Total views : 5505647
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ. ਬੀ. ਕੇ ਡੀ. ਏ .ਵੀ ਕਾਲਜੀਏਟ ਸਕੂਲ ਦੁਆਰਾ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਵਿਦਿਆਰਣਾਂ ਨੂੰ ਚਾਰ ਵਿਸ਼ੇ ਦਿੱਤੇ ਗਏ, ਉਹਨਾ ਨੇ ਕਿਸੇ ਇੱਕ ਵਿਸ਼ੇ ਤੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਭਾਸ਼ਨ ਦਿੱਤਾ ।ਇਸ ਪ੍ਰੋਗਰਾਮ ਵਿਚ ਹਿੰਦੀ ਵਿਭਾਗ ਤੋਂ ਡਾ. ਸ਼ੈਲੀ ਜੱਗੀ, ਪੰਜਾਬੀ ਵਿਭਾਗ ਤੋਂ ਡਾ. ਸੁਨੀਤਾ ਸ਼ਰਮਾ ਅਤੇ ਅੰਗ੍ਰੇਜ਼ੀ ਵਿਭਾਗ ਤੋਂ ਪ੍ਰੋ. ਜਜੀਨਾ ਗੁਪਤਾ, ਨੇ ਜੱਜ ਦੀ ਭੂਮਿਕਾ ਨਿਭਾਈ । ਇਸ ਮੌਕੇ ਤੇ ਡਾ. ਸ਼ੈਲੀ ਜੱਗੀ, ਡਾ. ਸੁਨੀਤਾ ਸ਼ਰਮਾ, ਪ੍ਰੋ. ਸਿਮਰਜੀਤ ਅਤੇ ਪ੍ਰੋ ਜਗਮੀਤ ਨੇ ਆਪਣੀਆਂ ਕਵਿਤਾਵਾਂ ਦੁਆਰਾ ਬੱਚਿਆ ਦੀ ਹੌਂਸਲਾ ਅਫ਼ਜਾਈ ਕੀਤੀ ।
ਪ੍ਰਿ. ਡਾ. ਪੁਸ਼ਪਿੰਦਰ ਵਾਲੀਆ ਨੇ ਪਹਿਲੇ, ਦੂਜੇ, ਤੀਜੇ ਦਰਜ਼ੇ ਤੇ ਆਉਣ ਵਾਲੀਆ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਕਿਹਾ ਕਿ ਇਹੋ ਜਿਹੇ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ । ਇਸ ਪ੍ਰਤੀਯੋਗਤਾ ਵਿਚ ਜੀਆ (+1 ਕਾਮਰਸ) ਪਹਿਲਾ ਸਥਾਨ ਪਰ, ਅਵਨੀਤ (+2, ਆਰਟਸ) ਦੂਜੇ ਸਥਾਨ ਤੇ ਰਹੀ, ਅਤੇ ਮਹਿਕ (+1 ਆਰਟਸ) ਤੀਸਰੇ ਸਥਾਨ ਤੇ ਰਹੀ । ਅਨੀਸ਼ਾ ਅਤੇ ਲਵਲੀਨ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤੇ ਗਏ । ਇਸ ਪ੍ਰੋਗਰਾਮ ਦੇ ਅਖੀਰ ਵਿਚ ਮਿਸਟਰ ਅਸ਼ੋਕ ਮਲਹੋਤਰਾ ਜੀ ਨੇ ਸਭ ਦਾ ਧੰਨਵਾਦ ਕੀਤਾ ।