ਨਬਾਲਗ ਲੜਕੀ ਦੀ ਗੋਲੀ ਚਲਾਉਣ ਦੀ ਵੀਡੀਓ ਵਾਇਰਲ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮਾਪਿਆ ਨੇ ਕੀਤੀ ਮੰਗ

4674760
Total views : 5506051

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ: ਅੰਮ੍ਰਿਤਪਾਲ ਸਿੰਘ ਸੰਧੂ ਨੇ ਪੁਲਿਸ ਪ੍ਰਸ਼ਾਸਨ ਤੋ ਉਸ ਦੀ ਨਬਾਲਗ ਧੀ ਦੀ ਗੋਲੀ ਚਲਾਉਣ ਦੀ ਪੁਰਾਣੀ ਵੀਡੀਓ ਉਨਾਂ ਦੇ ਕਿਸੇ ਨਜਦੀਕੀ ਤੇ ਵਿਰੋੋਧੀ ਵਲੋ ਸ਼ੋਸਲ ਮੀਡੀਏ ਤੇ ਵਾਇਰਲ ਕਰਕੇ ਉਨਾਂ ਦੀ ਬੱਚੀ ਤੇ ਪ੍ਰੀਵਾਰ ਦਾ ਅਕਸ ਖਰਾਬ ਕਰਨ ਵਾਲਿਆ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆ ਕਿਹਾ ਕਿ 31 ਦਸੰਬਰ ਦੀ ਇਹ ਵੀਡੀਓ ਜੋ ਸਾਡੇ ਵਲੋ ਉਸ ਸਮੇ ਹੀ ਡਾਲੀਟ ਕਰ ਦਿੱਤੀ ਗਈ ਸੀ।ਪਰ ਉਨਾਂ ਦੇ ਕਿਸੇ ਨਜਦੀਕੀ ਪਾਸ ਹੋਣ ਕਰਕੇ ਇਹ ਸਾਡੇ ਨਾਲ ਕੋਈ ਕਿੜ ਕੱਢਣ ਲਈ ਵਾਇਰਲ ਕਰ ਦਿੱਤੀ ਗਈ ਹੈ । ਜਿਸ ਨਾਲ ਉਨਾਂ ਦਾ ਪ੍ਰੀਵਾਰ ਤੇ ਲੜਕੀ ਕਾਫੀ ਸਦਮੇ ਵਿੱਚ ਹੈ।ਅੰਮ੍ਰਿਤਪਾਲ ਸਿੰਘ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲਿਆ ਦਾ ਪਤਾ ਲਗਾਕੇ ਉਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏ।

ਇਸ ਸਮੇ ਹਾਜਰ ਆਪ ਦੇ ਹਲਕਾ ਕੇਦਰੀ ਦੇ ਪੰਚਾਇਤਾਂ ਦੇ ਕੋਆਡੀਨੇਟਰ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਪਿਛੇ ਕੁਝ ਕਾਂਗਰਸੀ ਵਿਚਾਰਧਾਰਾ ਵਾਲੇ ਲੋਕ ਹਨ, ਅਤੇ ਇਹ ਸਾਰਾ ਮਾਮਲਾ ਹਲਕਾ ਵਧਾਇਕ ਸ੍ਰੀ ਕੰਵਰ ਵਿਜੈ ਪ੍ਰਤਾਪ ਸਿੰਘ ਦੇ ਧਿਆਨ ਵਿੱਚ ਹੋਣ ਕਰਕੇ ਲੜਕੀ ਤੇ ਕੋਈ ਕਾਰਵਾਈ ਨਹੀ ਹੋਈ ਵਰਨਾ ਪੁਲਿਸ ਕਾਹਲੀ ਵਿੱਚ ਸਭ ਕੁਝ ਕਰ ਸਕਦੀ ਸੀ।ਜਦੋ ਇਸ ਸਬੰਧੀ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਤੇ ਥਾਣਾਂ ਸਦਰ ਦੇ ਐਸ.ਐਚ.ਓ ਇੰਸ: ਮੋਹਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਉਨਾਂ ਵਲੋ ਵਾਇਰਲ ਇਸ ਵੀਡੀਓ ਦੀ ਜਾਂਚ ਕੀਤੀ ਜਾਏ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਇਸ ਮਾਮਲੇ ‘ਚ ਕੋਈ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀ।

Share this News