





Total views : 5620265








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਜਿਲਾ ਤਰਨ ਤਾਰਨ ਦੇ ਥਾਣਾਂ ਝਬਾਲ ਦੇ ਦੋ ਥਾਂਣੇਦਾਰਾਂ ਤੋ ਹੱਥਕੜੀ ਸਮੇਤ ਫਰਾਰ ਹੋਏ ਦੋਸ਼ੀ ਦਾ ਮਾਮਲਾ ਜਿਥੇ ਸੁਰਖੀਆ ਬਣਿਆ ਰਿਹਾ ਕਿ ਹਵਾਲਾਤੀ ਉਸ ਸਮੇ ਫਰਾਰ ਹੋਇਆ ਜਦ ਥਾਂਣੇਦਾਰ ਉਸ ਨੂੰ ਆਪਣੀ ਨਿੱਜੀ ਕਾਰ ‘ਚ ਛੱਡਕੇ ਚਿੱਕਨ ਲੈਣ ਗਏ ਸਨ।ਮੀਡੀਏ ਦੀ ਸੁਰਖੀਆ ਬਣੇ ਰਹੇ ਇਸ ਮਾਮਲੇ ਨੂੰ ਥਾਣਾਂ ਝਬਾਲ ਵਿਖੇ ਤਾਇਨਾਤ ਇਕ ਏਐੱਸਆਈ ਵਲੋ ਪਿੰਡ ਭੁੱਚਰ ਕਲਾਂ ਦੇ ਇਕ ਗ੍ਰੰਥੀ ਸਿੰਘ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੁੱਚਰ ਕਲਾਂ ਉਪਰ 6 ਬੋਤਲਾਂ ਨਜਾਇਜ ਸ਼ਰਾਬ ਪਾਉਣ ਤੇ ਡਰਾਕੇ ਉਸ ਤੋ 25000 ਰੁਪਏ ਵਸੂਲਣ ਦੇ ਮਾਮਲੇ ਨੇ ਪਿਛੇ ਪਾ ਦਿੱਤਾ।
ਜਿਸ ਘਟਨਾ ਦਾ ਪਤਾ ਚੱਲਦਿਆਂ ਹੀ ਗ੍ਰੰਥੀ ਦੀ ਪਿੱਠ ’ਤੇ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਅਤੇ ਪਿੰਡ ਦੇ ਮੋਹਤਬਰਾਂ ਦੇ ਸਾਹਮਣੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਪਰਚਾ ਦਰਜ ਕਰਨ ਵਾਲੇ ਤਫਤੀਸ਼ੀ ਅਫਸਰ ’ਤੇ ਸਾਰਾ ਮਾਮਲਾ ਸੁੱਟਦਿਆਂ, ਗਲਤੀ ਨਾਲ ਪਰਚਾ ਦਰਜ਼ ਕਰਨ ਦੀ ਗੱਲ ਕਬੂਲ ਲਈ।
ਨਾਲ ਹੀ ਉਨ੍ਹਾਂ ਨੇ ਕੇਸ ਰੱਦ ਕਰਨ ਦਾ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਤਿਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ, ਸਰੂਪ ਸਿੰਘ ਭੁੱਚਰ, ਬਲਦੇਵ ਸਿੰਘ ਫ਼ੌਜੀ ਨੇ ਏਐੱਸਆਈ ਰਾਮ ਸਿੰਘ ਨੂੰ ਮੁਅੱਤਲ ਕਰਨ ਦੀ ਉੱਚ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕਰਦਿਆਂ ਕਿਹਾ ਜ਼ੇਕਰ ਥਾਣੇਦਾਰ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-