਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰਮੁਕਤਸਰ) ਨੇ ਪ੍ਰਧਾਨਗੀ ਕਰਦਿਆਂ ਸਮੁੱਚੀ ਵਿਚਾਰ ਚਰਚਾ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਮੇਟਿਆ।ਸੈਮੀਨਾਰ ਦੇ ਅੰਤ ਵਿਚ ਵਿਭਾਗ ਮੁਖੀਮਿਸਜ਼ ਰਵਿੰਦਰ ਕੌਰ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾਉੱਥੇ ਨਾਲ ਦੀ ਨਾਲ ਵਿਸ਼ੇ ਸੰਬੰਧਿਤ ਹੋਈ ਸਾਰੀ ਗੱਲਬਾਤ ਨੂੰ ਔਰਤ ਦੇ ਸਮਾਜਕ ਵਿਕਾਸ ਲਈ ਨਵੀਂ ਸੰਭਾਵਨਾਵਾਂ ਵੱਲ ਧਿਆਨ ਦਿਵਾਉਣ ਦਾ ਸਫ਼ਲ ਵਸੀਲਾ ਦੱਸਿਆ। ਸੈਮੀਨਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸੈਮੀਨਾਰ ਕਨਵੀਨਰ ਡਾ. ਪਰਦੀਪ ਕੌਰ ਵੱਲੋਂ ਨਿਭਾਈ ਗਈ।

Share this News